Headlines

ਪੰਜ ਸਰੋਵਰਾਂ ਦੇ ਜਲ ਦੀ ਗਾਗਰ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਇਸ਼ਨਾਨ ‘ਚ ਹੋਈ ਪ੍ਰਵਾਨ 

ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਪ੍ਰੋਫੈਸਰ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁੱਖੀ ਸੰਪਰਦਾ ‘ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ’, ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਚੌਥੇ, ਪੰਜਵੇਂ ਅਤੇ ਛੇਵੇਂ ਪਾਤਸ਼ਾਹ ਦੇ ਨਿਰਮਾਣ ਕਰਵਾਏ ਅੰਮ੍ਰਿਤਸਰ ਦੇ ਪੰਜ ਸਰੋਵਰਾਂ (ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਕੌਲਸਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਪਵਿੱਤਰ ਜਲ ਦੀ ਗਾਗਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਸਾਲਾਨਾ ਤਖ਼ਤ ਇਸ਼ਨਾਨ  ਵਿਚ ਮਰਿਆਦਾ ਨਾਲ 31 ਅਕਤੂਬਰ 2024 ਈ: ਨੂੰ ਪ੍ਰਵਾਨ ਹੋਈ ਹੈ । ਗੁ: ਨਗੀਨਾ ਘਾਟ ਸਾਹਿਬ ਨਾਂਦੇੜ ਦੇ ਹੈੱਡ ਗ੍ਰੰਥੀ ਭਾਈ ਪਰਮਜੀਤ ਸਿੰਘ ਵਲੋਂ ਅਰਦਾਸ ਕਰਕੇ ਪ੍ਰੋ: ਬਾਬਾ ਰੰਧਾਵਾ ਅਤੇ ਗਾਗਰੀ ਜਥੇ ਨੂੰ ਸਿਰੋਪਾਓ ਪਾਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਇਸ਼ਨਾਨ ਲਈ ਰਵਾਨਾ ਕੀਤਾ । ਗਾਗਰੀ ਜਥਾ ਅਤੇ ਬੇਅੰਤ ਸੰਗਤਾਂ ਨੇ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦਿਆਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚਣਾ ਕੀਤਾ । ਪ੍ਰੋ: ਬਾਬਾ ਰੰਧਾਵਾ ਵਲੋਂ ਤਖ਼ਤ ਇਸ਼ਨਾਨ ਲਈ ਲਿਜਾਈ ਗਈ ਗਾਗਰ ਨੂੰ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਕਸ਼ਮੀਰ ਸਿੰਘ ਅਤੇ ਤਖਤ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਦੇ ਕਰ ਕਮਲਾਂ ਰਾਹੀਂ ਤਖ਼ਤ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੂੰ ਭੇਟ ਕੀਤਾ ਗਿਆ, ਜਿਨ੍ਹਾਂ ਵਲੋਂ ਗਾਗਰ ਦੇ ਜਲ ਨੂੰ ਤਖ਼ਤ ਸਾਹਿਬ ਦੇ ਇਸ਼ਨਾਨ ਦੀ ਸੇਵਾ ਵਿਚ ਲਾਇਆ ਗਿਆ । ਗਾਗਰ ਦੀ ਸੇਵਾ ਵਿਚ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ, ਭਾਈ ਸੰਤਾ ਸਿੰਘ, ਭਾਈ ਅਜਮੇਰ ਸਿੰਘ ਭੈਲ, ਭਾਈ ਇੰਦਰਜੀਤ ਸਿੰਘ ਰੰਧਾਵਾ, ਭਾਈ ਗੁਰਸ਼ੇਰ ਸਿੰਘ, ਭਾਈ ਯਾਦਵਿੰਦਰ ਸਿੰਘ ਪਟਿਆਲਾ, ਭਾਈ ਬਲਦੇਵ ਸਿੰਘ ਜ਼ੀਰਾ ਬਾਬਾ ਸੁਬੇਗ ਸਿੰਘ, ਬਾਬਾ ਨਛੱਤਰ (ਨੁਮਾਇੰਦੇ ਕਾਰ ਸੇਵਾ ਬਾਬਾ ਨਿਧਾਨ ਸਿੰਘ), ਭਾਈ ਗੁਰਨਾਮ ਸਿੰਘ, ਬਾਬਾ ਮਨਜੀਤ ਸਿੰਘ), ਬਾਬਾ ਗੁਰਪ੍ਰੀਤ ਸਿੰਘ ਜਗਾਧਰੀ, ਸ੍ਰੀ ਗੋਪੀ ਨਿਰਮਲੇ, ਬੀਬੀ ਕੁਲਵੰਤ ਕੌਰ ਅਤੇ ਹੋਰ ਬੇਅੰਤ ਸੰਗਤਾਂ ਸ਼ਾਮਲ ਸਨ ।  ਯਾਦ ਰਹੇ ਕਿ ਪ੍ਰੋ: ਬਾਬਾ ਰੰਧਾਵਾ ਤਖ਼ਤ ਸਾਹਿਬ ਦੇ ਸਾਲਾਨਾ ਇਸ਼ਨਾਨ ਲਈ ਲਗਾਤਾਰ 14 ਸਾਲਾਂ ਤੋਂ ਤਖਤ ਸਾਹਿਬ ਦੇ ਇਸ਼ਨਾਨ ਦੀ ਸੇਵਾ ਲਈ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਭੇਟ ਕਰਦੇ ਆ ਰਹੇ ਹਨ । ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਅਤੇ ਕਾਰ ਸੇਵਾ ਲੰਗਰ ਬਾਬਾ ਨਿਧਾਨ ਸਿੰਘ ਵਾਲੇ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਵਲੋਂ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਪਾਕੇ ਕੇ ਸਨਮਾਨਿਤ ਕੀਤਾ ਗਿਆ ।                        —

Leave a Reply

Your email address will not be published. Required fields are marked *