Headlines

ਪੰਜਾਬੀ ਮੰਚ ਲਾਇਵ ਯੂ.ਐਸ.ਏ ਵੱਲੋਂ ਬਿੰਦਰ ਕੋਲੀਆਂਵਾਲ ਦੇ ਨਵੇਂ ਨਾਵਲ ”ਮੁੜ ਆਈ ਬਹਾਰ” ਉੱਪਰ ਵਿਚਾਰ ਚਰਚਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) -ਬੀਤੇ ਦਿਨ ਪੰਜਾਬੀ ਮੰਚ ਲਾਇਵ ਯੂ.ਐਸ.ਏ ਵੱਲੋਂ ਬਿੰਦਰ ਕੋਲੀਆਂ ਵਾਲ ਦੇ ਨਵੇਂ ਨਾਵਲ ਮੁੜ ਆਈ ਬਾਹਰ ਉੱਪਰ ਵਿਚਾਰ ਚਰਚਾ ਕੀਤੀ ਗਈ। ਨਾਵਲ ਉੱਪਰ ਤਕਰੀਬਨ ਢਾਈ ਘੰਟੇ ਲੰਮੀ ਵਿਚਾਰ ਚਰਚਾ ਹੁੰਦੀ ਰਹੀ। ਇਸ ਵਿਚਾਰ ਚਰਚਾ ਦਾ ਲਾਇਵ ਫੇਸਬੁੱਕ, ਯੂ-ਟਿਊਟ, ਐਕਸ ਅਤੇ ਹੋਰ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਪੇਜ਼ਾਂ ਉੱਪਰ ਚਲਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਮੰਚ ਦੇ ਸਰਪ੍ਰਸਤ ਅਮਰੀਕ ਸਿੰਘ ਕੰਗ ਨੇ ਆਪਣੇ ਵਿਚਾਰਾਂ ਨਾਲ ਕੀਤੀ। ਇਸ ਨਾਵਲ ਦੇ ਤੇਈਂ ਕਾਂਡ ਹਨ। ਇਹ ਨਾਵਲ ਸਾਹਿਬਦੀਪ ਪਬਲੀਕੇਸ਼ਨ ਭੀਖੀ ਵੱਲੋਂ ਪਬਲਿਸ ਕੀਤਾ ਗਿਆ। ਨਾਵਲ ਉੱਪਰ ਛੇਆਂ ਵਿਦਵਾਨਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਮੰਚ ਦਾ ਸੰਚਾਲਨ ਸਰਬਜੀਤ ਸਿੰਘ ਜਰਮਨ ਵੱਲੋਂ ਕਰਦਿਆਂ ਸਭ ਤੋਂ ਪਹਿਲਾਂ ਹਰਸ਼ਰਨ ਕੌਰ (ਕੈਨੇਡਾ) ਨੂੰ ਸੱਦਾ ਦਿੱਤਾ ਗਿਆ। ਉਹਨਾਂ ਨੇ ਆਪਣੇ ਹਿੱਸੇ ਆਏ ਤਿੰਨ ਕਾਂਡਾਂ ਦੇ ਨਾਲ ਮੁੱਖ ਬੰਦ ਉੱਪਰ ਬਾਖੂਬੀ ਬਰੀਕੀ ਨਾਲ ਨਾਲ ਵਿਚਾਰ ਦਿੱਤੇ। ਨਾਵਲ ਦੇ ਸ਼ੁਰੂਆਤੀ ਸਮੇਂ ਨੂੰ ਸਲਾਹਿਆ ਗਿਆ। ਉਹਨਾਂ ਕਿਹਾ ਕਿ ਸਮੇਂ ਦੇ ਮਤਾਬਿਕ ਉਸ ਵਕਤ ਦੇ ਵਾਤਾਵਰਣ ਦਾ ਬਹੁਤ ਖਿਆਲ ਰੱਖਿਆ ਗਿਆ। ਅਗਲੇ ਚਾਰ ਕਾਂਡਾਂ ਉੱਪਰ ਸਰਬਜੀਤ ਸਿੰਘ ਜਰਮਨ ਨੇ ਆਪਣੇ ਕੀਮਤੀ ਵਿਚਾਰ ਦਿੱਤੇ। ਉਹਨਾਂ ਨੇ ਨਾਵਲ ਵਿੱਚ ਵਰਤੀ ਗਈ ਪੈਂਡੂ ਬੋਲੀ ਦਾ ਵਿਸ਼ੇਸ ਜ਼ਿਕਰ ਕੀਤਾ। ਅਗਲੇ ਚਾਰ ਕਾਂਡਾਂ ਉੱਪਰ ਪਰਵਿੰਦਰ ਸਿੰਘ ਹੇਅਰ (ਬੰਬੇ) ਨੇ ਬਹੁਤ ਵਧੀਆ ਗੱਲਬਾਤ ਕੀਤੀ। ਉਹਨਾਂ ਨੇ ਸਮੇਂ ਮੁਤਾਬਿਕ ਵਰਤੇ ਗਏ ਪਾਤਰਾਂ ਦੇ ਨਾਂਵਾਂ ਦੀ ਸਿਫ਼ਤ ਕੀਤੀ। ਅਗਲੇ ਚਾਰ ਕਾਂਡਾਂ ਉੱਪਰ ਪੋਲੀ ਬਰਾੜ (ਯੂ.ਐਸ.ਏ) ਵੱਲੋਂ ਗੱਲ ਕਰਦਿਆਂ ਉਹਨਾਂ ਨੇ ਪੂਰੇ ਨਾਵਲ ਉੱਪਰ ਵੀ ਚਰਚਾ ਕੀਤੀ। ਉਹਨਾਂ ਨੇ ਕਿਹਾ ਨਾਵਲ ਪੜ੍ਹਦਿਆਂ ਇੰਝ ਲੱਗਦਾ ਸੀ ਜਿਵੇਂ ਇਹ ਕਹਾਣੀ ਸਾਡੀ ਆਪਣੀ ਹੋਵੇ, ਕਿਉਂਕਿ ਜਿਸ ਬੀਤੇ ਸਮੇਂ ਦੀ ਗੱਲ ਕੀਤੀ ਗਈ ਹੈ ਉਹ ਵੇਲਾ ਅਸੀਂ ਅੱਖੀਂ ਦੇਖਿਆ ਹੋਇਆ। ਅਗਲੇ ਚਾਰ ਕਾਂਡਾਂ ਉੱਪਰ ਅੰਮ੍ਰਿਤਪਾਲ ਕੌਰ ਕਲੇਰ ਨੇ ਗੱਲਬਾਤ ਕਰਦਿਆਂ ਕਿਹਾ ਇਸ ਨਾਵਲ ਦੀ ਇਹ ਖੂਬਸੂਰਤੀ ਹੈ ਕਿ ਇਹਦੇ ਵਿੱਚ ਵਿਸਰ ਚੁੱਕੇ ਸ਼ਬਦਾਂ ਨੂੰ ਸੰਭਾਲਿਆ ਗਿਆ ਹੈ। ਜਿਵੇਂ ਕਿ ਤੂੜੀ ਦੀ ਧੜ,ਬੋਹਲ,ਆਰਲੀ,ਪੰਜਾਲੀ,ਟਾਪਾਂ,ਸੱਥਰੀ,ਮੱਕੜੇ,ਟਿੰਡਾਂ,ਪਾਰਛਾ, ਧੋੜੀਆਂ,ਦਰੇਗ ਜਾਂ ਫਿਰ ਹੋਰ ਕਈ ਸ਼ਬਦ ਜਿੰਨਾਂ ਬਾਰੇ ਅੱਜ ਬਹੁਤਿਆਂ ਨੂੰ ਨਹੀਂ ਪਤਾ। ਉਸ ਤੋਂ ਅਗਲੇ ਆਖਰੀ ਤਿੰਨ ਕਾਂਡਾਂ ਉੱਪਰ ਡਾ.ਰਛਪਾਲ ਸਿੰਘ ਉੱਪਲ ਵੱਲੋਂ ਵਿਚਾਰ ਦੇਂਦਿਆਂ ਕਿਹਾ ਕਿ ਨਾਵਲ ਵਿੱਚ ਬੋਲੀ ਦਾ ਖਾਸ ਖਿਆਲ ਰੱਖਿਆ ਗਿਆ ਹੈ। ਭਾਵੇਂ ਕਿ ਕਿਤੇ-ਕਿਤੇ ਵਿੱਚ ਮਾਝੇ ਦੀ ਬੋਲੀ ਦੀ ਝੱਲਕ ਪੈਂਦੀ ਪਰ ਪਾਤਰਾਂ ਦੇ ਮੂੰਹੋਂ ਬੜੀ ਪਿਆਰੀ ਲੱਗਦੀ। ਸਾਰੇ ਵਿਦਵਾਨਾਂ ਵੱਲੋਂ ਨਾਵਲ ਮੁੜ ਆਈ ਬਹਾਰ ਨੂੰ ਸਮਾਜਕ ਨਾਵਲ ਕਿਹਾ ਗਿਆ। ਪ੍ਰੋਗਰਾਮ ਦੇ ਆਖੀਰ ਵਿੱਚ ਧਰਮਿੰਦਰ ਸਿੰਘ ਕੰਗ (ਆਇਰਲੈਂਡ)ਵੱਲੋਂ ਤਿਆਰ ਕੀਤਾ ਗਿਆ ਸਨਮਾਨ ਪੱਤਰ ਬਿੰਦਰ ਕੋਲੀਆਂ ਵਾਲ ਨੂੰ ਦੇਂਦਿਆਂ ਕਿਹਾ ਕਿ ਅਜਿਹੇ ਅਲੋਪ ਹੋ ਰਹੇ ਸ਼ਬਦਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਅਜਿਹੀ ਕਹਾਣੀ ਅਤੇ ਸ਼ਬਦਾਂ ਨੂੰ ਕੱਠੇ ਕਰਕੇ ਕੋਈ ਫਿਲਮ ਬਣਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *