Headlines

ਨਿੱਝਰ ਕਤਲ ਕੇਸ ਦੇ ਚਾਰੇ ਮੁਲਜ਼ਮ ਜੇਲ ਵਿਚ ਹਨ-ਆਰ ਸੀ ਐਮ ਪੀ ਨੇ ਸਪੱਸ਼ਟ ਕੀਤਾ

ਭਾਰਤੀ ਮੀਡੀਆ ਵਲੋਂ ਪ੍ਰਚਾਰੀ ਜਾ ਰਹੀ ਹੈ ਝੂਠੀ ਖਬਰ-

ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਤੋਂ ਭਾਰਤੀ ਮੀਡੀਆ ਵਲੋਂ ਖਬਰ ਪ੍ਰਚਾਰੀ ਜਾ ਰਹੀ ਹੈ ਕਿ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਨਾਮਜ਼ਦ ਚਾਰ ਦੋਸ਼ੀਆਂ ਨੂੰ ਕੈਨੇਡੀਅਨ ਅਦਾਲਤ ਵਲੋਂ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਹ ਖਬਰ ਕਈ ਨਿਊਜ ਚੈਨਲਾਂ ਤੋਂ ਇਲਾਵਾ ਨਾਮਵਰ ਅੰਗਰੇਜ਼ੀ ਅਖਬਾਰਾਂ ਦਾ ਟ੍ਰਿਬਿਊਨ, ਹਿੰਦਸਤਾਨ ਟਾਈਮਜ਼, ਟਾਈਮਜ਼ ਆਫ ਇੰਡੀਆ ਤੇ ਕੁਝ ਹੋਰ ਅਖਬਾਰੀ ਅਦਾਰਿਆਂ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਦੇਸ ਪ੍ਰਦੇਸ ਟਾਈਮਜ਼ ਵਲੋਂ ਇਸ ਖਬਰ ਦੀ ਅਸਲੀਅਤ ਜਾਣਨ ਲਈ ਆਰ ਸੀ ਐਮ ਪੀ ਨਾਲ ਸੰਪਰਕ ਕਰਨ ਤੇ ਉਹਨਾਂ ਸਪੱਸ਼ਟ ਕੀਤਾ ਹੈ ਕਿ ਨਿੱਝਰ ਕਤਲ ਕੇਸ ਨਾਲ ਸਬੰਧਿਤ ਚਾਰੇ ਮੁਲਜ਼ਮ ਜੇਲ ਵਿਚ ਬੰਦ ਹਨ। ਕਿਸੇ ਨੂੰ ਵੀ ਜ਼ਮਾਨਤ ਤੇ ਰਿਹਾਅ ਨਹੀ ਕੀਤਾ ਗਿਆ। ਆਰ ਸੀ ਐਮ ਪੀ ਦੇ ਆਈ ਹਿਟ ਵਿਭਾਗ ਜੋ ਇਸ ਕਤਲ ਕੇਸ ਦੀ ਪੈਰਵਾਈ ਕਰ ਰਿਹਾ ਹੈ ਦੇ ਮੀਡੀਆ ਰਿਲੇਸਨਜ਼ ਅਫਸਰ ਫਰੈਡਾ ਫੋਂਗ ਨੇ ਸਪੱਸ਼ਟ ਕਿਹਾ ਹੈ ਕਿ ਚਾਰੇ ਦੇਸ਼ੀ ਹੁਣ ਤੱਕ ਉਹਨਾਂ ਦੀ ਹਿਰਾਸਤ ਵਿਚ ਹਨ। ਹੋਰ ਵਧੇਰੇ ਜਾਣਕਾਰੀ ਲਈ ਉਹਨਾਂ ਦੇ ਫੋਨ ਨੰਬਰ 778-290-5878  Media Inquiries: 236-334-3081 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 18 ਜੂਨ 2023 ਨੂੰ  ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੇ ਸਬੰਧ ਵਿਚ ਚਾਰ ਭਾਰਤੀ ਨਾਗਰਿਕ ਕਰਨ ਬਰਾੜ (22), ਕਮਲਪ੍ਰੀਤ ਸਿੰਘ (22), ਕਰਨਪ੍ਰੀਤ ਸਿੰਘ (28) ਅਤੇ ਅਮਨਦੀਪ ਸਿੰਘ ਨੂੰ ਆਰ ਸੀ ਐਮ ਪੀ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਚਾਰੇ ਦੋਸ਼ੀਆਂ ਖਿਲਾਫ ਕਤਲ ਅਤੇ ਸਾਜਿਸ਼ ਅਤੇ ਮੁਕੱਦਮਾ ਚੱਲ ਰਿਹਾ ਹੈ ਤੇ ਇਹਨਾਂ ਨੂੰ ਅਤਿ ਸੁਰੱਖਿਆ ਵਾਲੀ ਜੇਲ ਵਿਚ ਰੱਖਿਆ ਗਿਆ ਹੈ। ਪਰ ਭਾਰਤੀ ਮੀਡੀਆ ਵਲੋਂ ਇਹਨਾਂ ਦੀ ਰਿਹਾਈ ਦੀ ਖਬਰ ਨੂੰ ਕੈਨੇਡੀਅਨ ਸਰਕਾਰ ਨੂੰ ਵੱਡੇ ਧੱਕੇ ਵਜੋਂ ਪ੍ਰਚਾਰਿਆ ਜਾ ਰਿਹਾ ਹੈ।

Fake news-

A Canadian court has granted bail to four Indian nationals accused of killing Khalistan separatist Hardeep Singh Nijjar.The accused—Karan Brar (22), Kamalpreet Singh (22),  Karanpreet Singh (28) andAmandeep Singh (22) were charged with first-degree murder and a conspiracy to commit crime in connection with Nijjar’s death in 2024.On June 18, 2023, Nijjar was shot dead in the parking lot of Guru Nanak Sikh Gurdwara in Surrey, British Columbia.His assassination has been a focal point of diplomatic tension between Canada and India, with Canadian Prime Minister Justin Trudeau alleging potential involvement of Indian agents in the killing — an accusation that New Delhi has consistently denied.The bail is seen as a setback for the Canadian Government, with reports indicating delays in the prosecution’s presentation of evidence during preliminary hearings.

Leave a Reply

Your email address will not be published. Required fields are marked *