Headlines

ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ  ਮਾਸਿਕ ਮਿਲਣੀ

ਸਰੀ (ਰੂਪਿੰਦਰ ਖਹਿਰਾ ਰੂਪੀ )- –  ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਹੀਨੇ ਵਾਰ ਕਵੀ ਦਰਬਾਰ ,ਸੀਨੀਅਰ ਸਿਟੀਜਨ ਸੈਂਟਰ ਦੇ ਸਮਾਗਮ ਹਾਲ ਵਿਖੇ ਹੋਇਆ । ਇਹ ਸਮਾਗਮ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਰਿਹਾ। ਸਮਾਗਮ ਦੀ ਪ੍ਰਧਾਨਗੀ  ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋ ਪੁਰੀ ਵੱਲੋਂ ਕੀਤੀ ਗਈ , ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਉੱਘੇ ਲੇਖਕ ਚਰਨ ਸਿੰਘ ਸੁਸ਼ੋਭਿਤ ਹੋਏ ਅਤੇ ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਕੀਤੀ  ਗਈ ।

ਸ਼ੋਕ ਮਤੇ ਵਿੱਚ ਸਭਾ ਦੇ ਮੈਂਬਰ ਅਜੀਤ ਸਿੰਘ ਕੰਗ, ਅਮਰੀਕ ਸਿੰਘ ਢੇਸੀ ,  ਨਰਿੰਦਰ ਬਾਹੀਆ ਦੇ ਜੀਜਾ ਜੀ ਅਤੇ ਹਰਚੰਦ ਸਿੰਘ ਬਾਗੜੀ ਦੇ ਭੈਣ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਜਦੋ ਇੰਦਰਜੀਤ ਸਿੰਘ ਧਾਮੀ ਨੇ   ਗ਼ਜ਼ਲ ਉਸਤਾਦ ਕ੍ਰਿਸ਼ਨ ਭਨੋਟ ਦੀ ਸਿਹਤ ਠੀਕ ਨਾ ਹੋਣ ਦੀ ਖ਼ਬਰ ਸਾਂਝੀ ਕੀਤੀ ਤਾਂ  ਉਸ ਵੇਲੇ ਸਭਾ ਵਿੱਚ ਹਾਜ਼ਰ ਸਭ ਸੱਜਣਾਂ ਨੇ ਉਹਨਾਂ ਦੀ ਸਿਹਤ ਯਾਬੀ ਲਈ ਦੁਆ ਕੀਤੀ ।

ਉਪਰੰਤ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋ ਪੁਰੀ ਵੱਲੋਂ ਖ਼ਜ਼ਾਨਚੀ ਰੂਪਿੰਦਰ ਖਹਿਰਾ ਰੂਪੀ ਵੱਲੋਂ ਤਿਆਰ ਕੀਤੀ ਗਈ ਸਾਲ 2024 ਦੀ ਵਿੱਤੀ ( Financial Report) ਰਿਪੋਰਟ ਸਾਂਝੀ  ਗਈ । ਸਭਾ ਵੱਲੋਂ ਇਸ ਦੀ ਸਹਿਮਤੀ ਦਿੱਤੀ ਗਈ । ਕਵੀ ਦਰਬਾਰ ਵਿੱਚ ਸਭਾ ਦੇ ਮੈਂਬਰ ਅਤੇ ਸਥਾਨਕ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਸਰੋਤਿਆਂ ਨੇ ਇਸ ਦਾ ਆੰਨਦ ਮਾਣਿਆ । ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹੈ:-ਬਿਕੱਰ ਖੋਸਾ, ਪਲਵਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ ਮਾਧੋ ਪੁਰੀ  ਜਸਵਿੰਦਰ ਕੌਰ ਬਾਠ, ਸੁਰਜੀਤ ਸਿੰਘ ਬਾਠ, ਮਾਸਟਰ ਅਮਰੀਕ ਸਿੰਘ ਲੇਲ੍ਹ, ਸੁਰਿੰਦਰ ਸਿੰਘ ਜਬਲ, ਗੁਰਮੀਤ ਸਿੰਘ ਕਾਲਕਟ, ਕੁਲਦੀਪ ਸਿੰਘ ਗਿੱਲ, ਡਾ: ਦਵਿੰਦਰ ਕੌਰ, ਹਰਪਾਲ ਸਿੰਘ ਬਰਾੜ, ਕੁਲਦੀਪ ਸਿੰਘ ਜਗਪਾਲ, ਦਰਸ਼ਨ ਸਿੰਘ ਸੰਘਾ, ਚਮਕੌਰ ਸਿੰਘ ਸੇਖੋਂ, ਇੰਦਰਜੀਤ ਸਿੰਘ ਧਾਮੀ, ਹਰਚੰਦ ਸਿੰਘ ਗਿੱਲ, ਕੁਵਿੰਦਰ ਚਾਂਦ ,ਮਨਜੀਤ ਸਿੰਘ ਮੱਲਾ, ਗੁਰਦਰਸ਼ਨ ਸਿੰਘ ਤਤਲਾ, ਹਰਜਿੰਦਰ ਸਿੰਘ ਚੀਮਾ  ,ਬੰਸਤ ਸਿੰਘ ਢਿੱਲੋਂ, ਅਤੇ ਹਾਜ਼ਰ ਸਰੋਤਿਆਂ ਵਿੱਚ ਮਲਕੀਤ ਸਿੰਘ, ਗੁਰਮੁੱਖ ਸਿੰਘ ਗਰੇਵਾਲ ਸ਼ਾਮਿਲ ਹੋਏ ।

ਅੰਤ ਵਿੱਚ ਸ; ਸੁਰਜੀਤ ਸਿੰਘ ਮਾਧੋਪੁਰੀ ਨੇ ਆਪਣੇ ਪ੍ਰਧਾਨਗੀ ਭਾਸ਼ਨ ਨਾਲ ਸਮਾਗਮ ਨੂੰ ਸਮੇਟਿਆ  ਅਤੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ।

Leave a Reply

Your email address will not be published. Required fields are marked *