Headlines

ਪ੍ਰਸਿਧ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਦੇਹਾਂਤ

ਸਾਨ ਫਰਾਂਸਿਸਕੋ-ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਸ ਬਾਰੇ ਪਰਿਵਾਰ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ। ਉਹ 73 ਸਾਲ ਦੇ ਸਨ। ਹੁਸੈਨ ਦੀ ਮੌਤ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਕਾਰਨ ਹੋਈ । ਉਹ ਪਿਛਲੇ ਦੋ ਹਫ਼ਤਿਆਂ ਤੋਂ ਹਸਪਤਾਲ ਵਿੱਚ ਸਨ ਅਤੇ ਉਸਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਸ਼ਿਫਟ ਕੀਤਾ ਗਿਆ ਸੀ। ਪਰਿਵਾਰ ਨੇ ਪੀਟੀਆਈ ਨੂੰ ਦੱਸਿਆ ਕਿ ਵੈਂਟੀਲੇਸ਼ਨ ਮਸ਼ੀਨ ਦੇ ਬੰਦ ਹੋਣ ਤੋਂ ਬਾਅਦ ਉਹ ਬਹੁਤ ਸ਼ਾਂਤੀ ਨਾਲ ਚਲਾ ਗਿਆ। ਇਹ ਸਾਨ ਫਰਾਂਸਿਸਕੋ ਦਾ ਸਮਾਂ ਸ਼ਾਮ 4 ਵਜੇ ਦਾ ਸੀ। ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਤਬਲਾ ਵਾਦਕ ਵਜੋਂ ਜਾਣੇ ਜਾਂਦੇ ਹੁਸੈਨ ਦੇ ਪਿੱਛੇ ਉਸਦੀ ਪਤਨੀ ਐਂਟੋਨੀਆ ਮਿਨੇਕੋਲਾ ਅਤੇ ਉਹਨਾਂ ਦੀਆਂ ਧੀਆਂ, ਅਨੀਸਾ ਕੁਰੈਸ਼ੀ ਅਤੇ ਇਜ਼ਾਬੇਲਾ ਕੁਰੈਸ਼ੀ ਹਨ।

9 ਮਾਰਚ 1951 ਨੂੰ ਜਨਮੇ ਉਹ ਪ੍ਰਸਿੱਧ ਤਬਲਾ ਮਾਸਟਰ ਉਸਤਾਦ ਅੱਲਾ ਰਾਖਾ ਦੇ ਪੁੱਤਰ ਸਨ। ਪਰਿਵਾਰ ਨੇ ਆਪਣੇ ਬਿਆਨ ਵਿੱਚ ਕਿਹਾ ਜ਼ਾਕਿਰ ਦੁਨੀਆ ਭਰ ਦੇ ਅਣਗਿਣਤ ਸੰਗੀਤ ਪ੍ਰੇਮੀਆਂ ਦੁਆਰਾ ਪਾਲੀ ਗਈ ਇੱਕ ਅਸਾਧਾਰਣ ਵਿਰਾਸਤ ਛੱਡ ਗਿਆ ਹੈ, ਜਿਸਦਾ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ ਲਈ ਗੂੰਜਦਾ ਰਹੇਗਾ। ਛੇ ਦਹਾਕਿਆਂ ਦੇ ਕੈਰੀਅਰ ਵਿੱਚ ਹੁਸੈਨ ਨੇ ਕਈ ਮਸ਼ਹੂਰ ਕੌਮਾਂਤਰੀ ਅਤੇ ਭਾਰਤੀ ਕਲਾਕਾਰਾਂ ਨਾਲ ਕੰਮ ਕੀਤਾ।

Leave a Reply

Your email address will not be published. Required fields are marked *