Headlines

ਸਿੱਖ ਸੰਗਤਾਂ ਦਮਦਮੀ ਟਕਸਾਲ ਖਿਲਾਫ ਸਾਜ਼ਿਸ਼ ਕਰਨ ਵਾਲਿਆਂ ਤੋਂ ਸੁਚੇਤ ਰਹਿਣ – ਸੰਤ ਗਿ. ਹਰਨਾਮ ਸਿੰਘ ਖ਼ਾਲਸਾ

ਦਮਦਮੀ ਟਕਸਾਲ ਦੇ ਮੁਖੀ ਧਰਮ ਪ੍ਰਚਾਰ ਲਈ ਅਮਰੀਕਾ ਪੁੱਜੇ- ਮਹਾਰਾਸ਼ਟਰ ਵਿਚ ਭਾਜਪਾ ਦੀ ਮਦਦ ਬਾਰੇ ਭਲੇਖੇ ਦੂਰ ਕੀਤੇ-

ਸਾਨ ਫਰਾਂਸਿਸਕੋ (ਅਮਰੀਕਾ) 24 ਨਵੰਬਰ –ਦਮਦਮੀ ਟਕਸਾਲ  ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਅਮਰੀਕਾ ਦੇ ਧਰਮ ਪ੍ਰਚਾਰ ਫੇਰੀ ਦੌਰਾਨ ਅੱਜ ਇਕ ਵੀਡੀਓ ਸੰਦੇਸ਼ ਰਾਹੀਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰ ਦਮਦਮੀ ਟਕਸਾਲ ਦੇ ਖਿਲਾਫ ਬੜੀ ਘਟੀਆ ਕਿਸਮ ਦੀ ਬਿਆਨਬਾਜ਼ੀ ਕਰਕੇ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਮਦਮੀ ਟਕਸਾਲ ਨੇ ਕੌਮ ਦੇ ਹਿੱਤਾਂ ਲਈ ਅਤੇ ਕੌਮ ਦੇ ਸੰਘਰਸ਼ ਲਈ ਹਮੇਸ਼ਾ ਹੀ ਆਪਣਾ ਕਦਮ ਅੱਗੇ ਰੱਖਿਆ ਹੈ। ਉਨ੍ਹਾਂ ਕਿਹਾ, ਸਿੱਖ ਔਰ ਕੌਮੀ ਹਿਤਾਂ ਦੀ ਪਹਿਲ ਕਦਮੀ ਲਈ ਦਮਦਮੀ ਟਕਸਾਲ ਨੇ ਵੱਡੇ ਸੰਘਰਸ਼ ਕੀਤੇ ਹਨ। ਕੌਮ ਦੇ ਹਿੱਤਾਂ ਲਈ ਆਪਣਾ ਵੱਡਾ ਹਿੱਸਾ ਯੋਗਦਾਨ ਪਾਇਆ। ਇਹ ਸ਼ਹੀਦਾਂ ਦੀ ਜਥੇਬੰਦੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਜਿੰਨਾ ਵੀ ਸਾਡੇ ਤੋਂ ਬਣੇਗਾ ਸਿੱਖ ਪੰਥ ਦੇ ਹਿੱਤਾਂ ਲਈ ਅਸੀਂ ਆਪਣਾ ਯੋਗਦਾਨ ਪਾਉਣ ਤੋਂ ਕਦੇ ਪਿੱਛੇ ਨਹੀਂ ਹਟਾਂਗੇ । ਉਨ੍ਹਾਂ ਕਿਹਾ, ਮੇਰੀ ਬੇਨਤੀ ਹੈ ਕੋਈ ਭਰਮ ਭੁਲੇਖੇ ਦਾ ਸ਼ਿਕਾਰ ਹੋਣ ਦੀ ਬਜਾਏ ਸਾਡੇ ਨਾਲ ਬੈਠ ਕੇ ਰਾਬਤਾ ਤੇ ਵਿਚਾਰ ਕਰ ਸਕਦਾ ਹੈ। ਕੋਈ ਵੀ ਕਿਸੇ ਤਰ੍ਹਾਂ ਦੀ ਸ਼ੰਕਾ ਹੈ ਕੋਈ ਭਰਮ ਭੁਲੇਖਾ ਕਿਸੇ ਵੀ ਸਿੱਖ ਦੇ ਮਨ ਵਿੱਚ ਹੈ ਤਾਂ ਸਾਡੇ ਨਾਲ ਮਿਲ ਬੈਠ ਕੇ ਬੜੇ ਪਿਆਰ ਨਾਲ ਆਪਣਾ ਸ਼ੰਕਾ ਨਵਿਰਤ ਕਰ ਸਕਦਾ ਹੈ। ਆਪਾਂ ਮਿਲ ਜੁੱਲ ਕੇ ਜੋ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਉਹਦਾ ਹੱਲ ਕੱਢਣ ਵਿੱਚ ਆਪਣਾ ਯੋਗਦਾਨ ਪਾਈਏ। ਵਿਦੇਸ਼ਾਂ ਦੇ ਵਿੱਚ ਵੀ ਸਿੱਖ ਭਾਈਚਾਰੇ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਹਨ। ਜਿਨ੍ਹਾਂ ਨਾਲ ਇੱਥੋਂ ਦੇ ਸਿੱਖਾਂ ਨੂੰ ਆਏ ਦਿਨ ਜੂਝ ਰਹੇ ਹਨ। ਇੱਥੇ ਵੀ ਸਾਰੇ ਮਿਲ ਕੇ ਆਪਾਂ ਇੱਕ ਜੁੱਟ ਹੋ ਕੇ ਕੌਮ ਦੀ ਚੜ੍ਹਦੀ ਕਲਾ ਦੀ ਕਾਰਜ ਕਰੀਏ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ, ਮੈਂ ਵਿਸ਼ਵਾਸ ਦਿਵਾਉਂਦਾ ਕਿ ਦੁਨੀਆ ਭਰ ਦੇ ਵਿੱਚ ਸਿੱਖ ਹਿਤਾਂ ਲਈ- ਕੌਮੀ ਹਿਤਾਂ ਲਈ ਜਿੰਨੀਆਂ ਵੀ ਪੰਥ ਦੀਆਂ ਜਥੇਬੰਦੀਆਂ ਸੇਵਾਵਾਂ ਨਿਭਾਅ ਰਹੀਆਂ ਹਨ, ਅਸੀਂ ਉਹਨਾਂ ਦਾ ਪਹਿਲਾਂ ਵੀ ਸਨਮਾਨ ਰੱਖਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦਾ ਅਸੀਂ ਦਿਲੋਂ ਪੂਰਾ ਸਤਿਕਾਰ ਕਰਦੇ ਹਾਂ । ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਸਾਡੇ ਸਿੱਖ ਵੀਰ ਬੈਠੇ ਹਨ ਅਤੇ ਪੰਥਕ ਹਿੱਤਾਂ ਲਈ ਕੰਮ ਕਰ ਰਹੇ ਅਸੀਂ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ, ਮੈਂ ਆਪ ਸੰਗਤਾਂ ਦਾ ਜ਼ਰੂਰੀ ਨੁਕਤਿਆਂ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ, ਕਿ ਪਿਛਲੇ ਦਿਨ ਹੀ ਮਹਾਰਾਸ਼ਟਰ ਦੇ ਅੰਦਰ ਚੋਣ ਪ੍ਰਕਿਰਿਆ ਦੌਰਾਨ ਸਿੱਖ ਸਮਾਜ ਮਹਾਰਾਸ਼ਟਰ ਔਰ ਸੰਤ ਸਮਾਜ ਵੱਲੋਂ ਜੋ ਉੱਥੇ ਇੱਕ ਮਹਾਂਯੁਤੀ ਸੰਗਠਨ ਨੂੰ ਵੋਟਾਂ ਪਾਉਣ ਵਾਸਤੇ ਅਪੀਲ ਦਾ ਮਕਸਦ ਮਹਾਰਾਸ਼ਟਰ ਸਰਕਾਰ ਦੇ ਨਾਲ ਮਹਾਰਾਸ਼ਟਰ ਦੇ ਸਿੱਖ ਸਮਾਜ ਦੇ ਮਸਲਿਆਂ ਨੂੰ ਉਭਾਰਨਾ ਸੀ। ਅੱਜ ਤਕ ਮਹਾਰਾਸ਼ਟਰ ਦੇ 36 ਜ਼ਿਲ੍ਹੇ ਅੰਦਰ ਬੈਠੇ ਸਿੱਖ ਭਾਈਚਾਰੇ ਦੇ ਮਸਲੇ ਅਣਗੌਲੇ ਰਹੇ। ਜਿਨ੍ਹਾਂ ਉੱਤੇ ਕਦੇ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ। ਸਿੱਖਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ, ਔਰ ਪਿਛਲੀਆਂ ਸਰਕਾਰਾਂ ਸਿੱਖਾਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕਰਦੀਆਂ ਰਹੀਆਂ। ਇਸ ਲਈ ਸਿੱਖਾਂ ਦੇ ਜਿੰਨੇ ਵੀ ਮਸਲੇ ਹਨ, ਉਹਨਾਂ ਲਈ ਸਰਕਾਰ ਤੋਂ ਇੱਕ 11 ਮੈਂਬਰੀ ਕਮੇਟੀ ਬਣਾਈ ਗਈ। ਦੂਸਰਾ ਇੱਕ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕੀਤਾ ਜਾਣਾ ਅਤੇ ਤੀਸਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਵਿੱਚ ਸਿੱਖਾਂ ਨੂੰ ਨੁਮਾਇੰਦਗੀ ਦਿਵਾਈ ਗਈ। ਇਹ ਤਿੰਨ ਮੁੱਖ ਮੁੱਦੇ ਸਨ ਜੋ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਲਗਭਗ 11 ਦਿਨ ਪਹਿਲਾਂ ਆਰਡੀਨੈਂਸ ਜਾਰੀ ਕਰਕੇ ਮਾਨਤਾ ਦਿੱਤੀ ਗਈ । ਹੁਣ ਪੂਰੇ ਮਹਾਰਾਸ਼ਟਰ ਦੇ ਅੰਦਰ ਜਿੱਥੇ ਜਿੱਥੇ ਵੀ ਸਿੱਖਾਂ ਦਾ ਕੋਈ ਮਸਲਾ ਹੋਏਗਾ ਇਹ 11 ਮੈਂਬਰੀ ਸਿੱਖਾਂ ਦੀ ਕਮੇਟੀ ਸਰਕਾਰ ਨਾਲ ਮਿਲ ਬੈਠ ਕੇ ਉਹਨਾਂ ਦੇ ਮਸਲੇ ਹੱਲ ਕਰਾਵੇਗੀ। ਦੂਸਰਾ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਹੈ, ਕਿਉਂਕਿ ਸਾਡੇ ਬੱਚੇ ਉੱਥੇ ਪੰਜਾਬੀ ਤੋਂ ਬਹੁਤ ਦੂਰ ਚਲੇ ਗਏ ਹਨ, ਸਾਡੇ ਬੱਚੇ ਪੰਜਾਬੀ ਬੋਲ ਸਕਦੇ ਹਨ ਨਾ ਪੰਜਾਬੀ ਲਿਖ ਸਕਦੇ ਹਨ, ਨਾ ਪੜ੍ਹ ਸਕਦੇ ਹਨ। ਇਸ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕਰਵਾਇਆ ਤੇ ਉੱਥੇ ਜਿਹੜੇ ਬੱਚੇ ਆ ਉਹ ਪੰਜਾਬੀ ਲਿਖਣੀ ਬੋਲਣੀ ਪੜ੍ਹਨੀ ਸਾਡੀ ਮਾਂ ਬੋਲੀ ਨਾਲ ਜੁੜ ਸਕਣ ਉਹਦੇ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਸੰਗਠਨ ਕਰਾਇਆ । ਜਿਸ ਨਾਲ ਪੂਰੇ ਮਹਾਰਾਸ਼ਟਰ ਦੇ ਅੰਦਰ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕੀਤਾ ਜਾਏਗਾ। ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਔਰ ਬੋਲਣ ਲਈ ਕੋਈ ਯੋਗ ਪ੍ਰਬੰਧ ਕੀਤੇ ਜਾਣਗੇ, ਔਰ ਥਾਂ ਥਾਂ ਬੱਚਿਆਂ ਲਈ ਕੋਈ ਐਸੇ ਪੰਜਾਬੀ ਸਿਖਾਉਣ ਵਾਲੇ ਟੀਚਰਾਂ ਦਾ ਪ੍ਰਬੰਧ ਕੀਤਾ ਜਾਏਗਾ।  ਤੀਸਰਾ ਕੌਮੀ ਘੱਟ ਗਿਣਤੀ ਕਮਿਸ਼ਨ ਵਿੱਚ 70 ਸਾਲਾਂ ਵਿੱਚ ਅੱਜ ਤੱਕ ਕਿਸੇ ਸਿੱਖ ਨੂੰ ਨੁਮਾਇੰਦਗੀ ਨਹੀਂ ਮਿਲੀ, ਨਾ ਹੀ ਸਿੱਖਾਂ ਨੂੰ ਸਰਕਾਰੀ ਸਹੂਲਤਾਂ ਮਿਲੀਆਂ ਹਨ ਔਰ ਕੌਮੀ ਘੱਟ ਗਿਣਤੀ ਕਮਿਸ਼ਨ ਜੋ ਕਿ ਘੱਟ ਗਿਣਤੀ ਲੋਕਾਂ ਵਾਸਤੇ ਸਹੂਲਤਾਂ ਜਿਵੇਂ ਕਿ ਉਨ੍ਹਾਂ ਨੂੰ ਮਕਾਨ ਬਣਾ ਕੇ ਦੇਣ ਲਈ ਜਾਂ ਨੌਕਰੀਆਂ ਪੇਸ਼ਿਆਂ ਦੇ ਅੰਦਰ ਉਹਨਾਂ ਦੀ ਮਦਦ ਕਰ ਸਕਦਾ ਹੈ। ਰਾਜ ਘਟ ਗਿਣਤੀ ਕਮਿਸ਼ਨ ਦੇ ਵਿੱਚ ਇੱਕ ਸਿੱਖ ਨੁਮਾਇੰਦਾ ਸ਼ਾਮਿਲ ਕੀਤਾ ਗਿਆ ਤਾਂ ਕਿ ਸਾਡੇ ਬੱਚੇ ਉੱਚ ਵੀ ਦੀਆਂ ਪ੍ਰਾਪਤ ਕਰ ਸਕਣ, ਸਾਡੇ ਉੱਥੇ ਵਿੱਦਿਅਕ ਅਦਾਰੇ ਤੇ ਹਸਪਤਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਫ਼ੰਡ ਦੁਆਰਾ ਬਣਾਏ ਜਾਣ ਜਿਵੇਂ ਮੁਸਲਮਾਨ ਭਾਈਚਾਰਾ ਲਾਭ ਲੈ ਰਿਹਾ ਹੈ। ਸਾਰੇ ਮਹਾਰਾਸ਼ਟਰ ਦੇ ਵਿਚ ਸਿੱਖਾਂ ਦੀ ਇੱਕ ਵੀ ਸੰਸਥਾ ਨਹੀਂ ਇਸ ਲਈ ਸਿੱਖਾਂ ਦੀਆਂ ਵੀ ਵਿੱਦਿਅਕ ਔਰ ਮੈਡੀਕਲ ਸੰਸਥਾਵਾਂ ਬਣ ਸਿੱਖ ਬੱਚੇ ਵਿੱਦਿਆ ਪੜ੍ਹ ਸਕਣ ਉਹਨਾਂ ਲਈ ਵਜ਼ੀਫ਼ਿਆਂ ਦਾ ਇੰਤਜ਼ਾਮ ਕੀਤਾ ਜਾਏ । ਮਹਾਰਾਸ਼ਟਰ ਦੇ ਅੰਦਰ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਿਛਲੇ ਸਮੇਂ ਵਿੱਚ ਇਕ ਗੈਰ ਸਿੱਖ ਨੂੰ ਪ੍ਰਬੰਧਕ ਲਾਇਆ ਗਿਆ ਪਰ ਦਾਸ ਨੇ ਸਿੰਘਾਂ ਦਾ ਵਕਤ ਲੈ ਕੇ ਉਪ ਮੁੱਖ ਮੰਤਰੀ ਕੋਲੇ ਮਸਲਾ ਉਠਾਇਆ, ਉਹਨਾਂ ਨੇ ਇਸ ਗੱਲ ਤੇ ਗ਼ੌਰ ਕਰਦਿਆਂ ਤੁਰੰਤ ਗੈਰ ਸਿੱਖ ਡੀ ਸੀ ਨੂੰ ਹਟਾ ਕੇ ਸਿੱਖ ਨੂੰ ਪ੍ਰਬੰਧਕ ਲਾਇਆ।  ਸਾਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਬੋਰਡ ਬਣੇਗਾ ਉਹਦੇ ਵਿੱਚ ਕੇਵਲ ਮਹਾਰਾਸ਼ਟਰ ਦੇ ਵਿੱਚੋਂ ਗੁਰਸਿੱਖਾਂ ਨੂੰ ਹੀ ਨੁਮਾਇੰਦਗੀ ਦਿੱਤੀ ਜਾਵੇਗੀ। ਇਕ ਹੋਰ ਬਹੁਤ ਵੱਡਾ ਮਸਲਾ, ਇਹ ਹੈ ਕਿ ਮਹਾਰਾਸ਼ਟਰ ਦੇ ਵਿਚ ਸਾਨੂੰ ਇੱਕ ਵੱਡਾ ਗਰਾਊਂਡ ਚਾਹੀਦਾ ਸੀ, ਜਿੱਥੇ ਅਸੀਂ ਵੱਡੇ ਧਾਰਮਿਕ ਸਮਾਗਮ ਜਾਂ ਆਪਣੇ ਲੋਕਲ ਪਰਿਵਾਰਿਕ ਸਮਾਗਮ ਕਰ ਸਕੀਏ । ਮੁੰਬਈ ਦੇ ਅੰਦਰ ਜਗਾ ਦੀ ਬਹੁਤ ਜ਼ਿਆਦਾ ਘਾਟ ਹੋਣ ਕਰਕੇ ਸਾਨੂੰ ਵੱਡੇ ਵੱਡੇ ਕਥਾ ਅਤੇ ਕੀਰਤਨ ਦਰਬਾਰ ਕਰਾਉਣ ਵਿੱਚ ਜਾਂ ਗੁਰਪੁਰਬਾਂ ਦੇ ਸਮਾਗਮਾਂ ਵਿੱਚ ਵੱਡੀ ਦਿੱਕਤ ਆਉਂਦੀ ਹੈ, ਉਹਦੇ ਲਈ ਵੀ ਸਰਕਾਰ ਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਕਿ ਆਉਣ ਵਾਲੇ ਸਮੇਂ ’ਚ ਇਹ ਵੀ ਕਾਰਜ ਕੀਤਾ ਜਾਏਗਾ ।ਇਸ ਤੋਂ ਇਲਾਵਾ ਜਿਹੜੇ ਪੰਥਕ ਮਸਲੇ ਹਨ ਉਹਨਾਂ ਲਈ ਵੀ ਅਸੀਂ ਉਹਨਾਂ ਨੂੰ ਲਿਖਤੀ ਮੈਮੋਰੰਡਮ ਦਿੱਤਾ।  ਉਪ ਮੁੱਖ ਮੰਤਰੀ ਸ੍ਰੀ ਦਵਿੰਦਰ ਫੜਨਵੀਸ ਨਾਲ ਸਾਡੇ ਬੰਦੀ ਸਿੰਘ ਜੋ 30-30 ਸਾਲ ਤੋਂ ਜੇਲ੍ਹਾਂ ਵਿੱਚ ਨਜ਼ਰ ਬੰਦ ਹਨ, ਉਹਨਾਂ ਦੀ ਰਿਹਾਈ ਬਿਨਾਂ ਸ਼ਰਤ ਤੁਰੰਤ ਕੀਤੀ ਜਾਏ ।ਇਸ ਤੋਂ ਇਲਾਵਾ ਵੱਖ-ਵੱਖ ਜੇਲ੍ਹਾਂ ਦੇ ਵਿੱਚ ਐਨਐਸਏ ਲਾ ਕੇ ਸਾਡੇ ਨੌਜਵਾਨ ਨਜ਼ਰ ਬੰਦ ਕੀਤੇ ਗਏ ਹਨ, ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੈਠੇ ਕਾਲ ਕੋਠੜੀਆਂ ਦੇ ਸਜਾਵਾਂ ਨੂੰ ਦੁੱਖਾਂ ਨੂੰ ਭੋਗ ਰਹੇ ਹਨ ਉਹ ’ਤੋਂ ਐਨਐਸਏ ਹਟਾ ਕੇ ਤੁਰੰਤ ਰਿਹਾਅ ਕੀਤਾ ਜਾਏ। ਇਸ ਤੋਂ ਇਲਾਵਾ ਸਾਡੇ ਭਾਈਚਾਰਾ ਸਾਡਾ ਪੰਥ ਦਾ ਅੰਗ ਹੈ ਵਣਜਾਰੇ, ਲੁਬਾਣੇ , ਸਿਕਲੀਗਰ ਸਿੱਖ ਜੋ ਪੰਜ ਲੱਖ ਦੇ ਲਗਭਗ ਮਹਾਰਾਸ਼ਟਰ ਦੇ ਵਿੱਚ ਵੱਸਦਾ ਜਿਨ੍ਹਾਂ ਨੂੰ ਅੱਜ ਤੱਕ ਮਕਾਨ ਨਹੀਂ ਅਲਾਟ ਹੋਇਆ, ਰਹਿਣ ਬਸੇਰੇ ਰਹਿਣ ਵਾਸਤੇ ਕੋਈ ਜਗਾ ਨਹੀਂ ਅਤੇ ਝੁੱਗੀਆਂ ਝੌਂਪੜੀਆਂ ਦੇ ਅੰਦਰ ਆਪਣੇ ਦਿਨ ਗ਼ਰੀਬੀ ਦੀ ਰੇਖਾ ਤੋਂ ਥੱਲੇ ਗੁਜ਼ਾਰ ਰਹੇ ਹਨ ਪਰ ਸਿੱਖੀ ਸਿਧਾਂਤਾਂ ਨਾਲ ਅੱਜ ਤੱਕ ਵੀ ਉਹ ਪ੍ਰਣਾਏ ਹੋਏ ਅਤੇ ਜੁੜੇ ਹੋਏ ਲੋਕ ਹਨ ਅਤੇ ਸਿੱਖੀ ਸਪਿਰਿਟ ਉਹਨਾਂ ਦੇ ਵਿੱਚ ਪ੍ਰਤੱਖ ਮੂਰਤੀਮਾਨ ਹਨ ਉਹਨਾਂ ਦੇ ਪਰਿਵਾਰਾਂ ਨੂੰ ਪਲਾਟ ਸਰਕਾਰ ਅਲਾਟ ਕਰਕੇ ਮਕਾਨ ਬਣਾ ਕੇ ਦੇਵੇ । ਸਰਕਾਰ ਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਕਿ ਮਹਾਯੁਤੀ ਦੀ ਸਰਕਾਰ ਬਣੇਗੀ ਅਤੇ  ਮਸਲੇ ਹੱਲ ਕੀਤੇ ਜਾਣਗੇ। ਵੱਡੀ ਗਿਣਤੀ ਵਿੱਚ ਲੁਬਾਣੇ ਸਿੱਖ,ਪੰਜਾਬੀ ਭਾਈਚਾਰਾ, ਸਿੰਧੀ ਸਿੱਖ ਸਾਡੇ ਉੱਥੇ ਬੈਠੇ ਹਨ। ਗੁਰੂ ਨਾਨਕ ਨਾਮ ਲੇਵਾ ਨਾਨਕ ਪੰਥੀ ਸਾਡਾ ਬਹੁਤ ਵੱਡਾ ਸਮਾਜ ਹੈ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ। ਉਹ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਇਹ ਸਾਰੀ ਪਹਿਲ ਕਦਮੀ ਕੀਤੀ ਗਈ ਹੈ।  ਆਪਣੇ ਇਹਨਾਂ ਮੁੱਦਿਆਂ ਦੇ ਵਿੱਚ ਜਿਵੇਂ ਬਾਹਰਲੇ ਸੂਬਿਆਂ ’ਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਹੈ ਅਤੇ ਹੋਰ ਜਿੰਨੇ ਵੀ ਗੁਰਦੁਆਰਾ ਸਾਹਿਬਾਨਾਂ ਦੇ ਮਸਲੇ ਹਨ ਉਹ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਉਹਨਾਂ ਦਾ ਪ੍ਰਬੰਧ ਸਪੁਰਦ ਕਰਕੇ ਉੱਥੇ ਗੁਰਦੁਆਰਿਆਂ ਦੀ ਦੁਆਰਾ ਸਥਾਪਨਾ ਕੀਤੀ ਜਾਵੇ, ਉੱਥੇ ਗੁਰ ਮਰਿਆਦਾ ਲਾਗੂ ਹੋ ਸਕੇ, ਉਹਦੇ ਲਈ ਵੀ ਅਸੀਂ ਇਹ ਲਿਖਤੀ ਰੂਪ ਦੇ ਵਿੱਚ ਗੱਲਾਂ ਸਾਰੀਆਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਹਨ। ਔਰ ਸਤਿਗੁਰੂ ਮਹਾਰਾਜ ਕਿਰਪਾ ਕਰਨ ਤੁਹਾਡਾ ਸੰਗਤਾਂ ਦਾ ਸਹਿਯੋਗ ਰਹੇ ਅਸੀਂ ਨਾਨਕ ਨਾਮ ਲੇਵਾ ਜਿੰਨੇ ਸਾਡੇ ਭੈਣ ਭਰਾ ਹਿੰਦੁਸਤਾਨ ਵਿੱਚ ਵੱਸਦੇ ਹਨ ਸਾਰਿਆਂ ਨੂੰ ਆਪਣੀ ਗਲਵੱਕੜੀ ਵਿੱਚ ਲਈਏ ਔਰ ਉਹਨਾਂ ਦਾ ਸਾਥ ਦੇਈਏ। ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝੀਏ ਉਹ ਸਾਡੇ ਪੰਥ ਦੀ ਫੁਲਵਾੜੀ ਹਨ। ਪੰਜਾਬ ਦੀ ਕਿਸਾਨੀ ਨਾਲ ਸੰਬੰਧਿਤ ਜੋ ਮਸਲੇ ਹਨ ਜਿਵੇਂ ਫ਼ਸਲਾਂ ’ਤੇ ਐਮਐਸਪੀ ਦੇਣ ਬਾਰੇ ਵਿਚਾਰ ਰੱਖੇ ਹਨ। ਮੈਂ ਬੇਨਤੀ ਕਰਾਂਗਾ ਕਿ ਪਾਏ ਹੋਏ ਭੁਲੇਖਿਆਂ ਦਾ ਸ਼ਿਕਾਰ ਨਾ ਬਣੀਏ ’’ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ’’ ਦੇ ਮਾਰਗ ਤੇ ਚੱਲ ਕੇ ਆਪਾਂ ਸਾਰੇ ਸਤਿਗੁਰੂ ਮਹਾਰਾਜ ਜੀ ਦੇ ਸਾਜੇ ਇਸ ਪੰਥ ਦੀ ਚੜ੍ਹਦੀ ਕਲਾ ਲਈ ਜੋ ਜੋ ਵੀ ਆਪਣਾ ਯੋਗਦਾਨ ਪਾ ਸਕਦਾ ਆਪਾਂ ਆਪਣਾ ਯੋਗਦਾਨ ਪਾਈਏ ।

Leave a Reply

Your email address will not be published. Required fields are marked *