ਐਡਮਿੰਟਨ ( ਗੁਰਪ੍ਰੀਤ ਸਿੰਘ) – ਅਲਬਰਟਾ ਵਿੱਚ ਤਿੰਨ ਵਾਰ ਐਮ ਐਲ ਏ ਰਹੇ ਤੇ ਐਨ ਡੀ ਪੀ ਦੇ ਸੀਨੀਅਰ ਆਗੂ ਡਾ: ਰਾਜ ਪੰਨੂ ਦਾ ਦੇਹਾਂਤ ਹੋਣ ਦੀ ਦੁਖਦਾਈ ਖਬਰ ਹੈ। ਉਹ ਲਗਪਗ 90 ਸਾਲ ਦੇ ਸਨ। ਉਹਨਾਂ ਦਾ ਪੂਰਾ ਨਾਮ ਰਾਜਿੰਦਰ ਸਿੰਘ ਪੰਨੂੰ ਸੀ ਤੇ ਉਹਨਾਂ ਦਾ ਜਨਮ ਭਾਰਤ ਦੇ ਅਣਵੰਡੇ ਪੰਜਾਬ ਵਿਚ ਹੋਇਆ ਸੀ।
ਡਾ ਰਾਜ ਪੰਨੂ ਸੰਨ 1997 ਵਿੱਚ ਪਹਿਲੀ ਵਾਰ ਐਨ ਡੀ ਪੀ ਵੱਲੋਂ ਐੱਮ ਐੱਲ ਏ ਦੀ ਚੋਣ ਜਿੱਤ ਕੇ ਅਲਬਰਟਾ ਦੀ ਸੂਬਾਈ ਸਿਆਸਤ ਵਿੱਚ ਦਾਖਲ ਹੋਏ। ਉਸ ਤੋਂ ਬਾਅਦ ਉਹ 2001 ਅਤੇ 2004 ਵਿੱਚ ਦੋ ਵਾਰ ਹੋਰ ਐੱਮ ਐੱਲ ਏ ਚੁਣੇ ਗਏ।। ਸੰਨ 2000 ਤੋਂ 2004 ਤੱਕ ਉਹ ਅਲਬਰਟਾ ਦੀ ਐੱਨ ਡੀ ਪੀ ਦੇ ਸੂਬਾਈ ਲੀਡਰ ਰਹੇ। ਐੱਮ ਐੱਲ ਏ ਬਣਨ ਤੋਂ ਪਹਿਲਾਂ ਉਹ 28 ਸਾਲ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਸੋਸ਼ਿਓਲੋਜੀ ਦੇ ਪ੍ਰੋਫੈਸਰ ਰਹੇ।