Headlines

ਘੁੰਮਣਾ ( ਸ਼ਹੀਦ ਭਗਤ ਸਿੰਘ ਨਗਰ) ਦਾ 9ਵਾਂ ਕਬੱਡੀ ਕੱਪ ਡੀਏਵੀ ਕਾਲਜ ਜਲੰਧਰ ਦੀ ਟੀਮ ਨੇ ਜਿੱਤਿਆ

ਰਿਪੋਰਟ-ਕੁਲਦੀਪ ਸਿੰਘ ਚੁੰਬਰ-

ਘੁੰਮਣ ( ਸ਼ਹੀਦ ਭਗਤ ਸਿੰਘ ਨਗਰ)- ਬੀਤੇ ਦਿਨੀਂ ਗੁਰੂ ਰਵਿਦਾਸ ਸਪੋਰਟਸ ਐਡ ਵੈਲਫੇਅਰ ਕਲੱਬ ਵਲੋਂ 9 ਕਬੱਡੀ ਕੱਪ ਘੁੰਮਣਾ ਧੂਮਧਾਮ ਨਾਲ ਕਰਵਾਇਆ ਗਿਆ ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਕਬੱਡੀ ਪ੍ਰੇਮੀਆਂ ਨੇ ਸ਼ਿਰਕਤ ਕਰਦਿਆਂ ਖੇਡਾਂ ਦਾ ਭਰਪੂਰ ਆਨੰਦ ਮਾਣਿਆ। ਦੋ ਦਿਨਾਂ ਟੂਰਨਾਮੈਂਟ ਦੇ ਫਾਈਨਲ ਵਿਚ  ਡੀ ਏ ਵੀ ਕਾਲਜ ਜਲੰਧਰ ਦੀ ਟੀਮ ਨੇ ਮਾਲਵਾ ਕਲੱਬ ਜਗਰਾਉ ਦੀ ਟੀਮ ਨੂੰ ਹਰਾਕੇ ਦੋ ਲੱਖ ਰੁਪਏ ਦਾ ਨਗਦ ਇਨਾਮ ਤੇ ਕੱਪ ਜਿੱਤਿਆ। ਰਨਰ ਅੱਪ ਰਹਿਣ ਵਾਲੀ ਟੀਮ ਨੂੰ ਡੇਢ ਲੱਖ ਨਗਦ ਇਨਾਮ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। 55 ਕਿਲੋ ਭਾਰ ਵਰਗ ‘ਚ ਮੇਹਲੀਆਣਾ ਟੀਮ ਨੇ ਪਹਿਲਾ ਸਥਾਨ ਤੇ ਦੂਜਾ ਸਥਾਨ ਸੰਧਵਾਂ ਦੀ ਟੀਮ ਨੇ ਹਾਸਲ ਕੀਤਾ।  75 ਕਿਲੋ ਭਾਰ ਵਰਗ ਵਿਚ ਦੁੱਗਾ ਟੀਮ ਨੇ ਪਹਿਲਾ ਅਤੇ ਨੱਤ ਬੁਰਜ ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਅਤੇ ਛੋਟੇ ਬੱਚਿਆਂ ਦੇ ਸ਼ੋਅ ਮੈਚ ਕਰਵਾਏ ਗਏ।

ਕਲੱਬ ਦੇ ਚੇਅਰਮੈਨ ਬਲਬੀਰ ਸਿੰਘ ਬੈਂਸ , ਸਰਪ੍ਰਸਤ ਕਮਲਜੀਤ ਬੰਗਾ, ਪ੍ਰਧਾਨ ਪਾਲ  ਸਿੰਘ ਮੇਹਲੀਆ ਦੀ ਅਗਵਾਈ ‘ਚ ਹੋਏ  ਇਸ ਕਬੱਡੀ ਕੱਪ ਵਿੱਚ ਖੇਡ ਪ੍ਰੇਮੀਆਂ ਦੀ ਭਾਰੀ ਸ਼ਮੂਲੀਅਤ ਨੇ ਪਿਛਲੇ ਸਾਰੇ ਰਿਕਾਰਡ ਮਾਤ ਕਰ ਦਿੱਤੇ। ਇਸ ਵਾਰ ਕੁੜੀਆਂ ਦੀ ਕਬੱਡੀ ਟੀਮਾਂ ਦੇ ਮੁਕਾਬਲੇ ਬਹੁਤ ਹੀ ਰੌਚਕ ਰਹੇ।    ਦਰਸ਼ਕਾਂ ਨੂੰ ਇਨਾਮੀ ਕੂਪਨਾਂ ਵਿਚ ਸਿਲਾਈ ਮਸ਼ੀਨਾਂ  ਤੇ ਸਾਈਕਲ ਭੇਟ ਕੀਤੇ ਗਏ ।ਜੇਤੂ ਟੀਮਾਂ ਨੂੰ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਅਤੇ ਚੇਅਰਮੈਨ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ , ਗੁਰਬਖਸ਼ ਸਿੰਘ ਖਾਲਸਾ, ਨਵਦੀਪ ਸਿੰਘ ਅਨੋਖਰਵਾਲ ,ਬਲਬੀਰ ਸਿੰਘ ਬੈਂਸ ਕਨੇਡਾ, ਕਮਲਜੀਤ ਬੰਗਾ  ਸਰਪ੍ਰਸਤ , ਪ੍ਰਧਾਨ ਪਾਲ ਸਿੰਘ ਨੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਚੇਅਰਮੈਨ ਕਾਂਸ਼ੀ  ਟੀ.ਵੀ. ਹੰਸ ਰਾਜ ਬੰਗਾ, ਮਾਈਕਲ ਬੰਗਾ ,ਧਰਮਾ ਬੈਂਸ, ਸੁਖਦੇਵ ਸਿੰਘ ਮੇਹਲੀਆਣਾ, ਵਿਜੈ ਕੁਮਾਰ ਤੇਜੀ , ਕਸ਼ਮੀਰੀ ਲਾਲ ਠੇਕੇਦਾਰ , ਮਸਟਰ ਦੇਸ ਰਾਜ, ਸਾਬਕਾ ਸਰਪੰਚ ਬਲਦੇਵ ਸਿੰਘ ਕਨੈਡਾ, ਮੰਗੀ ਮਾਂਗਟ ਕੈਨੇਡਾ, ਪਾਖਰ ਸਿੰਘ ਸੋਨੂੰ, ਬੱਬੂ ਜੀਵਨ ਸਿੰਘ, ਜੋਰਾਵਰ ਸਿੰਘ ਆਸਟ੍ਰੇਲੀਆ, ਸੁਰਿੰਦਰ ਕੌਰ ਕੈਨੇਡਾ, ਬਲਵੀਰ ਕੌਰ ਆਸਟ੍ਰੇਲੀਆ, ਸਰਪੰਚ ਸੁਖਵਿੰਦਰ ਸਿੰਘ, ਸਤਨਾਮ ਸਿੰਘ ਗਾਡੇ, ਜੱਸੀ ਕੈਨੇਡਾ ਗਾਇਕ ਦਲਵਿੰਦਰ ਦਿਆਲਪੁਰੀ, ਗਾਇਕ ਬੂਟਾ ਮੁਹੰਮਦ , ਬੱਬੂ ਬੈਂਸ, ਲਾਲੀ ਚੁੰਬਰ (ਮਲੇਸ਼ੀਆ) , ਸੱਤਾ ਬੈਂਸ  ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

ਨਰੋਈਆਂ ਪੈੜਾਂ ਦੇ ਹਮਸਫਰ ਰੀਲੀਜ਼– ਇਸ ਮੌਕੇ 9ਵਾਂ ਕਬੱਡੀ ਕੱਪ ਸਬੰਧੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਚੇਅਰਮੈਨ ਬਲਵੀਰ ਸਿੰਘ ਬੈਂਸ ਅਤੇ ਟੀਮ ਸਬੰਧੀ ਵਿਸ਼ੇਸ਼ ਸੋਵੀਨਰ ਰੀਲੀਜ਼ ਕੀਤਾ ਗਿਆ। ਦੇਸ ਪ੍ਰਦੇਸ ਟਾਈਮਜ਼ ਕੈਨੇਡਾ ਵਲੋਂ ਪ੍ਰਕਾਸ਼ਿਤ ਇਸ ਵਿਸ਼ੇਸ਼ ਸੋਵੀਨਰ ਨੂੰ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਕਬੱਡੀ ਲੀਜੈਂਡ ਬਲਵਿੰਦਰ ਸਿੰਘ ਫਿੱਡੂ ਤੇ ਕਲੱਬ ਦੇ ਹੋਰ ਅਹੁਦੇਦਾਰਾਂ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ ਦੇਸ ਪ੍ਰਦੇਸ ਟਾਈਮਜ਼ ਕੈਨੇਡਾ ਦੇ ਮੁੱਖ ਸੰਪਾਦਕ ਸ ਸੁਖਵਿੰਦਰ ਸਿੰਘ ਚੋਹਲਾ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ। ਉਹਨਾਂ ਕਬੱਡੀ ਪ੍ਰੋਮੋਟਰ ਬਲਵੀਰ ਸਿੰਘ ਬੈਂਸ ਤੇ ਉਹਨਾਂ ਦੀ ਟੀਮ ਵਲੋਂ ਇਸ ਟੂਰਨਾਮੈਂਟ ਦੌਰਾਨ ਓਪਨ ਕਬੱਡੀ ਮੁਕਾਬਲਿਆਂ ਦੇ ਨਾਲ ਪੇਂਡੂ ਖੇਡ ਕਲੱਬਾਂ ਦੇ ਖਿਡਾਰੀਆਂ ਦੇ ਕਰਵਾਏ ਜਾਂਦੇ ਮੁਕਾਬਲਿਆਂ ਤੇ ਨਵੀ ਪੀੜੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਟੂਰਨਾਮੈਂਟ ਦੀ ਸਫਲਤਾ ਲਈ ਵਧਾਈ ਦਿੱਤੀ।

ਐਨ ਆਰ ਆਈ ਭਰਾਵਾਂ ਦੀ ਭਰਵੀ ਸ਼ਮੂਲੀਅਤ– ਇਸ ਖੇਡ ਮੇਲੇ ਦੌਰਾਨ ਕੈਨੇਡਾ, ਅਮਰੀਕਾ ਤੇ ਯੂਕੇ ਤੋਂ ਵੱਡੀ ਗਿਣਤੀ ਵਿਚ ਐਨ ਆਰ ਆਈ ਭਰਾਵਾਂ ਨੇ ਸ਼ਮੂਲੀਅਤ ਕੀਤੀ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸਕੱਤਰ ਜਨਰਲ ਕਸ਼ਮੀਰ ਸਿੰਘ ਧਾਲੀਵਾਲ ਤੇ ਉਹਨਾਂ ਨਾਲ ਕੁਲਦੀਪ ਉਪਲ ਯੂਕੇ, ਸਤਨਾਮ ਸਿੰਘ ਅਟਵਾਲ, ਹਰਜਿੰਦਰ ਸਿੰਘ ਦੁੱਲਾ, ਬਲਬੀਰ ਸਿੰਘ ਬੋਲੀਨਾ, ਜੱਸੀ ਬੰਗਾ, ਜੌਨੀ ਬੰਗਾ, ਤਨਵੀਰ ਧਾਲੀਵਾਲ, ਪਰਮਜੀਤ ਲਾਖਾ, ਸੁੱਖਾ ਬੋਪਾਰਾਏ, ਮੇਜਰ ਸਿੱਧੂ,  ਅਜਮੇਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਵਿਸ਼ੇਸ਼ ਤੌਰ ਤੇ ਪੁੱਜੇ। ਪ੍ਰਬੰਧਕ ਕਮੇਟੀ ਵਲੋਂ ਇਹਨਾਂ ਸਖਸੀਅਤਾਂ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *