ਬਰੈਂਪਟਨ , 24 ਦਸੰਬਰ ( ਰਮਿੰਦਰ ਵਾਲੀਆ ) ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਮਹੀਨਾਵਾਰ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ 22 ਦਸੰਬਰ ਐਤਵਾਰ ਨੂੰ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ ।ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਵਾਲੀਆ ਰੰਮੀ ਜੀ ਦੇ ਵਿਸ਼ੇਸ਼ ਯਤਨਾਂ ਨਾਲ ਇਸ ਪ੍ਰੋਗਰਾਮ ਵਿੱਚ ਕੈਨੇਡਾ ਵੱਸਦੀ ਪ੍ਰਸਿੱਧ ਪੰਜਾਬੀ ਲੇਖਕ, ਅਦਾਕਾਰਾ ਪਰਮਜੀਤ ਕੌਰ ਦਿਓਲ ਨਾਲ ਪ੍ਰੋ ਕੁਲਜੀਤ ਕੌਰ ਨੇ ਰੂਬਰੂ ਕੀਤਾ ।ਪ੍ਰੋਗਰਾਮ ਦੇ ਆਰੰਭ ਵਿੱਚ ਰਿੰਟੂ ਭਾਟੀਆ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਨੇ ਪਰਮਜੀਤ ਦਿਓਲ ਦਾ ਸਵਾਗਤ ਕਰਦਿਆਂ ਉਹਨਾਂ ਦਾ ਇੱਕ ਗੀਤ ਗਾ ਕੇ ਸੁਣਾਇਆ “ਮੈਲੀ ਰੁੱਤੇ ਸੂਰਜ ਚੜਿਆ ਮੇਰੇ ਮੌਲਾ ਖੈਰ ਕਰੀ ,ਚਾਨਣ ਨੇ ਇੱਕ ਹਉਕਾ ਭਰਿਆ ਮੇਰੇ ਮੌਲਾ ਖੈਰ ਕਰੇ “ਉਪਰੰਤ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਰਪ੍ਰਸਤ ਸੁਰਜੀਤ ਟੋਰਾਂਟੋ ਜੀ ਨੇ ਪਰਮਜੀਤ ਕੌਰ ਦੀ ਰਸਮੀ ਜਾਣ ਪਛਾਣ ਕਰਾਈ ਤੇ ਉਹਨਾਂ ਨੂੰ ਇੱਕ ਯੋਗ ਅਦਾਕਾਰਾ ਤੇ ਕਵਿੱਤਰੀ ਦੱਸਿਆ ਜਿਸ ਨੇ ਆਪਣੇ ਬੋਲਾਂ ਨਾਲ ਤੇ ਆਪਣੀ ਅਦਾਕਾਰੀ ਨਾਲ ਜਿੱਥੇ ਨਾਰੀ ਦੇ ਅੰਦਰ ਇਕ ਸਵੈ ਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲ ਹੀ ਬਹੁਤ ਸਾਰੀਆਂ ਪੁਸਤਕਾਂ ਲਿਖ ਕੇ ਪੰਜਾਬੀ ਕਾਵਿ ਦੀ ਵਿੱਚ ਝੋਲੀ ਵਿੱਚ ਪਾਈਆਂ ਹੈ ਸਾਹਾਂ ਦੀ ਪੱਤਰੀ, ਤੂੰ ਕੱਤ ਬਿਰਹਾ, ਮੈਂ ਇੱਕ ਰਿਸ਼ਮ ਤੇ ਕੂੰਜਾ ਉਹਨਾਂ ਦੀਆਂ ਵਿਸ਼ੇਸ਼ ਪੁਸਤਕਾਂ ਹਨ।
ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਰਮਿੰਦਰ ਰੰਮੀ ਜੀ ਨੇ ਆਪਣੀ ਇੱਕ ਕਵਿਤਾ ਰਾਹੀਂ ਪਰਮਜੀਤ ਦਿਓਲ ਦੇ ਨਾਲ ਆਪਣੀ ਸਾਂਝ ਅਤੇ ਉਹਨਾਂ ਦੀ ਸ਼ਖਸੀਅਤ ਨੂੰ ਪ੍ਰਗਟ ਕੀਤਾ ।ਰੂਬਰੂ ਦੇ ਵਿੱਚ ਪ੍ਰੋਫੈਸਰ ਕੁਲਜੀਤ ਕੌਰ ਨੇ ਪਰਮਜੀਤ ਦਿਓਲ ਦਾ ਸਵਾਗਤ ਕਰਦਿਆਂ ਉਨਾਂ ਦੀ ਸ਼ਾਇਰੀ ਨੂੰ ਸਵੈ ਸੰਵਾਦ ਵਾਲੀ ਸ਼ਾਇਰੀ ਦੱਸਿਆ ਤੇ ਪਰਮਜੀਤ ਦਿਓਲ ਜੀ ਨੇ ਆਪਣੀ ਨਜ਼ਮ
“ਜੁਗਨੂੰ ਨੇ ਕੀਤੀ ਚਾਨਣੀ ਮੈ ਚਾਨਣ ਕਲਾਵੇ ਭਰ ਲਿਆ
ਉਗਦੇ ਸੂਰਜ ਨੂੰ ਅਰਗ ਦੇ ਉਮਰਾਂ ਦਾ ਵਾਅਦਾ ਕਰ ਲਿਆ ,ਡਰਦੀ ਸਾਂ ਐਵੇਂ ਅੱਗ ਤੋਂ ਸੂਰਜ ਨੂੰ ਤਲੀਏ ਧਰ ਲਿਆ ।ਤਰਸੀ ਸਾਂ ਇੱਕ ਬੂੰਦ ਨੂੰ ਰੱਖ ਸਾਹਵੇਂ ਘੜਾ ਭਰ ਲਿਆ ।” ਸੁਣਾਈ ਤਾਂ ਉਹਨਾਂ ਦੀ ਇਸ ਨਜ਼ਮ ਤੋਂ ਬਾਅਦ ਉਹਨਾਂ ਨੇ ਆਪਣੇ ਸਾਹਿਤਕ ਸਫਰ ਬਾਰੇ ਦੱਸਿਆ ਆਪਣੇ ਪਰਿਵਾਰਿਕ ਮਾਹੌਲ ਵਿੱਚ ਆਪਣੇ ਭਰਾ ਤੇ ਪਿਤਾ ਦੁਆਰਾ ਦਿੱਤੇ ਉਤਸ਼ਾਹ ਨੂੰ ਉਹਨਾਂ ਨੇ ਪਾਠਕਾਂ ਨਾਲ ਸਾਂਝਾ ਕੀਤਾ। ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋਈ ਪਰਮਜੀਤ ਦਿਓਲ ਨੇ ਸਾਹਿਤ ਨਾਲ ਸਾਂਝ ਪਾ ਲਈ ਪਰ ਉਸਦੀ ਸਾਹਿਤਕ ਲਗਨ ਅਤੇ ਅਦਾਕਾਰੀ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਉਹਨਾਂ ਦੇ ਜੀਵਨ ਸਾਥੀ ਸਰਦਾਰ ਤੀਰਥ ਸਿੰਘ ਦਿਓਲ ਜਿਹੜੇ ਕਿ ਖੁਦ ਵੀ ਕਬੱਡੀ ਦੇ ਪ੍ਰਮੋਟਰ ਅਤੇ ਸਫਲ ਬਿਜਨਸਮੈਨ ਹਨ ਉਹਨਾਂ ਦੇ ਸਾਥ ਨੇ ਉਹਨਾਂ ਦੀ ਕਲਾ ਨੂੰ ਹੋਰ ਨਿਖਾਰਿਆ ਉਹਨਾਂ ਦੇ ਪਰਿਵਾਰਕ ਮਾਹੌਲ ਵਿੱਚ ਪੰਜਾਬੀ ਭਾਸ਼ਾ ਨੂੰ ਬੋਲਣਾ ਤੇ ਬੱਚਿਆਂ ਨੂੰ ਪੰਜਾਬੀ ਸਾਹਿਤ ਤੋਂ ਜਾਣੂ ਕਰਵਾਉਣਾ ਇੱਕ ਫਰਜ਼ ਸਮਝਿਆ ਜਾਂਦਾ ਹੈ। ਪਰਮਜੀਤ ਦਿਓਲ ਨੇ ਜਿੱਥੇ ਆਪਣੀਆਂ ਕਾਵਿਕ ਰਚਨਾਵਾਂ ਸਾਂਝੀਆਂ ਕੀਤੀਆਂ ਨਾਲ ਨਾਲ ਆਪਣੀ ਅਦਾਕਾਰੀ ਅਤੇ ਲਿਖਣ ਦੇ ਸ਼ੌਂਕ, ਘਰੇਲੂ ਕੰਮਕਾਰ ,ਬੱਚੇ ਪਾਲਣਾ ਤੇ ਨਾਲ ਨਾਲ ਥੀਏਟਰ ਕਰਨ ਵਾਲੇ ਔਖੀਆਂ ਚੁਨੌਤੀਆਂ ਬਾਰੇ ਵੀ ਦੱਸਿਆ। ਇਕ ਲੰਬੇ ਅਰਸੇ ਤੋਂ ਕੈਨੇਡਾ ਰਹਿ ਰਹੀ ਪਰਮਜੀਤ ਦਿਓਲ ਨੇ ਦੱਸਿਆ ਕਿ ਉਸ ਨੂੰ ਰੰਗ ਮੰਚ ਕਲਾ ਨਾਲ ਜੋੜਨ ਵਿੱਚ ਸਰਦਾਰ ਪਿਆਰਾ ਸਿੰਘ ਕੁੱਦੋਵਾਲ ਜੀ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਮੰਚ ਨਾਲ ਵੀ ਉਹ ਸ਼ੁਰੂ ਚ ਜੁੜੇ ਤੇ ਉਹਨਾਂ ਨੇ ਆਪਣੀ ਅਦਾਕਾਰੀ ਦਾ ਸ਼ੌਕ ਵੀ ਪੂਰਾ ਕੀਤਾ। ਉਹਨਾਂ ਨੇ ਬਹੁਤ ਸਾਰੀਆਂ ਵੈਬ ਸੀਰੀਜ਼ ਦੇ ਵਿੱਚ ਤੇ ਫਿਲਮ ਵਿੱਚ ਕੰਮ ਕੀਤਾ ।ਪਰਮਜੀਤ ਦਿਓਲ ਮੀਡੀਆ ਨਾਲ ਜੁੜੀ ਸ਼ਖਸੀਅਤ ਵੀ ਹੈ ਉਹਨਾਂ ਨੇ ਕੈਨੇਡਾ ਵਿੱਚ ਰੇਡੀਓ ਅਤੇ ਟੀਵੀ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ ਤੇ ਪੰਜਾਬੀ ਮਾਤ ਭਾਸ਼ਾ ਨਾਲ ਜੁੜੇ ਰਹੇ।ਉਹਨਾਂ ਨੇ ਦੱਸਿਆ ਕਿ ਭਾਵੇਂ ਉਹ ਹੁਣ ਕਨੇਡਾ ਲੰਬੇ ਅਰਸੇ ਤੋਂ ਰਹਿ ਰਹੇ ਹਨ ਪਰ ਹਾਲੇ ਵੀ ਪੰਜਾਬ ਦੇ ਪਿੰਡਾਂ ਦੇ ਰੰਗਲੇ ਦ੍ਰਿਸ਼ ਜਿਨਾਂ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਝਲਕਾਂ ਹਨ। ਉਹ ਆਪ ਮੁਹਾਰੇ ਉਹਨਾਂ ਦੀਆਂ ਰਚਨਾਵਾਂ ਵਿੱਚ ਆ ਜਾਂਦੇ ਹਨ ।ਉਹਨਾਂ ਸ਼ੁਰੂ ਸ਼ੁਰੂ ਵਿੱਚ ਕਹਾਣੀ ਰਚਨਾ ਵੀ ਕੀਤੀ ਪਰਮਜੀਤ ਦਿਓਲ ਨੇ ਕੈਨੇਡਾ ਵਿੱਚਲੀਆਂ ਸਾਹਿਤ ਸਭਾਵਾਂ ਦਾ ਵੀ ਆਪਣੇ ਉੱਪਰ ਗੂੜਾ ਪ੍ਰਭਾਵ ਦੱਸਿਆ ਤੇ ਇਹਨਾਂ ਵਿੱਚ ਹੋਏ ਪ੍ਰੋਗਰਾਮਾਂ ਚ ਹਿੱਸਾ ਲੈਣ ਨਾਲ ਉਹਨਾਂ ਨੂੰ ਕਵਿਤਾ ਲਿਖਣ ਦਾ ਹੋਰ ਉਤਸ਼ਾਹ ਤੇ ਬਲ ਮਿਲਿਆ ।ਇਸ ਪ੍ਰੋਗਰਾਮ ਦੌਰਾਨ ਪਰਮਜੀਤ ਦਿਓਲ ਜੀ ਬਾਰੇ ਉਹਨਾਂ ਦੇ ਸ਼ੁਭ ਚਿੰਤਕਾਂ ਨੇ ਬਹੁਤ ਸਾਰੇ ਸੁਨੇਹੇ ਦਿੱਤੇ ਜਿਨਾਂ ਵਿੱਚ ਉਹਨਾਂ ਦੇ ਪਤੀ ਸਰਦਾਰ ਤੀਰਥ ਸਿੰਘ ਦਿਓਲ ਨੇ ਪਰਮਜੀਤ ਦੀ ਸਾਹਿਤ ਪ੍ਰਤੀ ਲਗਨ ਬਾਰੇ ਦੱਸਦਿਆਂ ਉਹਨਾਂ ਨੂੰ ਇੱਕ ਅਜਿਹਾ ਮਾਹੌਲ ਪ੍ਰਦਾਨ ਕਰਨ ਦੀ ਗੱਲ ਕੀਤੀ ਜਿੱਥੇ ਉਹ ਖੁੱਲ ਕੇ ਆਪਣੇ ਮਨ ਦੀ ਗੱਲ ਕਹਿ ਸਕਣ ਤੇ ਉਹਨਾਂ ਨੂੰ ਪਰਿਵਾਰਕ ਪੱਧਰ ਤੇ ਜਿੰਨਾ ਸਹਿਯੋਗ ਦੇ ਸਕਦੇ ਹਨ ਉਨ੍ਹਾਂ ਸੁਖਾਵਾਂ ਮਾਹੌਲ ਦਿੱਤਾ।ਉਹਨਾਂ ਨੇ ਇਸ ਬਾਰੇ ਦੱਸਿਆ ਕਿ ਬੱਚਿਆਂ ਦੇ ਅੰਦਰ ਵੀ ਸਾਹਿਤ ਦੀਆਂ ਰੁਚੀਆਂ ਪੈਦਾ ਕਰਨਾ ਤੇ ਕਲਾ ਨਾਲ ਉਹਨਾਂ ਨੂੰ ਜੋੜਨ ਵਿੱਚ ਪਰਮਜੀਤ ਦਾ ਵਿਸ਼ੇਸ਼ ਯੋਗਦਾਨ ਹੈ ।ਉਹਨਾਂ ਨੇ ਪਰਮਜੀਤ ਨੂੰ ਇੱਕ ਅਜਿਹੀ ਸ਼ਖਸੀਅਤ ਦੇ ਤੌਰ ਤੇ ਦੱਸਿਆ ਜਿਸ ਅੰਦਰ ਆਪਣੇ ਸੁਪਨੇ ਪੂਰੇ ਕਰਨ ਦੀ ਲਗਨ ਹੈ ਤੇ ਇਨਾ ਸੁਪਨਿਆਂ ਨੂੰ ਪਰਵਾਜ਼ ਦੇਣ ਲਈ ਉਹਨਾਂ ਦੇ ਪਤੀ ਨੇ ਉਨਾਂ ਦਾ ਲੰਬੇ ਅਰਸੇ ਤੋਂ ਸਾਥ ਦਿੱਤਾ। ਇਸ ਪ੍ਰੋਗਰਾਮ ਵਿੱਚ ਡਾ .ਰਵੇਲ ਸਿੰਘ ਨੇ ਪਰਮਜੀਤ ਨੂੰ ਅਜਿਹੀ ਸ਼ਖਸੀਅਤ ਦੱਸਿਆ ਜਿਸ ਤਾਂ ਸਮੁੱਚਾ ਪਰਿਵਾਰ ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨਾਲ ਜੁੜਿਆ ਹੈ ਉਹਨਾਂ ਨੇ ਪਰਮਜੀਤ ਅੰਦਰ ਦੂਸਰਿਆਂ ਲਈ ਕੁਝ ਕਰ ਵਿਖਾਉਣ ਦਾ ਜਜ਼ਬਾ ,ਦੋਸਤਾਂ ਦੀ ਦੋਸਤ ,ਚੰਗਾ ਲਿਟਰੇਚਰ ਲਿਖਣ ਵਾਲੀ ਤੇ ਭਾਵੁਕ ਸ਼ਾਇਰਾ ਦੱਸਿਆ ।ਡਾਕਟਰ ਵੀਨਾ ਅਰੋੜਾ ਨੇ ਪਰਮਜੀਤ ਦਿਓਲ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਦੱਸਿਆ ਕਿ ਉਹ ਬੜੀ ਸਹਿਜਤਾ ਤੇ ਸੁਹਜਤਾ ਵਾਲੀ ਕਵਿੱਤਰੀ ਹੈ ਤੇ ਉਸਦੀ ਸਾਦਗੀ ਉਸ ਦੀ ਕਵਿਤਾ ਰਾਹੀਂ ਬਿਆਨ ਹੁੰਦੀ ਹੈ।ਡਾ .ਨਵਰੂਪ ਨੇ ਪਰਮਜੀਤ ਦਿਓਲ ਦੇ ਸਾਹਿਤਿਕ ਸਫਰ ਤੇ ਉਹਨਾਂ ਨੂੰ ਵਧਾਈ ਦਿੰਦਿਆਂ ਲਿਖਿਆ ਕਿ ਉਹ ਪੰਜਾਬੀ ਨਾਲ ਜੁੜੀ ਸ਼ਖਸੀਅਤ ਹੈ ਜਿਹੜੀ ਵਿਦੇਸ਼ ਵਿੱਚ ਰਹਿੰਦਿਆਂ ਵੀ ਪੰਜਾਬੀ ਪ੍ਰਤੀ ਯਤਨਸ਼ੀਲ ਹੈ ਤੇ ਉਹਨਾਂ ਨੇ ਇਧਰਲੇ ਪੰਜਾਬ ਤੇ ਕੈਨੇਡਾ ਵਿੱਚ ਪੰਜਾਬੀ ਦੀ ਸਥਿਤੀ ਬਾਰੇ ਗੱਲ ਕੀਤੀ। ਰਿੰਟੂ ਭਾਟੀਆ ਨੇ ਪਰਮਜੀਤ ਦਿਓਲ ਨਾਲ ਆਪਣੇ ਦੋਸਤੀ ਬਾਰੇ ਦੱਸਦਿਆਂ ਉਹਨਾਂ ਦੇ ਹਮ ਖਿਆਲ ਹੋਣ ਦੀ ਗੱਲ ਕੀਤੀ ਕਿ ਉਹਨਾਂ ਨੇ ਸਾਹਿਤਿਕ ਜੀਵਨ ਵਿੱਚ ਚੰਗਾ ਨਰੋਈ ਲਿਖਤ ਸਮਾਜ ਨੂੰ ਦਿੱਤੀ ਹੈ ਤੇ ਜਿੱਥੇ ਉਹ ਇੱਕ ਚੰਗੀ ਸਾਹਿਤਕਾਰਾ ਹੈ ਉਥੇ ਉਹ ਇੱਕ ਉਸਦੇ ਅੰਦਰ ਬਹੁਤ ਵਧੀਆ ਇਨਸਾਨ ਵੀ ਹੈ ।ਡਾਕਟਰ ਸਰਬਜੀਤ ਕੌਰ ਸੋਹਲ ਚੇਅਰ ਪਰਸਨ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਨੇ ਸਮੁੱਚੇ ਪ੍ਰੋਗਰਾਮ ਬਾਰੇ ਆਪਣੇ ਪ੍ਰਭਾਵ ਵੀ ਦਿੱਤੇ ਤੇ ਨਾਲ ਹੀ ਪਰਮਜੀਤ ਕੌਰ ਦਿਓਲ ਦੀ ਸ਼ਾਇਰੀ ਤੇ ਉਹਨਾਂ ਦੀ ਅਦਾਕਾਰੀ ਨੂੰ ਨਾਰੀ ਅੰਦਰ ਉਤਸ਼ਾਹ ਵਧਾਉਣ ਵਾਲੀ ਦੱਸਿਆ ।ਉਹਨਾਂ ਨੇ ਕੈਨੇਡਾ ਦੀਆਂ ਸਾਹਿਤ ਸਭਾਵਾਂ ਦੀ ਪ੍ਰਸ਼ੰਸਾ ਕੀਤੀ ਕਿ ਜਿਹੜੀਆਂ ਉੱਥੇ ਬੈਠ ਕੇ ਵੀ ਪੰਜਾਬੀ ਭਾਸ਼ਾ ਦਾ ਜ਼ਿਕਰ ਤੇ ਫਿਕਰ ਕਰਦੀਆਂ ਹਨ । ਅਜਿਹੇ ਪ੍ਰੋਗਰਾਮ ਸਿਰਜਦੇ ਹਨ ਜਿਸ ਦੇ ਵਿੱਚ ਪੰਜਾਬੀ ਭਾਸ਼ਾ ਬਾਰੇ ਖੁੱਲ੍ਹ ਕੇ ਸੰਵਾਦ ਕੀਤਾ ਜਾਂਦਾ ਹੈ ।ਉਹਨਾਂ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਮੰਚ ਦੋਂਹਾਂ ਧਰਤੀਆਂ ਵਿੱਚ ਪੰਜਾਬੀ ਮਾਤਾ ਦੀ ਭਾਸ਼ਾ ਦੀ ਸਾਂਝ ਨੂੰ ਸਥਾਪਿਤ ਕਰਨ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਚੀਫ ਐਡਵਾਈਜ਼ਰ ਸਰਦਾਰ ਪਿਆਰਾ ਸਿੰਘ ਕੁਦੋਵਾਲ ਨੇ ਸਮੁੱਚੇ ਪ੍ਰੋਗਰਾਮ ਬਾਰੇ ਆਪਣੇ ਪ੍ਰਭਾਵ ਦੱਸੇ ਤੇ ਨਾਲ ਹੀ ਪਰਮਜੀਤ ਦਿਓਲ ਜੀ ਦੀ ਸ਼ਾਇਰੀ ਬਾਰੇ ਗੱਲ ਕਰਦਿਆਂ ਉਹਨਾਂ ਨੇ ਮੁਲਵਾਨ ਟਿੱਪਣੀਆਂ ਕੀਤੀਆਂ । ਉਨ੍ਹਾਂ ਪਰਮਜੀਤ ਦੀ ਅਦਾਕਾਰੀ ਬਾਰੇ ਦੱਸਿਆ ਕਿ ਰੰਗ ਮੰਚ ਤੇ ਉਹ ਇੱਕ ਅਜਿਹੇ ਪਾਤਰ ਨੂੰ ਜਿਉਂਦੀ ਹੈ ਤੇ ਜਿਸ ਪਾਤਰ ਦਾ ਉਹ ਕਿਰਦਾਰ ਨਿਭਾ ਰਹੀ ਹੁੰਦੀ ਹੈ। ਉਸ ਦੇ ਅੰਦਰ ਸੰਵੇਦਨਾ ਅਤੇ ਸੂਖਮਤਾ ਹੈ ਜਿਸ ਕਰਕੇ ਉਹ ਇੱਕ ਵਧੀਆ ਕਵਿਤਰੀ ਹੋਣ ਦੇ ਨਾਲ ਨਾਲ ਇੱਕ ਵਧੀਆ ਅਦਾਕਾਰਾ ਵੀ ਹੈ। ਪਰਮਜੀਤਦਿਓਲ ਦੇ ਦਿਸ਼ਾ ਨਾਲ ਜੁੜੇ ਹੋਣ ਦੀ ਗੱਲ ਕੀਤੀ ਤੇ ਬਹੁਤ ਸਾਰੇ ਨਾਰੀ ਮਸਲਿਆਂ ਤੇ ਹੁੰਦੇ ਸੰਵਾਦ ਅਤੇ ਵਿਚਾਰ ਚਰਚਾ ਬਾਰੇ ਦੱਸਿਆ।ਇਸ ਸਮੁੱਚੇ ਪ੍ਰੋਗਰਾਮ ਵਿੱਚ ਪਾਠਕਾਂ ਨੂੰ ਬਹੁਤ ਟਟਕਡਾ . ਪੁਸ਼ਵਿੰਦਰ ਖੋਖਰ , ਪਰਮਜੀਤ ਢਿੱਲੋਂ , ਡਾ . ਅਮਰ ਜੋਤੀ ਮਾਂਗਟ , ਡਾ . ਸੁਰਿੰਦਰਜੀਤ ਕੌਰ , ਮਿਸਿਜ਼ ਹਰਭਜਨ ਗਿੱਲ , ਇੰਜ . ਜਗਦੀਪ ਮਾਂਗਟ , ਸ . ਹਰਦਿਆਲ ਸਿੰਘ ਝੀਤਾ , ਅਮ੍ਰਿਤਾ ਦਰਸ਼ਨ , ਗੁਰਚਰਨ ਸਿੰਘ ਜੋਗੀ , ਅੰਜਨਾ ਮੈਨਨ , ਪੋਲੀ ਬਰਾੜ , ਸਰਦਾਰ ਰਮਨਦੀਪ ਸਿੰਘ , ਵਤਨਵੀਰ ਸਿੰਘ , ਅਮਰ ਕੌਰ ਬੇਦੀ , ਜਸਵਿੰਦਰ ਸਿੰਘ ਝਬਾਲ , ਪਿਆਰਾ ਸਿੰਘ ਗਹਿਲੋਤੀ , ਭੁਪਿੰਦਰ ਕੌਰ ਵਾਲੀਆ ਤੇ ਹੋਰ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਇਸ ਅੰਤਰਰਾਸ਼ਟਰੀ ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਵਿੱਚ
ਸ਼ਿਰਕਤ ਕੀਤੀ । ਮੀਟਿੰਗ ਦੀ ਇਹ ਰਿਪੋਰਟ ਪ੍ਰੋ . ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।