Headlines

18ਵੀਂ ਮੀਰੀ ਪੀਰੀ ਰੈਸਲਿੰਗ ਚੈਂਪੀਅਨਸ਼ਿਪ ਐਬਸਟਫੋਰਡ

ਐਬਸਟਫੋਰਡ (ਸੰਤੋਖ ਸਿੰਘ ਮੰਡੇਰ) -ਸੰਸਾਰ ਦੀ ਪੁਰਾਤਨ, ਚਰਚਿਤ ਸਵੈਰੱਖਿਕ ਮਾਰਸ਼ਲ ਖੇਡ “ਕੁਸ਼ਤੀ” ਰੈਸਲਿੰਗ ਦੀ 18ਵੀ ਮੀਰੀ ਪੀਰੀ ਰੈਸਲਿੰਗ ਚੈਮਪੀਅਨਸ਼ਿਪ, ਐਬਸਟਫੋਰਡ ਸਟੇਡੀਅਮ ਦੇ ਨਜਦੀਕ ਕੁਸ਼ਤੀ ਹਾਲ ਵਿਚ ਸੰਪਨ ਹੋਈ ਜਿਸ ਵਿਚ 300 ਤੋ ਉਪਰ ਹਰ ਰੰਗ ਤੇ ਵੱਖੋ ਵੱਖ ਕੌਮਾਂ ਦੇ ਬੱਚੇ ਬੱਚੀਆਂ ਨੇ ਭਾਗ ਲਿਆ| ਇਨ੍ਹਾਂ ਨੌਜਵਾਨ ਪਹਿਲਵਾਨਾਂ ਵਿਚ ਪਹਿਲੀ ਕਲਾਸ ਤੋ ਲੈ ਕੇ 12ਵੀ ਕਲਾਸ ਦੇ 30 ਕੁਸ਼ਤੀ ਕਲੱਬਾਂ ਦੇ ਪਹਿਲਵਾਨ ਬੱਚੇ ਬੱਚੀਆਂ ਸ਼ਾਮਲ ਸਨ ਜੋ ਬੀ ਸੀ ਦੇ ਵੈਨਕੂਵਰ ਆਈਲੈਂਡ, ਕਲੋਨਾ, ਬੈਲਾ ਕੋਲਾ, ਇਥੋ ਤੱਕ ਕਿ ਕੈਲਗਰੀ-ਅਲਬਰਟਾ ਤੱਕ ਤੋ ਨੌਜਵਾਨ ਪਹਿਲਵਾਨ ਇਸ ਨਵੀਨਤਮ ਕੁਸ਼ਤੀ ਦੰਗਲ ਵਿਚ ਸ਼ਾਮਲ ਹੋਏ| ਪੰਜਾਬੀ ਮੂਲ ਦੇ ਪਹਿਲਵਾਨ ਬੱਚੇ ਬੱਚੀਆਂ ਦੀ ਸ਼ਾਮੂਲੀਅਤ ਭਾਰੂ ਰਹੀ ਅਤੇ ਪੰਜਾਬੀ ਮਾਤਾਵਾਂ ਦਾ ਭਰਵਾਂ ਸਹਿਯੋਗ ਰਿਹਾ|
18ਵੇ ਮੀਰੀ ਪੀਰੀ ਕੁਸ਼ਤੀ ਚੈਮਪੀਅਨਸ਼ਿਪ ਦੇ ਮੁੱਖ ਪ੍ਰਬੰਧਕ, ਸਰਕਾਰੀ ਬੀ ਸੀ ਰੈਸਲਿੰਗ ਸੰਸਥਾ ਦੇ ਚੀਫ ਕੋਚ ਸਰਦਾਰ ਗੁਰਜੋਤ ਸਿੰਘ ਕੂਨਰ, ਉਨ੍ਹਾਂ ਦੇ ਪਿਤਾ  ਸਰਦਾਰ ਕੁਲਵਿੰਦਰ ਸਿੰਘ ਕੂਨਰ ਸਰਪ੍ਰਸਤ, ਜੱਸਮੀਤ ਫੂਲਕਾ ਤੇ ਉਨ੍ਹਾਂ ਦੇ ਕਲੱਬ ਸਾਥੀਆਂ ਨੇ ਵਲੰਟੀਅਰਾਂ, ਸਹਿਯੋਗੀਆਂ ਤੇ ਸਪੌਸਰਾਂ ਦਾ ਤਹਿਦਿਲੋ ਧੰਨਵਾਦ ਕੀਤਾ ਜਿਨ੍ਹਾਂ ਦੇ ਭਰਵੇ ਸਹਿਯੋਗ ਨਾਲ ਇਸ ਬੱਚਿਆਂ ਦੇ ਕੁਸ਼ਤੀ ਖੇਡ ਮੇਲੇ ਨੂੰ ਕੌਮਿਉਨਟੀ ਦਾ ਸਾਝਾਂ ਬਚਿਆਂ ਵਾਲਾ ਸਲਾਨਾ ਖੇਡ ਮੇਲਾ ਬਣਾ ਦਿਤਾ ਹੈ| ਪ੍ਰਬੰਧਕਾਂ ਨੇ ਡੀ ਐਮ ਈ, ਮੈਕਡਾਊਨਲ, ਐਬਸਟਫੋਰਡ ਪੁਲੀਸ ਵਿਭਾਗ, ਸਿਟੀ ਆਫ ਐਬਸਟਫੋਰਡ, ਕੈਲੀ ਚਾਹਲ, ਦੇਵ ਸਿੱਧੂ, ਜੈਗ ਖੋਸਾ, ਸਪਾਈਸ ਟੀ ਵੀ, ਇੰਡੋ ਕਨੇਡੀਅਨ ਅਖਬਾਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ| ਮੱਲ ਰੈਸਲਿੰਗ ਕਲੱਬ ਦੂਜੀ ਵਾਰ ਮੀਰੀ ਪੀਰੀ ਕੱਪ ਚੈਂਪੀਅਨ ਬਣਿਆ ਹੈ|

 

Leave a Reply

Your email address will not be published. Required fields are marked *