Headlines

ਕੈਨੇਡੀਅਨਾਂ ਦੇ ਇੰਗਲੈਂਡ (ਯੂਕੇ) ਜਾਣ ਲਈ ਵੀਜ਼ਾ ( ਈਟੀਏ) ਲੈਣਾ ਜਰੂਰੀ ਕਰਾਰ

ਸਰੀ (ਸੰਤੋਖ ਸਿੰਘ ਮੰਡੇਰ)- ਕਨੇਡੀਅਨ ਤੇ ਅਮਰੀਕਨ ਪਾਸਪੋਰਟ ਹੋਲਡਰਾਂ ਨੂੰ ਇੰਗਲੈਂਡ ਦੀ ਯਾਤਰਾ ਸਮੇ ਕਿਸੇ ਕਿਸਮ ਦੇ ਵੀਜੇ ਦੀ ਲੋੜ ਨਹੀ ਹੁੰਦੀ ਸੀ ਜਦੋ ਮਰਜੀ ਤੁਸੀ ਉਥੇ ਜਾ ਸਕਦੇ ਸੀ| ਇੰਗਲੈਡ ਦੀ ਸਰਕਾਰ ਨੇ ਹੁਣ 08 ਜਨਵਰੀ 2025 ਤੋ ਯੂਕੇ ਦਾ ਸਫਰ ਕਰਨ ਵਾਲੇ ਕਨੇਡੀਅਨ ਤੇ ਅਮਰੀਕਨ ਪਾਸਪੋਰਟ ਹੋਲਡਰਾਂ ਨੂੰ ਇਕ ਨਵੀ ਕਿਸਮ ਦਾ ਪੰਗਾ ਪਾ ਦਿਤਾ ਹੈ ਜਿਸ ਅਨੁਸਾਰ ਹੁਣ ਹਰ ਇਕ ਪਾਸਪੋਰਟ ਹੋਲਡਰ ਨੂੰ ਯੂਕੇ ਦਾ ਸਫਰ ਕਰਨ ਤੋ ਪਹਿਲਾਂ ਈ-ਟੀ-ਏ (ਈਲੈਕਟਰਿਕ ਟਰੈਵਲ ਆਥੋਰਾਈਜੇਸ਼ਨ) ਜਰੂਰੀ ਹੈ ਭਾਵੇ ਕਿ ਤੁਸੀ ਹੀਥਰੋ ਏਅਰਪੋਰਟ ਤੋ ਹੀ ਹੋਰ ਕਿਸੇ ਵੀ ਮੁੱਲਕ ਲਈ ਨਵੇ ਹਵਾਈ ਜਹਾਜ ਵਿਚ ਸਵਾਰ ਹੋ ਰਹੇ ਹੋ|
ਨਵੰਬਰ 27, 2024 ਨੂੰ ਇਹ ਪੋਰਟਲ ਆਨ ਲਾਈਨ ਖੁੱਲ ਜਾਵੇਗਾ ਅਤੇ ਜਨਵਰੀ 08, 2025 ਤੋ ਬਾਦ ਉਤਰੀ ਅਮਰੀਕਾ ਦੇ ਵਸਨੀਕ ਈ-ਟੀ-ਏ ਦੀ ਮਨਜੂਰੀ ਤੋ ਬਿਨਾ ਇੰਗਲੈਡ ਵਿਚ ਦਾਖਲ ਨਹੀ ਹੋ ਸਕਣਗੇ| ਈ-ਟੀ-ਏ ਔਨ ਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਜਿਸ ਦੀ ਫੀਸ 10 ਪੌਡ ਹੈ| ਇਸ ਈ-ਟੀ-ਏ ਰਾਹੀ ਦੋ ਸਾਲ ਦੀ ਮਲਟੀਪਲ ਐਟਰੀ ਹੋਵਗੀ| ਇਸ ਨਾਲ ਵੱਧ ਤੋ ਵੱਧ 6 ਮਹੀਨੇ ਦੀ ਇਜਾਜਤ ਯੂਕੇ ਵਿਚ ਠਹਿਰਣ ਦੀ ਹੈ, ਜਿਸ ਵਿਚ ਹਰ ਵਰਗ ਦਾ ਬੱਚਾ ਬੁੱਢਾ, ਔਰਤ ਮਰਦ ਸ਼ਾਮਲ ਹੈ|

Leave a Reply

Your email address will not be published. Required fields are marked *