ਸਮੂਹ ਬੀਬੀਆਂ ਦੀਆਂ ਸੋਸਾਇਟੀ ਮੁਖੀਆਂ ਨੂੰ ਵੀ ਵਿਸ਼ੇਸ਼ ਸਨਮਾਨ ਮਿਲਿਆ-
ਅੰਮ੍ਰਿਤਸਰ:- ਅਕਤੂਬਰ -ਖਾਲਸਾ ਦਰਬਾਰ ਬੰਦੀ ਛੋੜ ਦਿਵਸ ਦੀਵਾਲੀ ਤੇ ਗੁ: ਮੱਲ ਅਖਾੜਾ ਸਾਹਿਬ ਪਾ: ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਪ੍ਰੇਰਨਾ ਸਦਕਾ ਅੰਮ੍ਰਿਤਸਰ ਦੀਆਂ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁ: ਸਾਹਿਬ ਵਿਖੇ ਨਾਮ ਸਿਮਰਣ, ਸ਼ਬਦ ਕੀਰਤਨ, ਗੁਰਬਾਣੀ ਗਾਇਨ ਜਸ ਕੀਤਾ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਪ੍ਰੇਰਨਾ ਤੇ ਉਤਸ਼ਾਹ ਨਾਲ ਪਿਛਲੇ ਲੰਮੇ ਸਮੇਂ ਤੋਂ ਬੁੱਢਾ ਦਲ ਦੀ ਇਸ ਛਾਉਣੀ ਵਿੱਚ ਦੋ ਤਿੰਨ ਸਾਲ ਤੋਂ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਜਪਤਪ ਪਾਠ ਗੁਰਬਾਣੀ ਕੀਰਤਨ ਜਾਪ ਨਿਰੰਤਰ ਜਾਰੀ ਹਨ। ਉਨ੍ਹਾਂ ਨੇ ਬੁੱਢਾ ਦਲ ਦੇ ਇਤਿਹਾਸ ਬਾਰੇ ਸੰਗਤਾਂ ਨਾਲ ਸਾਂਝ ਪਾਈ। ਉਨ੍ਹਾਂ ਕਿਹਾ ਬੁੱਢਾ ਦਲ ਦੇ ਇਤਿਹਾਸ ਬਾਰੇ ਕੁੱਝ ਅਨਜਾਨ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਭਰਮ ਭੁਲੇਖੇ ਪਾਏ ਜਾ ਰਹੇ ਉਨ੍ਹਾਂ ਕਿਹਾ 18ਵੀਂ ਸਦੀ ਦੇ ਸ਼ਹੀਦ ਸਿੱਖਾਂ ਦਾ ਇਤਿਹਾਸ ਭਾਰਤੀ ਦਰਸ਼ਨ ‘ਚ ਲਾਂਭੇ ਕਰ ਦਿਤਾ ਜਾਵੇ ਤਾਂ ਬਾਕੀ ਕੁੱਝ ਨਹੀਂ ਬਚਦਾ ਹੀ ਨਹੀਂ। ਸਕੂਲਾਂ ਕਾਲਜਾਂ ‘ਚ ਇਹ ਸਲੇਬਸ ਵਿੱਚ ਇਤਿਹਾਸ ਪੜਾਇਆ ਜਾਣਾ ਚਾਹੀਦਾ ਹੈ।
ਸਮਾਗਮ ਸਮੇਂ ਚਰਨ ਕੰਵਲ ਜਥਾ ਸ੍ਰੀ ਹਰਿਮੰਦਰ ਸਾਹਿਬ ਬੀਬੀਆਂ ਦੀ ਮੁਖੀ ਬੀਬੀ ਪਰਮਜੀਤ ਕੌਰ ਪਿੰਕੀ, ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸੁਖਮਨੀ ਸੇਵਾ ਸੁਸਾਇਟੀ ਦੀ ਮੁਖੀ ਬੀਬੀ ਹਰਪ੍ਰੀਤ ਕੌਰ, ਇਸਤਰੀ ਸਤਿਸੰਗ ਸਭਾ ਈਸਟ ਮੋਹਨ ਨਗਰ ਬੀਬੀ ਸੁਖਜੀਤ ਸਿੰਘ ਕੌਰ ਰੋਜ਼ੀ, ਬੀਬੀ ਤੇਜ ਕੌਰ ਵੱਲੋਂ ਬੁੱਢਾ ਦਲ ਦੇ ਘੋੜਿਆਂ ਦੇ ਸਾਰੇ ਘੋੜਸਵਾਰਾਂ, ਦੇਗੀਏ ਸਿੰਘਾਂ, ਨਗਾਰਚੀਆਂ ਸਿੰਘ, ਲਾਂਗਰੀ ਸਿੰਘਾਂ, ਘੋੜਿਆਂ ਦੇ ਸੇਵਾਦਾਰ ਬਾਬਾ ਇੰਦਰ ਸਿੰਘ ਤੇ ਬਾਬਾ ਬਲਦੇਵ ਸਿੰਘ ਢੋਡੀਵਿੰਡ, ਮੁੱਖ ਗ੍ਰੰਥੀ ਬਾਬਾ ਮੱਘਰ ਸਿੰਘ, ਬਾਬਾ ਭਗਤ ਸਿੰਘ, ਬਾਬਾ ਗਗਨਦੀਪ ਸਿੰਘ, ਕਾਰ ਸੇਵਾ ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ, ਭਾਈ ਗੁਰਕੀਰਤ ਸਿੰਘ ਯੂ.ਕੇ, ਸਕੱਤਰ ਦਿਲਜੀਤ ਸਿੰਘ ਬੇਦੀ, ਸ. ਪਰਮਜੀਤ ਸਿੰਘ ਬਾਜਵਾ ਅਤੇ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ ਨੂੰ ਦੋਸ਼ਾਲਾ ਤੇ ਨਕਦ ਇਨਾਮ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਪਰਮਜੀਤ ਕੌਰ ਪਿੰਕੀ, ਬੀਬੀ ਹਰਪ੍ਰੀਤ ਕੌਰ, ਬੀਬੀ ਸੁਖਜੀਤ ਸਿੰਘ ਕੌਰ ਰੋਜ਼ੀ, ਬੀਬੀ ਤੇਜ ਕੌਰ ਨੇ ਸਮੂਹ ਸੁਸਾਇਟੀਆਂ ਦੀਆਂ ਮੁਖੀ ਬੀਬੀਆਂ ਨੂੰ ਸਿਰਪਾਓ ਤੇ ਗੁਰੂਘਰ ਦਾ ਖਜ਼ਾਨਾ ਭੇਟ ਕਰਕੇ ਸਨਮਾਨਿਤ ਕੀਤਾ।
ਫੋਟੋ ਕੈਪਸ਼ਨ:- ਬੀਬੀ ਪਰਮਜੀਤ ਕੌਰ ਪਿੰਕੀ, ਬੀਬੀ ਰੋਜ਼ੀ, ਬੀਬੀ ਹਰਪ੍ਰੀਤ ਕੌਰ ਅਤੇ ਬੀਬੀ ਤੇਜ ਕੌਰ, ਸ. ਦਿਲਜੀਤ ਸਿੰਘ ਬੇਦੀ, ਬਾਬਾ ਜੱਸਾ ਸਿੰਘ ਤੇ ਹੋਰ ਨਿਹੰਗ ਸਿੰਘਾਂ ਨੇ ਸਮੂਹ ਬੀਬੀਆਂ ਨੂੰ ਸਨਮਾਨਤ ਕੀਤਾ