Headlines

ਕਲਮ 5ਆਬ ਦੀ  ਸਾਹਿਤਕ ਮਿਲਣੀ ਸਾਹਿਤਕ ਮਹਿਕਾਂ ਬਿਖੇਰਦੀ ਯਾਦਗਾਰੀ ਹੋ ਨਿਬੜੀ

 ਗੀਤ ਹਾਲ ਪੰਜਾਬ ਦਾ ਅਤੇ ,ਸਿਮਰਨ, ਨਾਂਅ ਦੀ ਕਿਤਾਬ ਵੀ ਕੀਤੀ ਲੋਕ ਅਰਪਣ –
ਕਲਮ 5ਆਬ ਦੀ ਵੱਲੋਂ 15 ਫ਼ਰਵਰੀ 2025 ਨੂੰ ਲੁਧਿਆਣਾ ਦੇ ਗੁਜਰਾਂਵਾਲਾ ਕਾਲਜ਼ ਚ ਕੀਤਾ ਜਾ ਰਿਹਾ ਸਾਹਿਤਕ ਸਮਾਗਮ – ਸੁਰਜੀਤ ਵਿਰਕ
ਕੈਲਗਰੀ-ਕੈਲਗਰੀ ਵਿਖੇ ਸਨੀ ਸਵੈਚ ਵੱਲੋਂ ਆਪਣੇ ਘਰ ਦੇ ਵਿਹੜੇ ,ਚ ਕਲਮ 5ਆਬ ਸਾਹਿਤਕ ਮਿਲਣੀ ਦਾ ਆਯੋਜਿਨ  ਸੰਸਥਾਪਕ ਸੁਰਜੀਤ ਸਿੰਘ ਵਿਰਕ ਦੀ ਰਹਿਨੁਮਾਈ ਹੇਠ  ਕਰਵਾਇਆ ਗਿਆ। ਸਾਹਿਤਕ ਮਿਲਣੀ ਚ ਦਰਜਨਾਂ ਕਵੀਆਂ ਨੇ ਆਪੋ ਆਪਣੀਆਂ ਕਵਿਤਾਵਾਂ, ਗ਼ਜ਼ਲਾਂ,ਗੀਤ, ਹਾਸ ਵਿਅੰਗ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਗਈ। ਸਾਹਿਤਕ ਮਿਲਣੀ ਦੌਰਾਨ ਐਡਮਿੰਟਨ ਤੋਂ ਲੰਬਾ ਪੈਂਡਾ ਤੈਅ ਕਰਕੇ ਵਿਸ਼ੇਸ਼ ਤੌਰ ਤੇ ਗੀਤਕਾਰ ਭੁਪਿੰਦਰਪਾਲ ਸਿੰਘ ਰੰਧਾਵਾ ਅਤੇ ਪੰਜਾਬ ਦੇ ਬਠਿੰਡਾ ਦੇ ਪਿੰਡ ਦਿਉਣ ਤੋਂ ਪੱਤਰਕਾਰ ਲੇਖਕ ਤੇ ਫ਼ਿਲਮਕਾਰ ਗੁਰਨੈਬ ਸਾਜਨ ਨੇ  ਸ਼ਿਰਕਤ ਕੀਤੀ। ਸਾਹਿਤਕ ਮਿਲਣੀ ਦੀ ਸ਼ੁਰੂਆਤ ਮੌਕੇ ਉੱਘੇ ਹਾਂਸ ਵਿਅੰਗਕਾਰ ਸਨੀ ਸਵੈਚ ਵੱਲੋਂ ਵਿਅੰਗਮਈ ਪੇਸ਼ਕਾਰੀ ਅਤੇ ਕੁਲਦੀਪ ਚਾਨੀ ਵੱਲੋਂ ਮੁਹੱਬਤਾਂ ਦੀ ਬਾਤ ਪਾਉਂਦੀ ਨਜ਼ਮ ਦੀ ਪੇਸ਼ਕਾਰੀ ਕੀਤੀ ਅਤੇ ਮੰਚ ਸੰਚਾਲਨ ਬਾਖੂਬੀ ਨਾਲ ਨਿਭਾਇਆ ਗਿਆ।
  ਇਸ ਸਾਹਿਤਕ ਮਿਲਣੀ ਚ ਦਰਜਨਾਂ ਕਵੀਆਂ ਨੇ ਭਾਗ ਲਿਆ ।ਸਨੀ ਸਵੈਚ ਨੇ ਇਸ ਸੰਸਥਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਫਰਵਰੀ ਸਾਲ 2018 ਚ  ਸੰਸਥਾਪਕ ਸੁਰਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਸ਼ੁਰੂਆਤ ਕੀਤੀ ਗਈ। ਇਸ ਸਾਹਿਤਕ ਸੰਸਥਾ ਚ ਇਕੱਤੀ ਹਜ਼ਾਰ ਤੋਂ ਵੱਧ ਦੇਸ਼ ਵਿਦੇਸ਼ ਤੋਂ ਮੈਂਬਰ ਹਨ, ਭਾਵੇਂ ਕਿ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀ ਬੜੀ ਰੁਝੇਵਿਆਂ ਭਰੀ ਜਿੰਦਗੀ ਹੈ ਪਰ ਫਿਰ ਵੀ ਉਹ ਪੂਰੇ ਕੈਨੇਡਾ ਚ  ਮਿੰਨੀ ਪੰਜਾਬ ਵਸਾਈ ਬੈਠੇ ਹਨ ਅਤੇ ਮਾਂ ਬੋਲੀ ਪੰਜਾਬੀ, ਪੰਜਾਬੀ ਵਿਰਸੇ ਨੂੰ ਪ੍ਰਣਾਕੇ ਆਪਣੇ ਬੱਚਿਆਂ ਨੂੰ ਵੀ ਮਾਂ ਬੋਲੀ ਨਾਲ ਤੇ ਸਾਡੇ ਅਮੀਰ ਸੱਭਿਆਚਾਰ ਨਾਲ ਜੋੜ ਰਹੇ ਹਨ। ਇਸ ਸਾਹਿਤਕ ਮਿਲਣੀ ਵਿੱਚ ਪਹੁੰਚੇ ਕਵੀ ਜਨਾਂ ਅਤੇ ਮਹਿਮਾਨਾਂ ਨੂੰ ਉਹਨਾਂ ਨੇ ਜੀ ਆਇਆਂ ਨੂੰ ਆਖਿਆ। ਇਸ ਮੌਕੇ ਸੰਸਥਾ ਦੇ ਸੰਸਥਾਪਕ ਸੁਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਆਪਣੀ ਸਾਹਿਤਕ ਸੰਸਥਾ ਜਰੀਏ ਅਸੀਂ ਸਮੇਂ ਸਮੇਂ ਤੇ ਮਾਂ ਬੋਲੀ ਪੰਜਾਬੀ ਦੇ ਅਣਗੌਲੇ ਜਰਨੈਲਾਂ ਨੂੰ ਬੈਗਜੀਨ ਦੇ ਰੂਪ ਵਿੱਚ ਉਹਨਾਂ ਦੀ ਸ਼ਖਸੀਅਤ ਨੂੰ ਵਿਸ਼ੇਸ਼ ਤੌਰ ਤੇ ਸਮਰਪਿਤ ਕੀਤਾ ਜਾਂਦਾ ਹੈ, ਜਿਵੇਂ ਅਸੀਂ ਆਪਣੀ ਸੰਸਥਾ ਦੇ ਮੈਗਜੀਨ ਵਿੱਚ ਕਨੇਡਾ ਤੋਂ ਬੱਬਰ ਬੱਬਰਾਂ ਦੀ ਰਹਿਣ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ, ਮਹਾਰਾਜਾ ਰਣਜੀਤ ਸਿੰਘ ਅਤੇ ਮਘਦਾ ਰਹੀਵੇ ਸੂਰਜਾ ਕਮੀਆਂ ਦੇ ਵੇੜੇ ਦੇ ਰਚਨਕਾਰ ਸੰਤ ਰਾਮ ਉਦਾਸੀ ਨੂੰ ਸਮਰਪਿਤ ਮੈਗਜੀਨ ਕੱਢ ਚੁੱਕੇ ਹਾਂ ਜੋ ਕਿ ਆਪਣੀ ਵੱਲੋਂ ਮੁਫਤ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵੰਡੇ ਜਾ ਚੁੱਕੇ ਹਨ, ਇਸ ਤੋਂ ਇਲਾਵਾ ਬੱਚਿਆਂ ਨੂੰ ਦਸਤਾਰਾਂ ਅਤੇ ਧਾਰਮਿਕ ਕਿਤਾਬਾਂ ਦੇਣ ਦੇ ਨਾਲ ਨਾਲ ਉਹਨਾਂ ਨੂੰ ਸਾਹਿਤਕ, ਧਾਰਮਿਕ, ਸੱਭਿਆਚਾਰਕ ਰੁਚੀਆਂ ਨਾਲ ਜੋੜਿਆ ਜਾਂਦਾ ਹੈ। ਦੁਨੀਆਂ ਭਰ ਚੋਂ ਸਾਡੇ ਵੱਖ-ਵੱਖ ਗਰੁੱਪਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੈਂਬਰ ਜੁੜੇ ਹੋਏ ਹਨ। । ਉਹਨਾਂ ਕਿਹਾ ਕਿ  ਵਿਅਕਤੀਗਤ ਤੌਰ ਤੇ ਸਾਲ ਵਿੱਚ ਬਹੁਤ ਘੱਟ ਪ੍ਰੋਗਰਾਮ ਕਰਵਾਏ ਜਾਂਦੇ ਹਨ ਪਰ ਆਨਲਾਈਨ ਗਰੁੱਪਾਂ ਵਿੱਚ ਸਰਗਰਮੀਆਂ ਚੱਲਦੀਆਂ ਰਹਿੰਦੀਆਂ ਹਨ। ਇਸ ਮੌਕੇ ਉਹਨਾਂ ਗੀਤਕਾਰ ਭੁਪਿੰਦਰ ਪਾਲ ਸਿੰਘ ਰੰਧਾਵਾ ਅਤੇ ਗੁਰਨੈਬ ਸਾਜਨ ਦਿਉਣ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ   ਇਸ ਦੌਰਾਨ ਪੰਜਾਬੀ ਅਖ਼ਬਾਰ ਦੇ ਸਾਲਾਂ ਬੱਧੀ ਲਗਾਤਾਰਤਾ ਨਾਲ ਛਪ ਰਹੇ ਕਾਲਮ “ਉਹ ਵੇਲਾ ਯਾਦ ਕਰ”  ਵਾਲੇ ਡਾਕਟਰ ਬਲਵਿੰਦਰ ਕੌਰ ਬਰਾੜ ਨੇ ਦਸੰਬਰ ਮਹੀਨੇ ਦੇ ਆਖਰੀ ਦਿਨਾਂ ਨੂੰ ਸਹਾਦਤਾਂ ਦੇ ਰੰਗ ਵਿੱਚ ਰੰਗੇ ਹੋਣ ਦਾ ਚੇਤਾ ਕਰਵਾਉਂਦਿਆਂ ਆਪਣੀ ਹਾਜਰੀ ਲਗਵਾਈ।  ਐਡਮਿੰਟਨ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ  ਭੁਪਿੰਦਰਪਾਲ ਸਿੰਘ ਰੰਧਾਵਾ ਜਿਨ੍ਹਾਂ ਦਾ ਲਿਖਿਆ ਗੀਤ ਗਾਇਕ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ,ਹਾਲ ਪੰਜਾਬ ਦਾ, ਇਹਨੀ ਦਿਨੀਂ ਖੂਬ ਚਰਚਾ ਵਿੱਚ ਹੈ,ਨੇ ਵੀ ਮੰਚ ਉੱਪਰੋਂ ਬੁਲੰਦ ਆਵਾਜ਼ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੀਤ ਨਾਲ ਹਾਜਰੀ ਲਗਵਾਈ। ਪੰਜਾਬ ਤੋਂ ਆਏ ਪੱਤਰਕਾਰ ਅਤੇ ਫ਼ਿਲਮਕਾਰ ਗੁਰਨੈਬ ਸਾਜਨ ਦਿਉਣ ਨੇ ਪੰਜਾਬ ਦੇ ਦੁਖਾਂਤ ਨੂੰ ਬਿਆਨਦੀ ਕਵੀਸ਼ਰੀ ,ਚਿੱਟੇ ਨੇ ਗੱਭਰੂ ਮਾਰੇ,ਰਾਹੀਂ ਹਾਜਰੀ ਲਗਵਾਈ ਅਤੇ ਸੰਸਥਾ ਵੱਲੋਂ ਉਹਨਾਂ ਦੀ ਪਲੇਠੀ ਵਾਰਤਕ ਪੁਸਤਕ ,ਸਿਮਰਨ, ਲੋਕ ਅਰਪਣ ਕੀਤੀ ਗਈ, ਆਪਣੀ ਜ਼ਜਬਾਤੀ ਜਾਣ ਪਹਿਚਾਣ ਅਤੇ ਕਵੀਸ਼ਰੀ ਰੰਗ ਦੀ ਪੇਸ਼ਕਾਰੀ ਬਦਲੇ ਹਾਜ਼ਰੀਨ ਵੱਲੋਂ ਵੱਡੀ ਵਾਹ ਵਾਹ ਗੁਰਨੈਬ ਸਾਜਨ ਦਿਉਣ ਦੇ ਹਿੱਸੇ ਆਈ। ਵੱਡੀ ਗੱਲ ਇਹ ਕਿ ਜਿੰਨੀਆਂ ਕੁ ਕਿਤਾਬਾਂ ਮੌਕੇ ਤੇ ਗੁਰਨੈਬ ਸਾਜਨ ਦੇ ਕੋਲ ਸਨ ਹਾਜ਼ਰੀਨ ਨੇ ਵੱਡੀ ਹੌਂਸਲਾਮਈ ਕੀਮਤ ਅਦਾ ਕਰਦਿਆਂ ਮੌਕੇ ਉੱਪਰ ਹੀ ਖਰੀਦ ਲਈਆਂ ਅਤੇ ਜਿਹਨਾਂ ਨੂੰ ਨਹੀਂ ਮਿਲ ਸਕੀਆਂ ਉਹਨਾਂ ਨੇ ਅਗਲੀ ਸਿੱਪਮੈਂਟ ਲਈ ਪਹਿਲਾਂ ਹੀ ਬੁੱਕ ਕਰਵਾ ਦਿੱਤੀਆਂ । ਸਾਹਿਤਕ ਸਰਗਰਮੀਆਂ ਵਿਚ ਰੁਚੀਆਂ ਰੱਖਣ ਵਾਲੇ ਨੌਜਵਾਨ ਸਿੰਕਦਰ ਸਿੰਘ ਜੋ ਕਿ ਕੈਲਗਰੀ ਵਿੱਚ ਪੰਜਾਬੀ ਪਾਠਕਾਂ ਲਈ ਗਾਹੇ ਬਗਾਹੇ ਕਿਤਾਬਾਂ ਦੀਆਂ ਸਟਾਲਾਂ ਵੀ ਲਗਾਉਂਦਾ ਰਹਿੰਦਾ ਹੈ ਨੇ ਆਪਣੀ ਰਚਨਾ ਵੀ ਸੁਣਾਈ ਅਤੇ ਵੱਧ ਤੋਂ ਵੱਧ ਸਾਹਿਤ ਪੜ੍ਹਨ ਦੀ ਆਦਤ ਪਾਉਣ ਲਈ ਵੀ ਬੇਨਤੀ ਕੀਤੀ। ਸਾਹਿਤਕ ਮਿਲਣੀ ਚ ਪਹੁੰਚੀਆਂ ਸ਼ਾਇਰਾ ਅਤੇ ਕਵਿੱਤਰੀਆਂ ਵੱਲੋਂ ਵੀ ਆਪਣੀਆਂ ਰਚਨਾਵਾਂ ਰਾਹੀਂ ਭਰਵੀਂ ਹਾਜ਼ਰੀ ਲਗਵਾਈ ਗਈ।ਇਸ ਤੋਂ ਇਲਾਵਾ
ਅਵਤਾਰ ਸਿੱਧੂ, ਇੰਦਰਜੀਤ ਸਿੰਘ ਢਿੱਲੋਂ,ਸਰਵਜੀਤ ਕੌਰ ਉੱਪਲ,ਦੀਪ ਬਰਾੜ ਲੰਡੇ,ਹਰਮੰਦਰ ਸਿੰਘ ਨੇ ਮੰਚ ਤੋਂ ਆਪੋ ਆਪਣੀਆਂ ਰਚਨਾਵਾਂ ਨਾਲ ਹਾਜਿਰੀ ਲਗਵਾਈ। ਸਨੀ ਸਵੈਚ ਵੱਲੋਂ ਵਿਅੰਗਆਤਮਿਕ ਪੇਸ਼ਕਾਰੀ ਅਤੇ ਆਪਣੇ ਹੀ ਘਰ ਅੰਦਰ ਐਡੀ ਵੱਡੀ ਕਲਮੀ ਮਹਿਫ਼ਲ ਸਜਾਉਣ ਦੀ ਸਾਰਿਆਂ ਨੇ ਦਾਦ ਦਿੱਤੀ।
oplus_2
oplus_0

Leave a Reply

Your email address will not be published. Required fields are marked *