ਸੰਸਕਾਰ ਤੇ ਅੰਤਿਮ ਅਰਦਾਸ 12 ਦਸੰਬਰ ਨੂੰ-
ਵਿੰਨੀਪੈਗ ( ਸ਼ਰਮਾ)- ਇਥੋਂ ਦੇ ਬੁੱਟਰ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਬਚਿੰਤ ਕੌਰ ਬੁੱਟਰ ( ਸੁਪਤਨੀ ਸਵਰਗੀ ਸ ਮੁਖਤਿਆਰ ਸਿੰਘ ਬੁੱਟਰ) ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਲਗਪਗ 90 ਸਾਲ ਦੇ ਸਨ। ਉਹ ਆਪਣੇ ਪਿੱਛੇ ਸਪੁੱਤਰ ਰਵਿੰਦਰ ਸਿੰਘ ਬੁੱਟਰ, ਪਰਮਿੰਦਰ ਸਿੰਘ ਬੁੱਟਰ, ਅੰਮ੍ਰਿਤਪਾਲ ਸਿੰਘ ਬੁੱਟਰ ਤੇ ਬੇਟੀ ਸੁਰਿੰਦਰ ਕੌਰ ਸਮੇਤ ਵੱਡਾ ਬਾਗ ਪਰਿਵਾਰ ਛੱਡ ਗਏ ਹਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 12 ਦਸੰਬਰ ਨੂੰ ਬਾਦ ਦੁਪਹਿਰ 1 ਵਜੇ ਥਾਮਸਨ ਪਾਰਕ 1291 ਮੈਕਗਿਲਵਰੀ ਬੁਲੇਵਾਰਡ ਵਿੰਨੀਪੈਗ ਵਿਖੇ ਕੀਤਾ ਜਾਵੇਗ। ਉਪਰੰਤ ਭੋਗ ਤੇ ਅੰਤਿਮ ਅਰਦਾਸ ਸ਼ਾਮ 4 ਵਜੇ ਗੁਰਦੁਆਰਾ ਸਿੱਖ ਸੁਸਾਇਟੀ ਮੈਨੀਟੋਬ 1244 ਮੋਲਾਰਡ ਰੋਡ ਵਿੰਨੀਪੈਗ ਵਿਖੇ ਹੋਵੇਗੀ।
ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਰਵਿੰਦਰ ਸਿੰਘ ਬੁੱਟਰ ਨਾਲ ਫੋਨ ਨੰਬਰ 204-999-9922 ਜਾਂ ਪਰਮਿੰਦਰ ਸਿੰਘ ਬੁੱਟਰ ਨਾਲ ਫੋਨ ਨੰਬਰ 204-997-1000 ਤੇ ਸੰਪਰਕ ਕੀਤਾ ਜਾ ਸਕਦਾ ਹੈ।