ਸਰੀ ( ਦੇ ਪ੍ਰ ਬਿ)-ਉਘੇ ਰੀਐਲਟਰ ਤੇ ਸਰੀ ਸਕੂਲ ਟਰੱਸਟੀ ਸ ਗੁਰਪ੍ਰੀਤ ਸਿੰਘ ਗੈਰੀ ਥਿੰਦ ਜਿਹਨਾਂ ਦੇ ਸਤਿਕਾਰਯੋਗ ਪਿਤਾ ਸ ਅਮਰੀਕ ਸਿੰਘ ਥਿੰਦ (ਸਾਬਕਾ ਕੌਂਸਲਰ) ਪਿਛਲੇ ਦਿਨੀਂ ਅਬੋਹਰ (ਪੰਜਾਬ) ਵਿਖੇ ਸਦੀਵੀ ਵਿਛੋੜਾ ਦੇ ਗਏ ਸਨ, ਦਾ ਅੰਤਿਮ ਸੰਸਕਾਰ ਤੇ ਅੰਤਿਮ ਅਰਦਾਸ 19 ਨਵੰਬਰ ਨੂੰ ਉਹਨਾਂ ਦੇ ਜੱਦੀ ਸ਼ਹਿਰ ਅਬੋਹਰ ਵਿਖੇ ਕਰ ਦਿੱਤੀ ਗਈ ਸੀ। ਉਹ ਲਗਪਗ 82 ਸਾਲ ਦੇ ਸਨ।
ਸ ਗੁਰਪ੍ਰੀਤ ਸਿੰਘ ਥਿੰਦ ਦੇ ਕੈਨੇਡਾ ਪਰਤਣ ਉਪਰੰਤ ਉਹਨਾਂ ਦੇ ਪਿਤਾ ਜੀ ਦੀ ਨਿੱਘੀ ਯਾਦ ਵਿਚ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਦੂਖ ਨਿਵਾਰਨ ਸਾਹਿਬ 15255-68 ਐਵਨਿਊ ਸਰੀ ਵਿਖੇ 15 ਦਸੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾ ਰਹੇ ਹਨ । ਇਸ ਮੌਕੇ ਕੀਰਤਨ ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਜਾਣਗੇ। ਪਰਿਵਾਰ ਵਲੋਂ ਭਾਈਚਾਰੇ ਨੂੰ ਭੋਗ ਸਮਾਗਮ ਵਿਚ ਸ਼ਾਮਿਲ ਹੋਣ ਦੀ ਸਨਿਮਰ ਬੇਨਤੀ ਹੈ। ਪਰਿਵਾਰ ਨਾਲ ਹਮਦਰਦੀ ਲਈ ਫੋਨ ਨੰਬਰ 604-218-9000 ਤੇ ਸੰਪਰਕ ਕੀਤਾ ਜਾ ਸਕਦਾ ਹੈ।