Headlines

ਪੰਜਾਬ ਵਿੱਚ ਬੌਧਿਕ ਮਾਹੌਲ ਬਹਾਲ ਕਰਨ ਦੀ ਲੋੜ —ਸੈਮੀਨਾਰ 11 ਨੂੰ

ਪਟਿਆਲਾ-ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕਧਾਰਾ ਵਿਚਾਰਮੰਚ ਪਟਿਆਲਾ ਵੱਲੋਂ “ਪੰਜਾਬ ਵਿੱਚ ਬੌਧਿਕ ਮਾਹੌਲ ਬਹਾਲ ਕਰਨ ਦੀ ਲੋੜ” ਵਿਸ਼ੇ ਤੇ ਵਿਸ਼ਾਲ ਸੈਮੀਨਾਰ ਦਾ ਆਯੋਜਨ ਭਾਸ਼ਾ ਭਵਨ ਸ਼ੇਰਾਂਵਾਲਾ ਗੇਟ ਪਟਿਆਲਾ ਵਿਖੇ 11 ਜਨਵਰੀ 2025 ਦਿਨ ਸ਼ਨਿਚਰਵਾਰ ਨੂੰ. 11.00 ਵਜੇ ਸਵੇਰੇ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਭਗਵੰਤ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਸੈਮੀਨਾਰ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਕਰਨਗੇ ਅਤੇ ਮੁੱਖ ਮਹਿਮਾਨ ਪਦਮਸ਼੍ਰੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ ਹੋਣਗੇ। ਵਿਸ਼ੇਸ਼ ਮਹਿਮਾਨ ਪਦਮਸ਼੍ਰੀ ਜਗਜੀਤ ਸਿੰਘ ਦਰਦੀ ਚੜ੍ਹਦੀਕਲਾ, ਪਦਮਸ਼੍ਰੀ ਪ੍ਰਾਣ ਸੰਭਰਵਾਲ, ਸਤਨਾਮ ਸਿੰਘ ਡਿਪਟੀ ਡਾਇਰੈਕਟਰ, ਸਨਮਾਨਤ ਮਹਿਮਾਨ ਸ. ਰਛਪਾਲ ਸਿੰਘ ਗਿੱਲ ਅਤੇ ਡਾ. ਤੇਜਵੰਤ ਮਾਨ ਸਾਹਿਤ ਰਤਨ ਹੋਣਗੇ। ਮੱੁਖ ਬੁਲਾਰਿਆਂ ਵਿੱਚ ਪ੍ਰੋ. ਬਾਵਾ ਸਿੰਘ, ਪ੍ਰੋ. ਹਰਵਿੰਦਰ ਸਿੰਘ ਭੱਟੀ, ਸ. ਗੁਰਪ੍ਰੀਤ ਸਿੰਘ ਤੂਰ, ਸ. ਹਰਿੰਦਰ ਸਿੰਘ ਚਹਿਲ, ਪਵਨ ਹਰਚੰਦਪੁਰੀ, ਡਾ. ਭੀਮਇੰਦਰ ਸਿੰਘ, ਡਾ. ਖੁਸ਼ਹਾਲ ਸਿੰਘ, ਭੁਪਿੰਦਰ ਸਿੰਘ ਮੱਲ੍ਹੀ ਕੈਨੇਡਾ, ਡਾ. ਹਰਕੇਸ਼ ਸਿੰਘ ਸਿੱਧੂ, ਮੇਘਰਾਜ ਸ਼ਰਮਾ ਹੋਣਗੇ। ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਵਿੱਚ ਗੰਭੀਰ ਸੰਵਾਦ ਰਚਾਇਆ ਜਾਵੇਗਾ।
ਜਾਰੀ ਕਰਤਾ: ਡਾ. ਭਗਵੰਤ ਸਿੰਘ 98148—51500

Leave a Reply

Your email address will not be published. Required fields are marked *