ਐਬਸਫੋਰਡ :-(ਦੇ ਪ੍ਰ ਬਿ)- ਜਿਵੇਂ ਜਿਵੇਂ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਪਹੁੰਚ ਕੇ ਮੱਲਾਂ ਮਾਰੀਆਂ ਹਨ ਤਿਵੇਂ ਤਿਵੇਂ ਸਰਕਾਰਾਂ ਅਤੇ ਸੰਸਥਾਗਤ ਪੱਧਰ ਤੇ ਉਹਨਾਂ ਦੇ ਕੰਮਾਂ ਨੂੰ ਮਾਨਤਾ ਵੀ ਦਿੱਤੀ ਜਾ ਰਹੀ ਹੈ। ਕੈਨੇਡਾ ਦੀ ਮੇਨ ਸਟਰੀਮ ਵਿਚ ਪੰਜਾਬੀਆਂ ਦਾ ਹਰ ਪੱਧਰ ਤੇ ਮਾਣ ਸਨਮਾਨ ਜਿਥੇ ਭਾਈਚਾਰੇ ਦਾ ਮਾਣ ਵਧਾਉਂਦਾ ਹੈ ਤੇ ਉਥੇ ਜਿੰਮੇਵਾਰੀਆਂ ਨੂੰ ਹੋਰ ਪਰਪੱਕ ਢੰਗ ਨਾਲ ਨਿਭਾਉਣ ਦਾ ਅਹਿਦ ਵੀ ਯਾਦ ਕਰਾਉਂਦਾ ਹੈ।
ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜਾਂ ਦੀ ਗੋਦ ਵਿੱਚ ਫ਼ਰੇਜਰ ਦਰਿਆ ਦੇ ਕੰਢੇ ਵੱਸਦੇ ਸ਼ਹਿਰ ਮਿਸ਼ਨ ਵਿਖੇ ਕਿੰਗ ਚਾਰਲਸ ਤਿੰਨ ਦੀ ਤਾਜਪੋਸ਼ੀ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਉਘੇ ਬਿਜਨਸਮੈਨ ਜਗਜੀਤ ਸਿੰਘ ਜੱਗੀ ਤੂਰ, ਉਘੇ ਸਮਾਜਿਕ ਕਾਰਕੁੰਨ ਸਮਰਪਾਲ ਸਿੰਘ ਬਰਾੜ ਤੇ ਕੁਝ ਹੋਰ ਸ਼ਖਸੀਅਤਾਂ ਨੂੰ ਕਮਿਊਨਿਟੀ ਅਵਾਰਡ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ । ਇਹ ਸਨਮਾਨ ਐਮ ਪੀ ਬਰੈਡ ਵਿਸ ਵਲੋਂ ਪ੍ਰਦਾਨ ਕੀਤੇ ਗਏ। ਇਸ ਮੌਕੇ ਬੋਲਦਿਆਂ ਉਹਨਾਂ ਜਗਜੀਤ ਸਿੰਘ ਤੂਰ ਤੇ ਸਮਰਪਾਲ ਸਿੰਘ ਬਰਾੜ ਤੇ ਹੋਰ ਸਖਸ਼ੀਅਤਾਂ ਦੀਆਂ ਬੇਹਤਰੀਨ ਸਮਾਜਿਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਕ ਚੰਗੇ ਸਮਾਜ ਦੀ ਸਿਰਜਣਾ ਵਿਚ ਸਮਾਜਿਕ ਕਾਰਕੁੰਨ ਦਾ ਸਥਾਨ ਬਹੁਤ ਅਹਿਮ ਹੁੰਦਾ ਹੈ। ਸਮਾਜਿਕ ਕਾਰਕੁੰਨ ਹੀ ਸਮਾਜ ਸੇਵਾ ਦੇ ਨਾਲ ਹੋਰ ਸਾਂਝੇ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਸਮਾਜ ਨੂੰ ਚੰਗੀ ਸੇਧ ਦੇਣ ਵਿਚ ਵੱਡਾ ਯੋਗਦਾਨ ਪਾਉਂਦੇ ਹਨ। ਉਹ ਸਿਆਸੀ, ਸਮਾਜਿਕ ਤੇ ਜਿੰਦਗੀ ਦੇ ਹੋਰ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਇਕ ਮਾਰਗ ਦਰਸ਼ਕ ਵਜੋਂ ਵੀ ਕੰਮ ਕਰਦੇ ਹਨ। ਉਹਨਾਂ ਸਨਮਾਨਿਤ ਸ਼ਖਸੀਅਤਾਂ ਨੂੰ ਵਧਾਈ ਦਿੰਦਿਆਂ ਸਮਾਜ ਲਈ ਹੋਰ ਪ੍ਰਤੀਬੱਧਤਾ ਨਾਲ ਕੰਮ ਕਰਨ ਦੀ ਉਮੀਦ ਪ੍ਰਗਟਾਈ।
Those honoured in the ceremony include:
Ja