ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨੀ ਕੈਲਗਰੀ ਨਿਵਾਸੀ ਉਘੇ ਬਿਜਨਸਮੈਨ ਪਰਮਿੰਦਰ ਸਿੰਘ ਭੰਵਰਾ ਤੇ ਸਰਦਾਰਨੀ ਮਨਮਿੰਦਰ ਕੌਰ ਭੰਵਰਾ ਦੇ ਸਪੁੱਤਰ ਕਾਕਾ ਹਰਕਮਲ ਭੰਵਰਾ ਦਾ ਸ਼ੁਭ ਆਨੰਦ ਕਾਰਜ ਸ੍ਰੀ ਰਾਕੇਸ਼ ਜੈਨ ਤੇ ਸ੍ਰੀਮਤੀ ਰਚਨਾ ਜੈਨ ਦੀ ਸਪੁੱਤਰੀ ਬੀਬਾ ਸਾਹਿਬਾ ਨਾਲ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਉਪਰੰਤ ਰਿਸੈਪਸ਼ਨ ਪਾਰਟੀ ਮੂਨਲਾਈਟ ਬੈਂਕੁਇਟ ਹਾਲ ਸਨਰਿਜ ਵੇਅਕ ਕੈਲਗਰੀ ਵਿਖੇ ਹੋਈ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਤੇ ਪਰਿਵਾਰਕ ਦੋਸਤ ਮਿੱਤਰਾਂ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ। ਤਸਵੀਰ ਵਿਚ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਪਲਬਿੰਦਰ ਸਿੰਘ ਸੋਹਲ ( ਤਾਰਾ ਐਂਡ ਸਿੰਘ ਟਰਾਂਸਪੋਰਟ ਦੁਬਈ), ਮਨਪ੍ਰੀਤ ਸਿੰਘ ਭੰਵਰਾ, ਦਲਵੀਰ ਸਿੰਘ ਜੱਲੋਵਾਲੀਆ, ਇੰਦਰਪਾਲ ਸਿੰਘ ਮਰਵਾਹਾ, ਕੀਰਤਨ ਸਿੰਘ ਮਰਵਾਹਾ, ਗੁਰਵਿੰਦਰ ਸਿੰਘ ਵਿਰਦੀ, ਅਵਤਾਰ ਸਿੰਘ ਭੰਵਰਾ, ਅਮਰੀਕ ਸਿੰਘ ਉਭੀ, ਅਮਰੀਕ ਸਿੰਘ ਗਿੱਲ ਤੇ ਹੋਰ।