Headlines

 ਓਨਟਾਰੀਓ ਦੇ ਲਿਬਰਲ ਐਮ ਪੀਜ਼ ਵੱਲੋਂ ਟਰੂਡੋ ਤੋਂ ਅਸਤੀਫ਼ੇ ਦੀ ਮੰਗ

ਟੋਰਾਂਟੋ (ਬਲਜਿੰਦਰ ਸੇਖਾ )- ਕੈਨੇਡਾ ਦੇ ਵੱਡੇ ਸੂਬੇ ਉਨਟਾਰੀਓ ਨਾਲ ਸਬੰਧਤ 50 ਤੋਂ ਵਧੇਰੇ ਲਿਬਰਲ ਐਮ ਪੀਜ਼  ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋ ਅਸਤੀਫ਼ੇ ਦੀ ਮੰਗ ਕੀਤੀ ਹੈ।ਪਤਾ ਲੱਗਾ ਹੈ ਕਿ ਇਸ ਹਫਤੇ ਇਕ ਆਨਲਾਈਨ ਕਾਕਸ ਮੀਟਿੰਗ ਵਿੱਚ ਲਿਬਰਲ ਪਾਰਟੀ ਦੇ ਮੁਖੀ ਜਸਟਿਨ ਟਰੂਡੋ ਨੂੰ ਪਾਰਟੀ ਲੀਡਰ ਵਜੋਂ ਅਸਤੀਫਾ ਦੇਣ ਲਈ ਕਿਹਾ ਹੈ। ਇਸ ਮੀਟਿੰਗ ਵਿੱਚ ਕਿਸੇ ਵੀ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ।ਵਰਨਣਯੋਗ ਹੈ ਕਿ ਟਰੂਡੋ ਤੇ ਇਸ ਸਮੇਂ ਕੈਨੇਡਾ ਵਿੱਚ ਸਾਰੇ ਪਾਸੇ ਤੋ ਅਸਤੀਫ਼ੇ ਲਈ ਜ਼ੋਰ ਪੈ ਰਿਹਾ ਹੈ ।ਪਰ ਪ੍ਰਧਾਨ ਟਰੂਡੋ ਅਜੇ ਅਹੁਦਾ ਨਾ ਛੱਡਣ ਲਈ ਬੇਜਿੱਦ ਹਨ । ਸੂਤਰਾਂ ਅਨੁਸਾਰ ਨਵੇਂ ਸਾਲ ਦੇ ਸ਼ੁਰੂਆਤ ਵਿੱਚ  ਟਰੂਡੋ ਸਰਕਾਰ ਡਿੱਗ ਸਕਦੀ ਹੈ ।

Leave a Reply

Your email address will not be published. Required fields are marked *