Headlines

ਪ੍ਰੀਮੀਅਰ ਡੇਵਿਡ ਈਬੀ ਵਲੋਂ 27 ਮੈਂਬਰੀ ਨਵੀ ਕੈਬਨਿਟ ਦਾ ਗਠਨ

ਨਿੱਕੀ ਸ਼ਰਮਾ ਨੂੰ ਡਿਪਟੀ ਪ੍ਰੀਮੀਅਰ, ਰਵੀ ਪਰਮਾਰ ਨੂੰ ਜੰਗਲਾਤ ਮੰਤਰੀ, ਜਗਰੂਪ ਬਰਾੜ ਨੂੰ ਮਾਈਨਿੰਗ ਤੇ ਖਣਿਜ ਮੰਤਰੀ, ਗੈਰੀ ਬੈਗ ਜਨਤਕ ਸੁਰੱਖਿਆ ਮੰਤਰੀ ਤੇ ਰਵੀ ਕਾਹਲੋਂ ਨੂੰ ਹਾਊਸਿੰਗ ਮੰਤਰੀ ਬਣਾਇਆ-

4 ਰਾਜ ਮੰਤਰੀ ਬਣਾਏ ਤੇ 14 ਪਾਰਲੀਮਾਨੀ ਸਕੱਤਰ ਨਿਯੁਕਤ-

ਵਿਕਟੋਰੀਆ ( ਦੇ ਪ੍ਰ ਬਿ)– ਪ੍ਰੀਮੀਅਰ ਡੇਵਿਡ ਈਬੀ ਨੇ ਅੱਜ ਆਪਣੀ ਨਵੀਂ ਕੈਬਿਨਟ ਦਾ ਗਠਨ ਕਰਦਿਆਂ ਕਿਹਾ ਇਹ ਇੱਕ ਅਜਿਹੀ ਟੀਮ ਜੋ ਕਈ ਸਾਲਾਂ ਦੇ ਤਜਰਬੇ ਅਤੇ ਨਵੀਆਂ ਵਿਚਾਰ ਧਾਰਾਵਾਂ ਦੇ ਸੁਮੇਲ ਨੂੰ ਦਰਸਾਉਂਦੀ ਹੈ। ਉਹਨਾਂ ਹੋਰ ਕਿਹਾ ਕਿ ਇਹ ਤਜਰਬੇਕਾਰ ਅਤੇ ਸਮਰੱਥ ਟੀਮ ਉਨ੍ਹਾਂ ਤਰਜੀਹੀ ਮੁੱਦਿਆਂ ਨੂੰ ਹੱਲ ਕਰਨ ‘ਤੇ ਕੇਂਦਰਿਤ ਹੋਵੇਗੀ ਜਿਨ੍ਹਾਂ ਬਾਰੇ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਤੋਂ ਸਪੱਸ਼ਟ ਤੌਰ ‘ਤੇ ਸੁਣਿਆ ਅਤੇ ਜਾਣਿਆ ਹੈ। ਸਾਨੂੰ ਮਾਣ ਹੈ ਕਿ ਲੋਕਾਂ ਨੇ  ਸਾਨੂੰ ਇਹਨਾਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਦਾ ਮੌਕਾ ਦਿੱਤਾ ਗਿਆ ਹੈ।

ਨਵੀਂ ਕੈਬਿਨਟ  ਵਿੱਚ 23 ਮੰਤਰੀ ਅਤੇ 4 ਮਨਿਸਟਰ ਆਫ ਸਟੇਟ ਸ਼ਾਮਲ ਹਨ। ਇਸਤੋਂ ਇਲਾਵਾ ਕੈਬਨਿਟ ਮੰਤਰੀਆਂ ਦੇ ਕੰਮ ਵਿਚ ਸਹਾਇਤਾ  ਲਈ 14 ਪਾਰਲੀਮਾਨੀ ਸਕੱਤਰ ਬਣਾਏ ਗਏ ਹਨ। ਕੈਬਿਨਟ ਹੇਠ ਲਿਖੇ ਅਨੁਸਾਰ ਹੈ:-

  • ਪ੍ਰੀਮੀਅਰ: ਡੇਵਿਡ ਈਬੀ
  • ਖੇਤੀਬਾੜੀ ਅਤੇ ਫੂਡ ਮੰਤਰੀ: ਲੇਨਾ ਪੌਪਮ
  • ਅਟਾਰਨੀ ਜਨਰਲ ਅਤੇ ਡਿਪਟੀ ਪ੍ਰੀਮੀਅਰ: ਨਿੱਕੀ ਸ਼ਰਮਾ
  • ਬਾਲ ਅਤੇ ਪਰਿਵਾਰ ਵਿਕਾਸ: ਗਰੇਸ ਲੋਰ
  • ਨਾਗਰਿਕ ਸੇਵਾਵਾਂ: ਜੌਰਜ ਚਾਓ
  • ਸਿੱਖਿਆ ਅਤੇ ਬਾਲ ਸੰਭਾਲ: ਲੀਜਾ ਬੇਅਰ
  • ਐਮਰਜੈਂਸੀ ਪ੍ਰਬੰਧਨ ਅਤੇ ਜਲਵਾਯੂ ਤਬਦੀਲੀ ਬਾਰੇ ਵਿਭਾਗ: ਕੈਲੀ ਗ੍ਰੀਨ
  • ਊਰਜਾ ਮੰਤਰੀ : ਐਂਡਰੀਅਨ ਡਿਕਸ
  • ਵਾਤਾਵਰਨ ਅਤੇ ਪਾਰਕ: ਟਮੈਰਾ ਡੇਵਿਡਸਨ
  • ਵਿੱਤ: ਬਰੈਂਡਾ ਬੇਲੀ
  • ਜੰਗਲਾਤ: ਰਵੀ ਪਰਮਾਰ
  • ਸਿਹਤ: ਜੋਜ਼ੀ ਔਸਬੋਰਨ
  • ਹਾਊਸਿੰਗ ਅਤੇ ਮਿਊਂਸਪਲ ਮਾਮਲੇ: ਰਵੀ ਕਾਹਲੋਂ
  • ਆਦਿਵਾਸੀ ਸੰਬੰਧ ਅਤੇ ਮੇਲ ਮਿਲਾਪ: ਕ੍ਰਿਸਟੀਨ ਬੌਇਲ
  • ਬੁਨਿਆਦੀ ਢਾਂਚਾ: ਬੋਇਨ ਮਾ
  • ਰੁਜ਼ਗਾਰ, ਆਰਥਿਕ ਵਿਕਾਸ ਅਤੇ ਨਵੀਨਤਾਕਾਰੀ: ਡਾਇਨਾ ਗਿੱਬਸਨ
  • ਲੇਬਰ ਮੰਤਰੀ: ਜੈਨੀਫਰ ਵ੍ਹਾਈਟਸਾਈਡ
  • ਮਾਈਨਿੰਗ ਅਤੇ ਖਣਿਜ: ਜਗਰੂਪ ਬਰਾੜ
  • ਪੋਸਟ-ਸੈਕੰਡਰੀ ਸਿੱਖਿਆ : ਐਨ ਕੈਂਗ
  • ਸੌਲਿਸਿਟਰ ਜਨਰਲ ਅਤੇ ਜਨਤਕ ਸੁਰੱਖਿਆ: ਗੈਰੀ ਬੈਗ
  • ਸਮਾਜਕ ਵਿਕਾਸ ਅਤੇ ਗਰੀਬੀ ਨਿਵਾਰਣ: ਸ਼ੀਲਾ ਮੈਲਕਮਸਨ
  • ਸੈਰ ਸਪਾਟਾ, ਕਲਾ, ਸੱਭਿਆਚਾਰ ਅਤੇ ਖੇਡ: ਸਪੈਂਸਰ ਚੰਦਰਾ ਹਰਬਰਟ
  • ਢੋਆ ਢੁਆਈ ਅਤੇ ਟ੍ਰਾਂਜ਼ਿਟ ਅਤੇ ਹਾਊਸ ਲੀਡਰ: ਮਾਈਕ ਫਾਰਨਵਰਥ
  • ਜਲ, ਭੂਮੀ ਅਤੇ ਸਰੋਤ ਪ੍ਰਬੰਧਨ: ਰੈਨਡੀਨ ਨੀਲ
  • ਰਾਜ ਮੰਤਰੀ- 
  • ਸਥਾਨਕ ਸਰਕਾਰਾਂ ਅਤੇ ਪੇਂਡੂ ਭਾਈਚਾਰਿਆਂ ਲਈ ਮਨਿਸਟਰ ਆਫ ਸਟੇਟ: ਬ੍ਰਿਟਨੀ ਐਂਡਰਸਨ
  • ਬਾਲ ਸੰਭਾਲ ਅਤੇ ਸਹਾਇਤਾ ਲੋੜਾਂ ਵਾਲੇ ਬੱਚਿਆਂ ਅਤੇ ਨੌਜਵਾਨਾਂ ਲਈ ਮਨਿਸਟਰ ਆਫ ਸਟੇਟ:- ਜੋਡੀ ਵਿੱਕਨਜ਼
  • ਵਪਾਰ ਲਈ ਮਨਿਸਟਰ ਆਫ ਸਟੇਟ: ਰਿੱਕ ਗਲੁਮੈਕ
  • ਭਾਈਚਾਰਕ ਸੁਰੱਖਿਆ ਅਤੇ ਏਕੀਕ੍ਰਿਤ ਸੇਵਾਵਾਂ ਲਈ ਮਨਿਸਟਰ ਆਫ ਸਟੇਟ: ਟੈਰੀ ਯੰਗ

ਪਾਰਲੀਮਾਨੀ ਸਕੱਤਰ-

 ਵਿਕਟੋਰੀਆ: ਕੈਬਿਨੇਟ ਨੂੰ ਇਸ ਦੇ ਕੰਮ ਵਿੱਚ 14 ਪਾਰਲੀਮਾਨੀ ਸਕੱਤਰਾਂ ਦੁਆਰਾ ਸਹਿਯੋਗ ਦਿੱਤਾ ਜਾਵੇਗਾ। ਇਹ ਹੇਠ ਲਿਖੇ ਅਨੁਸਾਰ ਹਨ:

*ਨਸਲਵਾਦ ਵਿਰੋਧੀ ਪਹਿਲਕਦਮੀਆਂ ਲਈ ਪਾਰਲੀਮਾਨੀ ਸਕੱਤਰ: ਜੈਸੀ ਸੁੰਨੜ, ਖੇਤੀਬਾੜੀ ਲਈ ਪਾਰਲੀਮਾਨੀ ਸਕੱਤਰ: ਹਰਵਿੰਦਰ ਸੰਧੂ, ਮਾਨਸਿਕ ਸਿਹਤ ਅਤੇ ਨਸ਼ਾਖੋਰੀ ਲਈ ਪਾਰਲੀਮਾਨੀ ਸਕੱਤਰ: ਆਮਨਾ ਸ਼ਾਹ, ਅੰਤਰਰਾਸ਼ਟਰੀ ਕ੍ਰਿਡੈਂਸ਼ੀਅਲ ਲਈ ਪਾਰਲੀਮਾਨੀ ਸਕੱਤਰ: ਸੁਨੀਤਾ ਧੀਰ, ਕਲਾ ਅਤੇ ਫਿਲਮ ਲਈ ਪਾਰਲੀਮਾਨੀ ਸਕੱਤਰ: ਨੀਨਾ ਕਰੀਗਰ, ਲਿੰਗਕ ਨਿਰਪੱਖਤਾ ਲਈ ਪਾਰਲੀਮਾਨੀ ਸਕੱਤਰ: ਜੈਨੀਫਰ ਬਲੈਦਰਵਿੱਕ, ਪੇਂਡੂ ਵਿਕਾਸ ਲਈ ਪਾਰਲੀਮਾਨੀ ਸਕੱਤਰ: ਸਟੀਵ ਮੌਰੀਸੈੱਟ, ਬਜ਼ੁਰਗਾਂ ਲਈ ਸੇਵਾਵਾਂ ਅਤੇ ਲੌਂਗ-ਟਰਮ ਕੇਅਰ ਲਈ ਪਾਰਲੀਮਾਨੀ ਸਕੱਤਰ: ਸੂਜ਼ੀ ਚੈਂਟ, ਪੇਂਡੂ ਸਿਹਤ ਲਈ ਪਾਰਲੀਮਾਨੀ ਸਕੱਤਰ: ਡੈਬਰਾ ਟੋਪੋਰੌਸਕੀ,  ਏਸ਼ੀਆ ਪੈਸੀਫਿਕ ਟ੍ਰੇਡ ਲਈ ਪਾਰਲੀਮਾਨੀ ਸਕੱਤਰ: ਪੌਲ ਚੌਏ, ਲੇਬਰ ਲਈ ਪਾਰਲੀਮਾਨੀ ਸਕੱਤਰ: ਡਾਰਲੀਨ ਰੌਚਫੋਰਡ, , ਪਹੁੰਚਯੋਗਤਾ ਲਈ ਪਾਰਲੀਮਾਨੀ ਸਕੱਤਰ: ਡੇਨਾ ਲਾਯੂਨੈਸ, ਭਾਈਚਾਰਕ ਵਿਕਾਸ ਅਤੇ ਗੈਰ-ਮੁਨਾਫਾ ਲਈ ਪਾਰਲੀਮਾਨੀ ਸਕੱਤਰ: ਜੋਨ ਫਿਲਿਪ, ਟ੍ਰਾਂਜ਼ਿਟ ਲਈ ਪਾਰਲੀਮਾਨੀ ਸਕੱਤਰ: ਜੌਰਜ ਐਂਡਰਸਨ।

Leave a Reply

Your email address will not be published. Required fields are marked *