Headlines

ਬਦਲਦੇਂ ਵਿਸ਼ਵ ਦ੍ਰਿਸ਼ ਵਿੱਚ ਪਰਵਾਸ ਵਿਸ਼ੇ ਤੇ ਵਿਸ਼ਾਲ ਗੋਸ਼ਟੀ

ਪਟਿਆਲਾ-ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰਮਤਿ ਲੋਕਧਾਰਾ ਵਿਚਾਰਮੰਚ ਵੱਲੋਂ ਸੰਵਾਦ—7 ਦੇ ਤਹਿਤ “ਬਦਲਦੇ ਵਿਸ਼ਵ ਦ੍ਰਿਸ਼ ਵਿੱਚ  ਪਰਵਾਸ” ਵਿਸ਼ੇ ਤੇ ਡਾ. ਹਰਜਿੰਦਰ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਤੇ ਡਾ. ਭੀਮਿੲੰਦਰ ਸਿੰਘ ਦੀ ਦੇਖ ਰੇਖ ਵਿੱਚ ਵਿਸ਼ਾਲ ਗੋਸ਼ਟੀ ਦਾ ਆਯੋਜਨ ਕੀਤਾ fਗਿਆ। ਜਿਸਦੇ ਦੇ ਮੁੱਖ ਬੁਲਾਰੇ ਮਹਿਮਾਨ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਸਨ ਤੇ ਹੋਰ ਬੁਲਾਰਿਆਂ ਵਿੱਚ ਗੁਰਪ੍ਰੀਤ ਸਿੰਘ ਤੂਰ, ਡਾ. ਤ੍ਰਿਲੋਚਨ ਕੌਰ, ਪਵਨ ਹਰਚੰਦਪੁਰੀ, ਪ੍ਰਾਣ ਸਭੱਰਵਾਲ, ਲਕਸ਼ਮੀ ਨਰਾਇਣ ਭੀਖੀ, ਨਿਹਾਲ ਸਿੰਘ ਮਾਨ, ਏ.ਪੀ. ਸਿੰਘ, ਇਕਬਾਲ ਗੱਜਣ  ਨੇ ਭਾਗ ਲਿਆ। ਡਾ. ਭਗਵੰਤ ਸਿੰਘ ਨੇ ਮੰਚ ਦੀ ਸੰਚਾਲਨਾ ਕੀਤੀ। ਡਾ. ਸਵਰਾਜ ਸਿੰਘ  ਵਿਸ਼ਵ ਚਿੰਤਕ ਦੇ ਭਾਸ਼ਣ ਉਪਰੰਤ ਵਿਚਾਰ ਚਰਚਾ ਵਿੱਚ ਇਹ ਭਾਵ ਉਭਾਰਕੇ ਸਾਹਮਣੇ ਆਏ।
ਬਦਲ ਰਹੇ ਵਿਸ਼ਵ ਦ੍ਰਿਸ਼ ਦਾ ਸਭ ਤੋਂ ਮਹੱਤਵਪੂਰਨ ਪੱਖ ਹੈ, ਪੂਰਬ ਅਜੇ ਪੱਛਮ ਵਿੱਚ ਬਦਲ ਰਹੇ ਹਨ ਵਿੱਚ ਬਦਲ ਰਹੇ ਸਮੀਕਰਨ, ਪੂਰਬ ਦਾ ਉਭਰ ਅਤੇ ਪੱਛਮ ਦਾ ਨਿਘਾਰ ਅੱਜ ਦੇ ਮੁੱਖ ਰੁਝਾਨ ਕਹੇ ਜਾ ਸਕਦੇ ਹਨ। ਜੇ ਅਸੀਂ ਪੂਰਬੀ ਦੇਸ਼ਾਂ ਦੀ ਮੁੱਖ ਸੰਸਥਾ ਬਰਿਕਸ ਅਤੇ ਪੱਛਮੀ ਦੇਸ਼ਾਂ ਦੀ ਮੁੱਖ ਸੰਸਥਾ ਜੀ 7 ਤੁਲਨਾ ਕਰੀਏ ਤਾਂ ਇਹ ਰੁਝਾਨ ਸਪੱਸ਼ਟ ਹੋ ਜਾਂਦਾ ਹੈ। 1992 ਵਿੱਚ ਸੰਸਾਰ ਦੀ ਆਰਥਿਕਤਾ ਵਿੱਚ ਬਰਿਕਸ ਦੇਸ਼ਾਂ ਦਾ ਹਿੱਸਾ ਲਗਭਗ 16# ਸੀ ਅਤੇ 7 ਦੇਸ਼ਾਂ ਦਾ ਹਿੱਸਾ ਲਗਭਗ 45# ਸੀ, ਅੱਜ ਬਰਿਕਸ ਦੇਸ਼ਾਂ ਦਾ ਹਿੱਸਾ ਲਗਭਗ 37% ਅਤੇ ਜੀ 7 ਦੇਸ਼ਾਂ ਦਾ ਹਿੱਸਾ ਲੱਗਭਗ 30# ਰਹਿ ਗਿਆ ਹੈ। ਅੱਜ ਸੰਸਾਰ ਦੀ ਵਸੋਂ ਦਾ 50% ਤੋਂ ਵੱਧ ਹਿੱਸਾ ਬਰਿਕਸ ਦੇਸ਼ਾਂ ਵਿੱਚ ਵਸ ਰਿਹਾ ਹੈ ਅਤੇ ਲਗਭਗ 50 ਹੋਰ ਦੇਸ਼ ਬਰਿਕਸ ਦੇ ਮੈਂਬਰ ਬਣਨਾ ਚਾਹੁੰਦੇ ਹਨ। ਜਦੋਂ ਇਹ ਮੈਂਬਰ ਬਣ ਗਏ ਤਾਂ ਇਸਦਾ ਸੰਸਾਰ ਦੀ ਆਰਥਿਕਤਾ ਵਿੱਚ ਹਿੱਸਾ 50% ਤੋਂ ਵੱਧ ਜਾਵੇਗਾ ਅਤੇ ਸੰਸਾਰ ਦੀ ਆਬਾਦੀ ਦਾ 80# ਤੋਂ ਵੱਧ ਅਤੇ ਸੰਸਾਰ ਦੇ ਖੇਤਰਫਲ ਦਾ 70% ਤੋਂ ਵਧ ਕੇ ਹਿੱਸਾ ਬਰਿਕਸ ਹੇਠ ਆ ਜਾਵੇਗਾ। ਮੌਜੂਦਾ ਇੱਕ ਧਰੁਵੀ ਸੰਸਾਰ ਦੀ ਥਾਂ ਤੇ ਬਹੁਧਰੁਵੀ ਸੰਸਾਰ ਬਣਨ ਜਾ  ਰਿਹਾ ਹੈ। ਪੱਛਮੀ ਦੇਸ਼ਾਂ ਦੇ ਕਾਬਜ ਨਵਉਦਾਰਵਾਦੀ ਸ਼ਕਤੀਆਂ ਦੀ ਥਾਂ ਤੇ ਰੂੜੀਵਾਦੀ ਸ਼ਕਤੀਆਂ ਓਭਰ ਰਹੀਆਂ ਹਨ। ਉਦਾਰਵਾਦੀ ਸ਼ਕਤੀਆ ਵਿਸ਼ਵੀਕਰਨ ਦੀਆਂ ਪੈਰੋਕਾਰ ਹਨ ਜਦੋਂ ਕਿ ਰੂੜੀਵਾਦੀ ਸ਼ਕਤੀਆਂ ਰਾਸ਼ਟਰਵਾਦ ਦਾ ਨਾਹਰਾ ਲਾ ਰਹੀਆਂ ਹਨ। ਅਜੋਕਾ ਪ੍ਰਵਾਸ ਨਵਉਦਾਰਵਾਦੀਆਂ ਦੀਆਂ ਵਿਸ਼ਵੀਕਰਨ ਦੀਆਂ ਨੀਤੀਆਂ ਨਾਲ ਜੁੜਿਆ ਹੋਇਆ ਹੈ। ਰੂੜੀਵਾਦੀ ਸ਼ਕਤੀਆਂ ਪ੍ਰਵਾਸ ਦਾ ਵਿਰੋਧ ਕਰ ਰਹੀਆਂ ਹਨ। ਪੱਛਮੀ ਦੇਸ਼ਾਂ ਦੀ ਸਥਾਨਿਕ ਵਸੋਂ ਦਾ ਵੱਡਾ ਹਿੱਸਾ ਪ੍ਰਵਾਸ ਦਾ ਵਿਰੋਧ ਕਰਦਾ ਹੈ ਅਤੇ ਪ੍ਰਵਾਸੀਆਂ ਵਿਰੁੱਧ ਉਸ ਵਿੱਚ ਭਾਵਨਾ ਬਹੁਤ ਤਿੱਖੀ ਹੋ ਰਹੀ ਹੈ। ਪ੍ਰਵਾਸੀਆਂ ਵਿਰੁੱਧ ਨਫਰਤ ਹੀ ਅਮਰੀਕਾ ਵਿੱਚ ਟਰੰਪ ਅਤੇ ਯੂਰਪ ਵਿੱਚ ਰੂੜੀਵਾਦੀ ਪਾਰਟੀਆਂ ਦੀ ਜਿੱਤ ਦਾ ਕਾਰਨ ਬਣ ਰਹੀ ਹੈ। ਪ੍ਰਵਾਸੀਆਂ ਨੂੰ ਵਾਪਸ ਭੇਜਣ ਜਿਸ ਨੂੰ ਰੀਮਾਈਗ੍ਰੇਸ਼ਨ ਕਿਹਾ ਜਾਂਦਾ ਹੈ, ਕੁੱਲ ਰੂੜਵੀਦਾਦੀ ਪਾਰਟੀਆਂ ਨੇ ਆਪਣੇ ਏਜੰਡੇ ਤੇ ਪਾ ਦਿੱਤਾ ਹੈ। ਸਮੁੱਚੇ ਤੌਰ ਤੇ ਪ੍ਰਵਾਸ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਪੰਜਾਬ ਵਿੱਚ ਸਾਨੁੂੰ ਨੌਜਵਾਨਾਂ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਦੇ ਰੁਝਾਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅੱਜ ਦੇ ਸੰਸਾਰ ਵਿੱਚ ਇਹ ਤੱਥ ਪ੍ਰਮਾਣਿਤ ਹੈ ਕਿ ਕਿਸੇ ਵੀ ਭਾਈਚਾਰੇ ਦਾ ਭਵਿੱਖ ਉਸਦੇ ਵਿਦਿਅਕ ਪੱਧਰ ਨਾਲ ਜੁੜਿਆ ਹੁੰਦਾ ਹੈ। ਪ੍ਰਵਾਸ ਨੇ ਪੰਜਾਬ ਵਿੱਚ ਉਚੇਰੀ ਵਿਦਿਆ ਦੇ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਆਸ ਰੱਖੀ ਜਾ ਸਕਦੀ ਹੈ ਕਿ ਪ੍ਰਵਾਸ ਦਾ ਵਧ ਰਿਹਾ ਸੰਕਟ ਉਚੇਰੀ ਵਿਦਿਆ ਦੇ ਰੁਝਾਨ ਨੂੰ ਪੁਨਰ ਸੁਰਜੀਤ ਕਰੇਗਾ।
ਨਿਰੰਸਦੇਹ ਡਾ. ਹਰਜਿੰਦਰ ਸਿੰਘ ਵਾਲੀਆ ਨੇ ਸਰਕਾਰਾਂ ਦੀ ਅਣਗਹਿਲੀ, ਮਿਆਰੀ ਸਿੱਖਿਆ ਦੀ ਘਾਟ, ਪੰਜਾਬ ਦਾ ਤਕੀਨੀਕੀ ਖੇਤਰ ਪਿਛੇ ਰਹਿਣਾ,  ਬੇਰੁਜ਼ਗਾਰੀ, ਭਰੇ ਰਵੱਈਏ ਕਾਰਨ ਸਿੱਖ ਨੌਵਜਾਨਾਂ ਦੀ ਬੇਰੁਖੀ ਅਤੇ ਖੇਤੀ ਸੈਕਟਰ ਚ ਪੈਂਦੇ ਘਾਟੇ ਨੇ ਪਰਵਾਸ ਨੂੰ ਉਤਸ਼ਾਹਿਤ ਕੀਤਾ।
ਜਾਰੀ ਕਰਤਾ: ਡਾ. ਭਗਵੰਤ ਸਿੰਘ ਜਨਰਲ ਸਕੱਤਰ ਫੋਨ: 9814851500

Leave a Reply

Your email address will not be published. Required fields are marked *