Headlines

ਗਾਹਕਾਂ ਨੂੰ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ 4 ਟਰੈਕਸ ਟਰਾਂਸਪੋਰਟ ਕੰਪਨੀ

ਕੰਪਨੀ ਨੂੰ ਡਰਾਈਵਰਾਂ ਤੇ ਡੀਜ਼ਲ ਮਕੈਨਿਕਾਂ ਦੀ ਲੋੜ- ਜੱਸ ਬਰਾੜ

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਵਿੰਨੀਪੈਗ ਦੇ ਉਘੇ ਬਿਜਨਸਮੈਨ ਅਤੇ 4 ਟਰੈਕਸ ਟਰਾਂਸਪੋਰਟ ਕੰਪਨੀ ਦੇ ਸੀਈਓ ਸ੍ਰੀ ਜੱਸ ਬਰਾੜ ਕੈਲਗਰੀ ਵਿਖੇ ਪੁੱਜੇ ਜਿਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜ਼ਿਕਰਯੋਗ  ਹੈ ਕਿ 4 ਟਰੈਕਸ ਟਰਾਂਸਪੋਰਟ ਕੰਪਨੀ ਦਾ ਉਤਰੀ ਅਮਰੀਕਾ ਦੀਆਂ ਵੱਡੀਆਂ ਟਰਾਂਸਪੋਰਟ ਕੰਪਨੀਆਂ ਵਿਚ ਸ਼ੁਮਾਰ ਹੈ। ਕੰਪਨੀ ਦੇ ਲਗਪਗ 500 ਤੋਂ ਉਪਰ ਟਰੱਕ ਹਨ ਅਤੇ 700 ਤੋਂ ਉਪਰ ਕਰਮਚਾਰੀ ਸੇਵਾਵਾਂ ਨਿਭਾਅ ਰਹੇ ਹਨ। ਕੰਪਨੀ ਦੇ ਹੈਡਕੁਆਰਟਰ ਵਿੰਨੀਪੈਗ ਤੋਂ ਇਲਾਵਾ ਬਰੈਂਪਟਨ, ਓਨਟਾਰੀਓ ਵਿਚ 3 ਆਫਿਸ, ਰੀਜਾਈਨਾ ਵਿਚ 2 ਆਫਿਸ ਅਤੇ ਕੈਲਗਰੀ ਵਿਚ ਵੀ 4 ਆਫਿਸ ਕਾਰਜਸ਼ੀਲ ਹਨ ਜੋ ਆਪਣੇ ਗਾਹਕਾਂ ਨੂੰ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਦੇ ਹਨ।

ਕੈਲਗਰੀ ਵਿਖੇ ਇਸ ਪੱਤਰਕਾਰ ਨਾਲ ਇਕ ਮੁਲਾਕਾਤ ਦੌਰਾਨ ਕੰਪਨੀ ਦੇ ਸੀਈਓ ਜੱਸ ਬਰਾੜ ਨੇ ਦੱਸਿਆ ਕਿ ਟਰੱਕਿੰਗ ਇੰਡਸਟਰੀ ਵਿਚ ਕਈ ਉਤਰਾ ਚੜਾਅ ਦੇ ਬਾਵਜੂਦ ਉਹਨਾਂ ਦੀ ਕੰਪਨੀ ਆਪਣੇ ਗਾਹਕਾਂ ਨੂੰ ਬੇਹਤਰੀਨ ਸੇਵਾਵਾਂ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਕੰਪਨੀ ਨੂੰ ਨਵੇਂ ਡਰਾਈਵਰਾਂ ਤੇ ਡੀਜ਼ਲ ਮਕੈਨਿਕਾਂ ਦੀ ਜ਼ਰੂਰਤ ਹੈ। ਚਾਹਵਾਨ ਉਮੀਦਵਾਰ ਜੋ  ਟਰੱਕਿੰਗ ਇੰਡਸਟਰੀ ਜਾਂ ਮਕੈਨਿਕ ਦੇ ਖੇਤਰ ਵਿਚ ਤਿੰਨ ਸਾਲ ਦਾ ਤਜਰਬਾ ਰੱਖਦੇ ਹੋਣ , ਨੌਕਰੀ ਲਈ ਅਪਲਾਈ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਕੈਨੇਡਾ ਤੋਂ ਬਾਹਰੋਂ ਆਉਣ ਵਾਲੇ ਵਰਕਰਾਂ ਲਈ ਕੰਪਨੀ ਵਲੋਂ ਮੁਫਤ ਐਲ ਐਮ ਆਈ ਏ ਪ੍ਰਦਾਨ ਕੀਤੀ ਜਾਂਦੀ ਹੈ। ਚਾਹਵਾਨ ਉਮੀਦਵਾਰ ਫੋਨ ਨੰਬਰ 204-633-5444 ਜਾਂ ਕੰਪਨੀ ਦੀ ਸਾਈਟ https://4tracks.ca/

ਉਪਰ ਜਾਕੇ ਅਪਲਾਈ ਕਰ ਸਕਦੇ ਹਨ।

4 ਟਰੈਕਸ ਟਰਾਂਸਪੋਰਟ ਕੰਪਨੀ ਦੇ ਸੀਈਓ ਜੱਸ ਬਰਾੜ, ਪੱਤਰਕਾਰ ਦਲਵੀਰ ਜੱਲੋਵਾਲੀਆ ਨਾਲ। ਨਾਲ ਜੱਲੋਵਾਲ ਦੇ ਪਿਤਾ ਸ ਕਰਨੈਲ ਸਿੰਘ ਵੀ ਦਿਖਾਈ ਦੇ ਰਹੇ ਹਨ।

 

Leave a Reply

Your email address will not be published. Required fields are marked *