Headlines

ਸ਼ਹੀਦ ਭਾਈ ਫੌਜਾ ਸਿੰਘ ਦੀ ਸੁਪਤਨੀ ਬੀਬੀ ਅਮਰਜੀਤ ਕੌਰ ਦਾ ਦੇਹਾਂਤ

ਡਰਬੀ ( ਯੂਕੇ)- ਸ਼ਹੀਦ ਭਾਈ ਫੌਜਾ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਬੀਤੇ ਦਿਨ 12 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ। ਅਖੰਡ ਕੀਰਤਨੀ ਜਥਾ ਯੂਕੇ ਨੇ ਬੀਬੀ ਅਮਰਜੀਤ ਕੌਰ ਜੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ: ਦਲਜੀਤ ਸਿੰਘ (ਜਨਰਲ ਸਕੱਤਰ ਏ.ਕੇ.ਜੇ. ਯੂ.ਕੇ. ਨੇ ਅਗਸਤ ਮਹੀਨੇ ਬੀਬੀ ਜੀ ਨਾਲ ਉਹਨਾਂ ਦੀ  ਉਹ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਨੇੜੇ ਆਪਣੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ। ਪਿਛਲੇ ਮਹੀਨੇ ਤੋਂ ਬੀਬੀ ਜੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ICU ਵਿੱਚ ਸਨ।

ਡਾ: ਦਲਜੀਤ ਸਿੰਘ ਅਤੇ ਉਨ੍ਹਾਂ ਦੀ ਸਿੰਘਣੀ, ਬੀਬੀ ਸੁਰਿੰਦਰ ਕੌਰ ਡਰਬੀ, ਦੋਵੇਂ ਭਾਈ ਫੌਜਾ ਸਿੰਘ ਅਤੇ ਬੀਬੀ ਅਮਰਜੀਤ ਕੌਰ ਦੋਵਾਂ ਦੇ ਆਨੰਦ ਕਾਰਜ ਤੋਂ ਪਹਿਲਾਂ 1963-64 ਤੋਂ ਪਰਿਵਾਰ ਦੇ ਨਜ਼ਦੀਕੀ ਸਾਥੀ ਸਨ। ਬੀਬੀ ਅਮਰਜੀਤ ਕੌਰ ਜੀ ਇੱਕ ਪੂਰਨ ਗੁਰਸਿੱਖ ਸਿੰਘਣੀ ਸਨ ਜਿਨ੍ਹਾਂ ਨੇ 1978 ਵਿੱਚ ਭਾਈ ਸਾਹਿਬ ਫੌਜਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਿੱਖ ਲੜਕੀਆਂ ਅਤੇ ਬੱਚਿਆਂ ਦੀ ਦੇਖਭਾਲ ਸਮੇਤ ਆਪਣਾ ਸਾਰਾ ਜੀਵਨ ਪੰਥ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ। ਭਾਈ ਸਾਹਿਬ ਦੁਆਰਾ ਡਾ: ਦਲਜੀਤ ਸਿੰਘ ਨੂੰ ਲਿਖੀਆਂ ਸਾਰੀਆਂ ਚਿੱਠੀਆਂ ਸਮੇਤ ਉਹਨਾਂ ਦਾ  ਬਹੁਤਾ ਸਮਾਨ ਇਸ ਸਮੇਂ ਜ਼ਬਤ ਜਾਂ ਗੁੰਮ ਹੋ ਗਿਆ ਸੀ। ਡਾ: ਦਲਜੀਤ ਸਿੰਘ ਪਿਛਲੀ ਵਾਰ ਬੀਬੀ ਜੀ ਨੂੰ ਮਿਲਣ ਗਏ ਤਾਂ ਇਹਨਾਂ ਦੀਆਂ ਕੁਝ ਕਾਪੀਆਂ ਪ੍ਰਾਪਤ ਕਰ ਸਕੇ ਸਨ। ਬੀਬੀ ਅਮਰਜੀਤ ਕੌਰ ਸਕੂਲ ਅਧਿਆਪਕਾ ਵਜੋਂ ਸੇਵਾਮੁਕਤ ਹੋੇਏ ਸਨ ਅਤੇ ਪਿੰਡ ਦੀਆਂ ਗਰੀਬ ਲੜਕੀਆਂ ਦੀ ਸਹਾਇਤਾ ਕਰਕੇ ਆਪਣੀ ਪੈਨਸ਼ਨ ਸਮਾਜ ਦੇ ਕੰਮਾਂ ’ਤੇ ਖਰਚ ਕਰਦੇ ਸਨ। ਉਹ ਸ਼ਹੀਦ ਭਾਈ ਫੌਜਾ ਸਿੰਘ ਟਰੱਸਟ, ਬਟਾਲਾ ਰੋਡ, ਅੰਮ੍ਰਿਤਸਰ ਦੇ ਅਧੀਨ ਚੈਰਿਟੀ ਕੰਮਾਂ ਰਾਹੀਂ ਸਿੱਖਿਆ ਪ੍ਰਦਾਨ ਕਰਦੇ ਸਨ।

ਬੀਬੀ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੱਲ੍ਹ ਬਾਅਦ ਦੁਪਹਿਰ (13 ਜਨਵਰੀ 2025) ਨੂੰ ਕੀਤਾ ਜਾਵੇਗਾ।

Leave a Reply

Your email address will not be published. Required fields are marked *