Headlines

ਟਰੂਡੋ ਕੈਬਨਿਟ ਵਿੱਚ 8 ਨਵੇਂ ਮੰਤਰੀ ਸ਼ਾਮਿਲ-ਰੂਬੀ ਸਹੋਤਾ ਵੀ ਮੰਤਰੀ ਬਣੀ

ਓਟਵਾ (ਬਲਜਿੰਦਰ ਸੇਖਾ ) – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੀ ਕੈਬਨਿਟ ਵਿਚ 8 ਨਵੇਂ ਮੰਤਰੀ ਸ਼ਾਮਿਲ ਕੀਤੇ ਹਨ। ਇਹਨਾਂ ਵਿਚ ਬਰੈਂਪਟਨ ਤੋ ਐਮ ਪੀ ਬੀਬੀ ਰੂਬੀ ਸਹੋਤਾ, ਸੇਂਟ ਜੌਹਨ ਦੀ ਐਮ ਪੀ ਜੋਐਨ ਥੌਮਸਨ ਅਤੇ ਸ਼ੇਰਬਰੂਕ ਤੋਂ  ਐਮ ਪੀ ਐਲੀਜ਼ਾਬੇਥ ਬ੍ਰੀਅਰ, ਮਾਂਟਰੀਅਲ ਤੋਂ ਐਮ ਪੀ  ਰੇਚਲ ਬੇਨਡੇਅਨ, ਵਿੰਨੀਪੈਗ ਤੋਂ ਐਮ ਪੀ ਟੈਰੀ ਡੁਗੁਇਡ, ਟੋਰਾਂਟੋ ਤੋਂ ਐਮ ਪੀ  ਨੈਟ ਅਰਸਕੀਨ-ਸਮਿਥ, ਓਟਾਵਾ ਤੋਂ ਐਮ ਪੀ  ਡੇਵਿਡ ਮੈਕਗਿੰਟੀ ਅਤੇ ਨੋਵਾ ਸਕੋਸ਼ੀਆ ਤੋ ਐਮ ਪੀ ਮੈ ਡੈਰੇਨ ਫਿਸ਼ਰ ਵੀ ਸ਼ਾਮਲ ਹਨ।
ਰੂਬੀ ਸਹੋਤਾ ਨੂੰ ਜਮਹੂਰੀ ਸੰਸਥਾਵਾਂ ਅਤੇ ਸੰਘੀ ਆਰਥਿਕ ਵਿਭਾਗ ਦਿੱਤੇ ਗਏ ਹਨ।

ਉਧਰ ਦੂਸਰੇ ਪਾਸੇ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਸਮਰਥਨ ਦੇ ਰਹੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਨੇ ਇਕ ਬਿਆਨ ਜਾਰੀ ਕਰਦਿਆਂ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦੇ ਮਤੇ ਦੇ ਹੱਕ ਵਿਚ ਵੋਟ ਪਾਉਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਉਹ ਹੁਣ ਸਰਕਾਰ ਨੂੰ ਹੋਰ ਸਮਰਥਨ ਜਾਰੀ ਨਹੀ ਰੱਖਣਗੇ। ਹਾਊਸ ਆਫ ਕਾਮਨਜ਼ ਦਾ ਇਜਲਾਸ 27 ਜਨਵਰੀ ਨੂੰ ਮੁੜ ਸ਼ੁਰੂ ਹੋਵੇਗਾ।

Leave a Reply

Your email address will not be published. Required fields are marked *