ਨਵੀ ਦਿੱਲੀ ( ਦਿਓਲ)-ਜੌਰਜੀਆ ਵਿੱਚ ਬਰਫੀਲੇ ਤੂਫਾਨ ਮਗਰੋਂ ਇੱਕ ਰੈਸਤਰਾਂ ਵਿੱਚ ਦਮ ਘੁੱਟਣ ਕਾਰਨ 11 ਭਾਰਤੀਆਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਹੈ। ਇਹਨਾਂ 11 ਭਾਰਤੀਆਂ ਵਿਚ ਖੰਨਾ ਦਾ ਇਕ ਨੌਜਵਾਨ ਸਮੀਰ ਕੁਮਾਰ, ਸੁਨਾਮ ਦੇ ਪਤੀ ਪਤਨੀ ਰਵਿੰਦਰ ਸਿੰਘ ਤੇ ਗੁਰਵਿੰਦਰ ਕੌਰ ਅਤੇ ਸਰਦੂਲਗੜ ਦੇ ਪਿੰਡ ਝੰਡਾ ਕਲਾਂ ਦੀ ਲੜਕੀ ਮਨਿੰਦਰ ਕੌਰ ਵੀ ਸ਼ਾਮਿਲ ਹਨ। ਮ੍ਰਿਤਕਾ ਦੇ ਪਿਤਾ ਜਗਤਾਰ ਸਿੰਘ ਮੁਤਾਬਿਕ ਉਨ੍ਹਾਂ ਦੀ ਧੀ ਮਨਿੰਦਰ ਕੌਰ ਪਿਛਲੇ ਛੇ ਸਾਲਾਂ ਤੋਂ ਵਰਕ ਪਰਮਿਟ ’ਤੇ ਜੌਰਜੀਆ ਗਈ ਸੀ। ਉਹ ਭਾਰਤੀ ਰੈਸਤਰਾਂ ਵਿੱਚ ਕੰਮ ਕਰਦੀ ਸੀ। ਬੀਤੇ ਦਿਨੀ ਬਰਫੀਲਾ ਤੂਫਾਨ ਆਉਣ ਕਰਕੇ ਉਹ ਆਪਣੇ ਸਾਥੀਆਂ ਸਮੇਤ ਰਾਤ ਸਮੇਂ ਹੀਟਰ ਲਗਾ ਕੇ ਸੁੱਤੀ ਸੀ। ਇਸ ਦੌਰਾਨ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਲੜਕੀ ਦਾ ਵੱਡਾ ਭਰਾ ਪੈਰਿਸ ਵਿੱਚ ਰਹਿੰਦਾ ਹੈ।