Headlines

ਐਨ ਡੀ ਪੀ ਵਲੋਂ ਟਰੂਡੋ ਸਰਕਾਰ ਖਿਲਾਫ ਵੋਟ ਪਾਉਣ ਦਾ ਐਲਾਨ

ਓਟਵਾ (ਬਲਜਿੰਦਰ ਸੇਖਾ) -ਐਨ ਡੀ ਪੀ ਆਗੂ ਜਗਮੀਤ ਸਿੰਘ ਜਿਹਨਾਂ ਨੇ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਤੋ ਅਸਤੀਫੇ ਦੀ ਮੰਗ ਕੀਤੀ ਸੀ ਪਰ ਬੇਭਰੋਸਗੀ ਦੇ ਮਤੇ ਤੇ ਵੋਟ ਪਾਉਣ ਬਾਰੇ ਸਪੱਸ਼ਟ ਨਹੀ ਸੀ ਕਿਹਾ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਉਹਨਾਂ ਦਾ ਪਾਰਟੀ ਟਰੂਡੋ ਸਰਕਾਰ ਖਿਲਾਫ ਵੋਟ ਪਾਵੇਗੀ।ਉਹਨਾਂ ਇਥੇ ਇਕ ਪੱਤਰ  ਜਾਰੀ ਕਰਦਿਆਂ ਕਿਹਾ ਹੈ ਕਿ “ਲਿਬਰਲ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ।
ਇੱਕ ਸਿਆਸੀ ਕਦਮ ਚੱਕਦੇ ਹੋਏ ਐਨਡੀਪੀ ਆਗੂ ਜਗਮੀਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਡੇਗਣ ਲਈ ਹਾਊਸ ਆਫ ਕਾਮਨਜ਼ ਦੀ ਅਗਲੀ ਬੈਠਕ ਵਿੱਚ ਬੇਭਰੋਸਗੀ ਦਾ ਮਤਾ ਪੇਸ਼ ਕਰੇਗੀ। ਸਿੰਘ ਦੀ ਇਹ ਘੋਸ਼ਣਾ ਟਰੂਡੋ ‘ਤੇ ਵਧਦੇ ਦਬਾਅ ਦੇ ਇੱਕ ਹਫ਼ਤੇ ਤੋਂ ਬਾਅਦ, ਕ੍ਰਿਸਟੀਆ ਫ੍ਰੀਲੈਂਡ ਦੇ ਕੈਬਨਿਟ ਤੋਂ ਅਚਾਨਕ ਅਸਤੀਫੇ ਦੇ ਕਾਰਨ ਵਧ ਗਈ ਹੈ।

Leave a Reply

Your email address will not be published. Required fields are marked *