132 ਸਟਰੀਟ ਚੌੜਾ ਕਰਨ ਦਾ ਪਹਿਲਾ ਫੇਜ਼ ਵੀ ਇਸ ਵਿੱਚ ਸ਼ਾਮਲ –
ਸਰੀ. – ਸੋਮਵਾਰ ਨੂੰ ਆਪਣੀ ਰੈਗੂਲਰ ਕੌਂਸਲ ਮੀਟਿੰਗ ਦੌਰਾਨ, ਸਰੀ ਸਿਟੀ ਕਾਉਂਸਿਲ 132 ਸਟਰੀਟ ਰੋਡ ਵਾਈਡਨਿੰਗ ਪ੍ਰੋਜੈਕਟ ਦੇ ਅਹਿਮ ਪਹਿਲੇ ਪੜਾਅ ਸਮੇਤ ਪੂਰੇ ਸ਼ਹਿਰ ਵਿੱਚ ਸੜਕਾਂ ਦੇ ਸੁਧਾਰ ਅਤੇ ਵਿਸਥਾਰ ਲਈ $17.3M ਦੇ ਕੰਨਟਰੈਕਟ ‘ਤੇ ਵਿਚਾਰ ਕਰੇਗੀ। ਇਹ ਮਹੱਤਵਪੂਰਨ ਕਦਮ, ਸਰੀ ਦੇ ਆਵਾਜਾਈ ਨੈੱਟਵਰਕ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕਰਨਗੇ ਦੇ ਨਾਲ ਡਰਾਈਵਰਾਂ ਅਤੇ ਪੈਦਲ ਚਾਲਕਾਂ ਲਈ ਸਮੁੱਚੀ ਸੜਕ ਸੁਰੱਖਿਆ ਵਿੱਚ ਸੁਧਾਰ ਕਰਨਗੇ।
ਮੇਅਰ ਬ੍ਰੈਂਡਾ ਲੌਕ ਨੇ ਕਿਹਾ, “ਨਿਊਟਨ ਦੇ 132 ਸਟਰੀਟ ਕੋਰੀਡੋਰ ਨੂੰ ਚੌੜਾ ਕਰਨ ਅਤੇ ਸਾਡੇ ਮੌਜੂਦਾ ਸੜਕੀ ਨੈੱਟਵਰਕ ਨੂੰ ਅੱਪਗ੍ਰੇਡ ਕਰਨ ਵਿੱਚ ਨਿਵੇਸ਼ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਸਰੀ ਦੀ ਤੇਜ਼ੀ ਨਾਲ ਵੱਧ ਰਹੀ ਆਬਾਦੀ, ਜਿਸਦੇ ਅਗਲੇ ਦੋ ਦਹਾਕਿਆਂ ਵਿੱਚ 10 ਲੱਖ ਤੱਕ ਪਹੁੰਚਣ ਦਾ ਅਨੁਮਾਨ ਹੈ, ਦੇ ਅਨੁਕੂਲ ਬਣਾਉਣ ਲਈ ਤਿਆਰ ਹਾਂ।””ਇਹ ਸੁਧਾਰ ਸਿਰਫ਼ ਆਵਾਜਾਈ ਦੇ ਪ੍ਰਵਾਹ ਨੂੰ ਸੁਧਾਰਨ ਬਾਰੇ ਨਹੀਂ ਹਨ, ਇਹ ਸਾਡੇ ਵਸਨੀਕਾਂ ਲਈ ਸੁਰੱਖਿਆ, ਸੰਪਰਕ ਅਤੇ ਜੀਵਨ ਦੀ ਸਮੁੱਚੀ ਗੁਣਵੱਤਾ ਨੂੰ ਵਧਾਉਣ ਲਈ ਜ਼ਰੂਰੀ ਹਨ। ਇਹ ਨਿਵੇਸ਼ $300M ਦਾ ਹਿੱਸਾ ਹਨ, ਜੋ ਕਾਉਂਸਿਲ ਨੇ ਸਾਡੇ ਸੜਕੀ ਨੈੱਟਵਰਕ ਨੂੰ ਚਾਰ ਸਾਲਾਂ ਵਿੱਚ ਵਧਾਉਣ ਅਤੇ ਅਪਗ੍ਰੇਡ ਕਰਨ ਲਈ ਮਨਜ਼ੂਰੀ ਦਿੱਤੀ ਹੈ, ਤਾਂ ਜੋ ਆਵਾਜਾਈ ਪ੍ਰਣਾਲੀ ਨੂੰ ਵਧੇਰੇ ਕੁਸ਼ਲ ਅਤੇ ਪਹੁੰਚਯੋਗ ਬਣਾਇਆ ਜਾ ਸਕੇ।”
ਨਿਊਟਨ ਟਾਸਕ ਫੋਰਸ ਦੇ ਚੇਅਰ, ਕੌਂਸਲਰ ਹੈਰੀ ਬੈਂਸ ਅਨੁਸਾਰ, “ਸੜਕਾਂ ਦਾ ਇਹ ਸੁਧਾਰ ਨਿਊਟਨ ਲਈ ਇੱਕ ਮਹੱਤਵਪੂਰਨ ਕਦਮ ਹੋਵੇਗਾ, ਕਿਉਂਕਿ ਟਾਸਕ ਫੋਰਸ ਨੇ ਭਾਈਚਾਰੇ ਨੂੰ ਸੁਣਿਆਂ ਅਤੇ ਵੱਧ ਰਹੀ ਅਬਾਦੀ ਦੇ ਹਿਸਾਬ ਆਵਾਜਾਈ ਦੇ ਬੁਨਿਆਦੀ ਢਾਂਚੇ ਦੇ ਪਸਾਰ ਦੀ ਤੁਰੰਤ ਲੋੜ ਨੂੰ ਪਛਾਣਿਆ ਹੈ। 132 ਸਟ੍ਰੀਟ ਨੂੰ ਚੌੜਾ ਕਰਨਾ ਅਤੇ ਹੋਰ ਮਹੱਤਵਪੂਰਨ ਅੱਪਗਰੇਡਾਂ ਨਾਲ ਨਾ ਸਿਰਫ਼ ਆਵਾਜਾਈ ਦੇ ਪ੍ਰਵਾਹ ਵਿੱਚ ਸੁਧਾਰ ਹੋਵੇਗਾ, ਸਗੋਂ ਸਾਡੇ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ ਸੁਰੱਖਿਅਤ ਰਸਤੇ ਵੀ ਯਕੀਨੀ ਹੋਣਗੇ। ਇਕੱਠੇ ਮਿਲ ਕੇ, ਅਸੀਂ ਆਪਣੇ ਨਿਵਾਸੀਆਂ ਲਈ ਇੱਕ ਬਿਹਤਰ, ਵਧੇਰੇ ਜੁੜੇ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ।”
ਪ੍ਰਸਤਾਵਿਤ ਸਮਝੌਤਿਆਂ ਵਿੱਚ ਸ਼ਾਮਲ ਹਨ:
132 ਸਟਰੀਟ ਰੋਡ ਵਾਈਡਨਿੰਗ ਪ੍ਰੋਜੈਕਟ: ਟ੍ਰੈਫਿਕ, ਸੁਰੱਖਿਆ, ਪੈਦਲ ਅਤੇ ਸਾਈਕਲਿੰਗ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ 132 ਸਟ੍ਰੀਟ ਨੂੰ 72 ਤੋਂ 76 ਐਵੇਨਿਊ ਦਰਮਿਆਨ ਦੋ ਲੇਨ ਤੋਂ ਚਾਰ ਲੇਨ ਤੱਕ $9.2M ਦਾ ਸਮਝੋਤਾ ਪ੍ਰਸਤਾਵਿਤ ਹੈ। 132 ਸਟ੍ਰੀਟ ਸ਼ਹਿਰ ਦੇ ਸਭ ਤੋਂ ਵਿਅਸਤ ਸਟਰੀਟ ਵਿੱਚੋਂ ਇੱਕ ਹੈ, ਅਤੇ ਇਹ ਪਸਾਰ ਭੀੜ-ਭੜੱਕੇ ਤੋਂ ਰਾਹਤ ਅਤੇ ਨਿਊਟਨ ਵਿੱਚ ਵਿਕਾਸ ਦੇ ਲਈ ਇੱਕ ਬਹੁ-ਪੜਾਵੀ ਪ੍ਰੋਗਰਾਮ ਦੇ ਪਹਿਲੇ ਫੇਜ਼ ਨੂੰ ਦਰਸਾਉਂਦਾ ਹੈ। 76 ਤੋਂ 84 ਐਵੇਨਿਊ ਨੂੰ ਚੌੜਾ ਕਰਨਾ ਅਗਲੇ ਪੜਾਅ ਦਾ ਹਿੱਸਾ ਹੋਵੇਗਾ।
ਸਲਾਨਾ ਫੁੱਟਪਾਥ ਅਤੇ ਸੜਕੀ ਮੁਰੰਮਤ: ਇੱਕ $2.9M ਦਾ ਕੰਟਰੈਕਟ ਸਲਾਨਾ ਫੁੱਟਪਾਥ ਅਤੇ ਮਾਮੂਲੀ ਸੜਕ ਮੁਰੰਮਤ ਤੇ ਇਨ-ਹਾਊਸ ਵਾਟਰ ਅਤੇ ਸੈਨੇਟਰੀ ਯੂਟੀਲਿਟੀ ਨਿਰਮਾਣ ਨਾਲ ਸੰਬੰਧਿਤ ਮੁਰੰਮਤ ਲਈ ਪ੍ਰਸਤਾਵਿਤ ਹੈ, ਇਹ ਯਕੀਨੀ ਬਣਾਉਣ ਲਈ ਕਿ ਸੜਕਾਂ ਜਲਦੀ ਅਨੁਕੂਲ ਸਥਿਤੀ ਵਿੱਚ ਵਾਪਸ ਤਿਆਰ ਹੋ ਸਕਣ ।
ਮੇਜਰ ਰੋਡ ਨੈੱਟਵਰਕ ਪੇਵਿੰਗ: ਸੜਕ ਪੱਕੀ ਕਰਨ ਦੇ ਪ੍ਰੋਜੈਕਟਾਂ ਲਈ $5.2M ਦਾ ਇਕਰਾਰਨਾਮਾ ਮੇਜਰ ਰੋਡ ਨੈੱਟਵਰਕ ਦੀਆਂ 24 ਲੇਨ-ਕਿਲੋਮੀਟਰ ਸੜਕਾਂ ਦੀ ਮੁਰੰਮਤ ਲਈ ਪ੍ਰਸਤਾਵਿਤ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੜਕਾਂ ਚੰਗੀ ਮੁਰੰਮਤ ਦੀ ਸਥਿਤੀ ਵਿੱਚ ਹਨ ਅਤੇ ਮੁੱਖ ਰੋਡਵੇਜ਼ ਦੀ ਸੁਰੱਖਿਆ ਅਤੇ ਉਪਯੋਗਤਾ ਨੂੰ ਵਧਾਉਣਾ, ਸਮੇਤ:
|
ਇਹਨਾਂ ਸੜਕਾਂ ਦੇ ਸੁਧਾਰਾਂ ਲਈ ਫੰਡ 2025 ਦੇ ਪ੍ਰਵਾਨਿਤ ਟ੍ਰਾਂਸਪੋਰਟੇਸ਼ਨ ਬਜਟ ਤੋਂ ਨਿਰਧਾਰਤ ਕੀਤੇ ਗਏ ਹਨ। |
ਮੀਡੀਆ ਇਨਕੁਆਰੀ :
ਪ੍ਰਭਜੋਤ ਕਾਹਲੋਂ
ਮਲਟੀਕਲਚਰਲ ਮੀਡੀਆ ਰੀਲੈਸ਼ਨ ਲੀਡ
ਸਿਟੀ ਆਫ ਸਰੀ
C :236-878-6263