ਉਘੇ ਗਾਇਕ ਲਾਭ ਹੀਰਾ ਦੀ ਨਵੀਂ ਐਲਬਮ ਜਮਾਨਤ 25 ਨਵੰਬਰ ਨੂੰ ਹੋਵੇਗੀ ਰੀਲੀਜ਼

ਕੈਲਗਰੀ ( ਦਲਵੀਰ ਜੱਲੋਵਾਲੀਆ)-ਨੂਪੁਰ ਆਡੀਓ ਤੇ ਕਸ਼ਿਤਜ਼ ਗੁਪਤਾ ਦੀ ਪੇਸ਼ਕਸ਼ ਉਘੇ ਗਾਇਕ ਲਾਭ ਹੀਰਾ ਤੇ ਕਿਰਨ ਸ਼ਰਮਾ ਦੀ ਸੰਗੀਤਕ ਐਲਬਮ ਜਮਾਨਤ 25 ਨਵੰਬਰ ਨੂੰ ਰੀਲੀਜ਼ ਕੀਤੀ ਜਾ ਰਹੀ ਹੈ। ਐਲਬਮ ਗੀਤ ਦੇ ਬੋਲ ਸੰਨੀ ਭਰੂਰ ਦੇ ਲਿਖੇ ਹਨ ਤੇ ਸੰਗੀਤ ਦਿੱਤਾ ਹੈ  ਡਿੰਪਲ ਚੀਮਾ ( ਬਲੈਕ ਲਾਈਫ ਸਟੂਡੀਓ) ਨੇ। ਵੀਡੀਓਗ੍ਰਾਫੀ ਅਮਨ ਛਾਬੜਾ ਦੀ ਹੈ। ਸਪੈਸ਼ਲ ਭੂਮਿਕਾ ਵਿਚ ਰੌਬੀ,ਜੱਗੀ ਖਾਨ, ਅਸ਼ੋਕ ਸਿੰਗਲਾ ਤੇ ਗਗਨ ਸਿੰਗਲਾ ਨਜ਼ਰ ਆਉਣਗੇ।