ਲੈਸਟਰ (ਇੰਗਲੈਂਡ),16 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਕੁਝ ਦਿਨਾਂ ਦੀ ਯੂ.ਕੇ ਫੇਰੀ ਤੇ ਆਏ ਪ੍ਰਸਿੱਧ ਪੰਜਾਬੀ ਲੇਖਕ ਰਬਿੰਦਰ ਸ਼ਰਮਾ ਦੀ ਪਲੇਠੀ ਪੁਸਤਕ “ਮੋਹ ਦੀਆਂ ਰਿਸ਼ਮਾਂ” ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਇੰਡੀਅਨ ਵਰਕਰਜ ਐਸੋਸੀਏਸ਼ਨ ਵੱਲੋਂ ਰਿਲੀਜ਼ ਕੀਤੀ ਗਈ।ਇਸ ਸਬੰਧ ਚ ਇੰਡੀਅਨ ਵਰਕਰਜ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਸਪੋਕਸਪਰਸਨ ਸ਼ੀਤਲ ਸਿੰਘ ਗਿੱਲ ਦੀ ਅਗਵਾਈ ਚ ਕਰਵਾਏ ਗਏ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਰਿਲੀਜ਼ ਸਮਾਰੋਹ ਚ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਤੋਂ ਸਮਾਜ ਸੇਵੀ ਅਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਇਸ ਰਿਲੀਜ਼ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼ੀਤਲ ਸਿੰਘ ਗਿੱਲ, ਮੰਗਤ ਸਿੰਘ ਪਲਾਹੀ, ਪ੍ਰਸਿੱਧ ਪੰਜਾਬੀ ਗਾਇਕ ਕੇ.ਬੀ.ਢੀਡਸਾ, ਮੁਲਤਾਨ ਸਿੰਘ, ਜਗਤਾਰ ਸਿੰਘ,ਰਾਜੂ ਪਲਾਹੀ, ਸਾਰਜਾ ਰਾਣੀ, ਕੇਵਲ ਸਿੰਘ ਅਤੇ ਕੁਲਵਿੰਦਰ ਸਿੰਘ ਸਮੇਤ ਹੋਰ ਬਹੁਤ ਸਾਰਿਆਂ ਨੇ ਸੰਬੋਧਨ ਕਰਦਿਆਂ ਲੇਖਕ ਰਬਿੰਦਰ ਸ਼ਰਮਾ ਦੀ ਪਲੇਠੀ ਪੁਸਤਕ ਰਿਲੀਜ਼ ਹੋਣ ਤੇ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਮੌਕੇ ਤੇ ਲੇਖਕ ਰਬਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਕਿਤਾਬ ਪੰਜਾਬ ਦੀਆਂ ਲਾਇਬਰੇਰੀਆਂ ਸਮੇਤ ਇੰਗਲੈਂਡ ਦੀਆਂ ਲਾਇਬਰੇਰੀਆਂ ਵਿੱਚ ਵੀ ਉਪਲਬਧ ਹੋਵੇਗੀ।
ਰਬਿੰਦਰ ਸ਼ਰਮਾ ਦੀ ਪਲੇਠੀ ਪੁਸਤਕ “ਮੋਹ ਦੀਆਂ ਰਿਸ਼ਮਾਂ” ਰਿਲੀਜ਼
ਕੈਪਸਨ:-
ਪ੍ਰਸਿੱਧ ਪੰਜਾਬੀ ਲੇਖਕ ਰਬਿੰਦਰ ਸ਼ਰਮਾ ਦੀ ਪਲੇਠੀ ਪੁਸਤਕ “ਮੋਹ ਦੀਆਂ ਰਿਸ਼ਮਾਂ” ਰਿਲੀਜ਼ ਕਰਦੇ ਹੋਏ ਪਤਵੰਤੇ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ