ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਤੇ ਅਤੁਟ ਲੰਗਰ ਵਰਤਾਏ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਪਿਛਲੇ ਦਿਨੀ ਜੀਰਾ ਏਰੀਆ ਫੈਮਿਲੀ ਐਸੋਸੀਏਸ਼ਨ ਵੱਲੋਂ ਸੁਖਮਨੀ ਸਾਹਿਬ ਪਾਠ ਦੇ ਭੋਗ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਪਾਏ ਗਏ, ਜਿਸ ਵਿੱਚ ਜੀਰਾ ਏਰੀਆ ਦੇ ਨਾਲ ਲੱਗਦੇ ਪਿੰਡਾਂ ਦੇ ਮੈਂਬਰ ਪ੍ਰਵਾਰਾਂ ਸਮੇਤ ਸ਼ਾਮਿਲ ਹੋਏ | ਜੀਰਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਉਨ੍ਹਾਂ ਧੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਦੂਰ ਰਹਿੰਦਿਆਂ ਹੋਣ ਦੇ ਬਾਵਜੂਦ ਆਪਣੇ ਪਰਿਵਾਰਾ ਸਮੇਤ ਬੱਚਿਆਂ ਦੇ ਨਾਲ ਹਾਜ਼ਰੀ ਵੀ ਲਵਾਈ | ਇਸ ਐਸੋਸੀਏਸ਼ਨ ਦੇ ਗਠਨ ਤੋਂ ਬਾਅਦ ਭਾਵੇਂ ਇਹ ਪਹਿਲਾ ਸਮਾਗਮ ਸੀ ਪਰ ਫਿਰ ਵੀ ਜੀਰਾ ਏਰੀਏ ਦੇ ਦੋਸਤਾਂ, ਮਿੱਤਰਾਂ ਤੇ ਪਰਿਵਾਰਾ ਵੱਲੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬਹੁਤ ਹੀ ਦਿਲਚਸਪੀ ਦਿਖਾਈ | ਉਹਨਾਂ ਭਰੋਸਾ ਵੀ ਦਿੱਤਾ ਕਿ ਆਉਣ ਵਾਲੇ ਸਮਾਗਮਾਂ ਵਿੱਚ ਉਹ ਵੱਧ ਤੋਂ ਵੱਧ ਜੀਰਾ ਏਰੀਆ ਦੇ ਮੈਂਬਰਾਂ ਨਾਲ ਸੰਪਰਕ ਕਰਕੇ, ਉਹਨਾਂ ਨੂੰ ਸ਼ਾਮਿਲ ਹੋਣ ਦਾ ਸੁਨੇਹਾ ਦੇਣਗੇ | ਉਹਨਾਂ ਮੀਡੀਆ ਤੇ ਰਾਜਨੀਤਿਕ ਆਗੂਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਕੀਮਤੀ ਵਕਤ ਚੋਂ ਸਮਾਂ ਦੇ ਕੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ | ਗੁਰੂ ਕੇ ਅਤੁਟ ਲੰਗਰਾਂ ਤੋਂ ਬਾਅਦ ਜੀਰਾ ਦੀਆਂ ਸੰਗਤਾਂ ਵੱਲੋਂ ਯਾਦਗਾਰੀ ਤਸਵੀਰਾਂ ਵੀ ਖਿੱਚੀਆਂ ਗਈਆਂ |