ਕਬੱਡੀ ਕੱਪ 14-15 ਫਰਵਰੀ ਨੂੰ- ਐਨ ਆਰ ਆਈ ਭਰਾਵਾਂ ਨੂੰ ਵਿਸ਼ੇਸ਼ ਸੱਦਾ-
ਵੈਨਕੂਵਰ ( ਦੇ ਪ੍ਰ ਬਿ)- ਗੁਰੂ ਰਵਿਦਾਸ ਵੈਲਫੇਅਰ ਕਲੱਬ ਘੁੰਮਣਾ ਜਿਲਾ ਨਵਾਂਸ਼ਹਿਰ ਦੇ ਚੇਅਰਮੈਨ ਉਘੇ ਕਬੱਡੀ ਪ੍ਰੋਮੋਟਰ ਬਲਬੀਰ ਸਿੰਘ ਬੈਂਸ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਲਾਨਾ ਕਬੱਡੀ ਮਹਾਂਕੁੰਭ ਮਿਤੀ 14 ਤੇ 15 ਫਰਵਰੀ ਨੂੰ ਪਿੰਡ ਘੁੰਮਣਾ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਦੌਰਾਨ ਇਂਡੀਆ ਦੀਆਂ ਚੋਟੀ ਦੀਆਂ ਟੀਮਾਂ ਦੇ ਖਿਡਾਰੀ ਭਾਗ ਲੈਣਗੇ। ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਬੈਂਸ ਨੇ ਦੱਸਿਆ ਕਿ ਇਸ ਵਾਰ 2 ਲੱਖ ਰੁਪਏ ਦਾ ਪਹਿਲਾ ਇਨਾਮ ਕਾਸ਼ੀ ਟੀਵੀ ਵਲੋਂ ਸਵਰਗੀ ਜਸਵਿੰਦਰ ਬੰਗਾ ਦੀ ਯਾਦ ਵਿਚ ਦਿੱਤਾ ਜਾਵੇਗਾ ਜਦੋਂਕਿ ਡੇਢ ਲੱਖ ਰੁਪਏ ਦਾ ਦੂਸਰਾ ਇਨਾਮ ਵੈਨਕੂਵਰ ਦੇ ਘੀਰਾ ਪਰਿਵਾਰ ਵਲੋਂ ਸ੍ਰੀ ਸੰਜੀਵ ਘੀਰਾ, ਮਾਈਕਲ ਘੀਰਾ ਤੇ ਅਰਮਾਨ ਘੀਰਾ ਵਲੋਂ ਸਵਰਗੀ ਸ੍ਰੀ ਹਰਬੰਸ ਘੀਰਾ ਦੀ ਯਾਦ ਵਿਚ ਦਿੱਤਾ ਜਾਵੇਗਾ। ਉਹਨਾਂ ਪਹਿਲਾ ਤੇ ਦੂਸਰਾ ਇਨਾਮ ਸਪਾਂਸਰ ਕਰਨ ਵਾਲੇ ਪਰਿਵਾਰਾਂ ਅਤੇ ਵਿਸ਼ੇਸ਼ ਕਰਕੇ ਘੀਰਾ ਪਰਿਵਾਰ ਦਾ ਧੰਨਵਾਦ ਕੀਤਾ ਹੈ। ਸ ਬੈਂਸ ਨੇ ਇਸ ਕਬੱਡੀ ਕੁੰਭ ਵਿਚ ਫਰਵਰੀ ਮਹੀਨੇ ਪੰਜਾਬ ਪੁੱਜਣ ਵਾਲੇ ਐਨ ਆਰ ਆਈ ਭਰਾਵਾਂ ਨੂੰ ਹਾਰਦਿਕ ਸੱਦਾ ਦਿੱਤਾ ਹੈ। ਉਹਨਾਂ ਹੋਰ ਕਿਹਾ ਕਿ ਮੇਲੇ ਦੌਰਾਨ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਮਹਿਮਾਨਾਂ ਵਜੋਂ ਸਨਮਾਨ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਬਲਬੀਰ ਬੈਂਸ ਨਾਲ ਫੋਨ ਨੰਬਰ 604-825-2759 ਤੇ ਸੰਪਰਕ ਕੀਤਾ ਜਾ ਸਕਦਾ ਹੈ।