ਸਮਾਜ ਦੀ ਬਿਹਤਰੀ ਲਈ ਨੌਜਵਾਨ ਭਗਵਾਨ ਵਾਲਮੀਕਿ ਨਸ਼ਾ ਮੁਕਤੀ ਸੰਗਠਨ ਦਾ ਸਾਥ ਦੇਣ –
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,19 ਦਸੰਬਰ -ਭਗਵਾਨ ਵਾਲਮੀਕਿ ਨਸ਼ਾ ਮੁਕਤੀ ਸੰਗਠਨ (ਮਹਿਲਾ ਵਿੰਗ ਦੀ ਸੂਬਾ ਪ੍ਰਧਾਨ) ਮਨੂੰ ਸੱਭਰਵਾਲ ਨੇ ਕਿਹਾ ਹੈ ਕਿ ਸਮਾਜ ਨੂੰ ਸੁਧਾਰਨ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਜ਼ਰੂਰੀ ਹੈ।ਅਜਿਹੀ ਸਥਿਤੀ ਵਿੱਚ ਨਾਰੀ ਸ਼ਕਤੀ ਸਮਾਜ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।ਸੂਬੇ ਨੂੰ ਪਹਿਲਾਂ ਅੱਤਵਾਦ ਨੇ ਨੁਕਸਾਨ ਪਹੁੰਚਾਇਆ ਸੀ।ਫਿਰ ਲੰਮਾ ਸਮਾਂ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਰਹੀ।ਜਿਸ ਦਾ ਮੁੱਖ ਕਾਰਨ ਵਧ ਰਹੀ ਬੇਰੁਜ਼ਗਾਰੀ ਹੈ।ਉਸ ਸਮੇਂ ਦੀਆਂ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਜਾਏ ਨਸ਼ਿਆਂ ਪ੍ਰਤੀ ਲਾਪਰਵਾਹ ਰਹੀਆਂ।ਜਿਸ ਦਾ ਨਤੀਜਾ ਇਹ ਹੈ ਕਿ ਨੌਜਵਾਨ ਲਗਾਤਾਰ ਅਣਚਾਹੇ ਨਸ਼ਿਆਂ ਤੋਂ ਪ੍ਰਭਾਵਿਤ ਹੋ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਰੀਬ ਢਾਈ ਸਾਲਾਂ ‘ਚ ਮੈਰਿਟ ਦੇ ਆਧਾਰ ‘ਤੇ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕਰ ਰਹੀ ਹੈ ਪਰ ਸ਼ਹਿਰ ਜਾਂ ਇਲਾਕੇ ‘ਚ ਸਰਕਾਰੀ ਨੌਕਰੀ ਲੈਣ ਵਾਲਾ ਕੋਈ ਵੀ ਨੌਜਵਾਨ ਨਜ਼ਰ ਨਹੀਂ ਆ ਰਿਹਾ।ਮਨੂੰ ਸੱਭਰਵਾਲ ਨੇ ਕਿਹਾ ਕਿ ਗੁਰੂ ਨਗਰੀ ਤਰਨਤਾਰਨ ਦੇ ਵਿਕਾਸ ਲਈ ਨੌਜਵਾਨਾਂ ਦਾ ਰਾਜਨੀਤੀ ਵਿੱਚ ਆਉਣਾ ਜ਼ਰੂਰੀ ਹੈ।ਅਜਿਹੇ ਵਿੱਚ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਨੌਜਵਾਨਾਂ ਦਾ ਅੱਗੇ ਆਉਣਾ ਜ਼ਰੂਰੀ ਹੈ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਵਾਲਮੀਕਿ ਨਸ਼ਾ ਮੁਕਤੀ ਸੰਗਠਨ ਦਾ ਸਾਥ ਦੇਣ ਅਤੇ ਸਮਾਜ ਦੀ ਬਿਹਤਰੀ ਲਈ ਉਪਰਾਲੇ ਕਰਨ।