Headlines

ਸਰੀ ਬੋਰਡ ਆਫ ਟਰੇਡ ਦੀ ਸਾਬਕਾ ਸੀਈਓ ਅਨੀਤਾ ਹੁਬਰਮੈਨ ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰੀ ਦੀ ਦਾਅਵੇਦਾਰ

ਸਰੀ-ਸਰੀ ਬੋਰਡ ਆਫ ਟਰੇਡ ਦੀ ਸਾਬਕਾ ਪ੍ਰਧਾਨ ਤੇ ਸੀਈਓ ਅਨੀਤ ਹਿਊਬਰਮੈਨ ਆਗਾਮੀ ਫੈਡਰਲ ਚੋਣਾਂ ਵਿਚ ਕਿਸਮਤ ਅਜਮਾਉਣ ਦਾ ਮਨ ਬਣਾ ਰਹੀ ਹੈ। ਉਸ ਵਲੋਂ ਸਰੀ ਸੈਂਟਰ ਵਿੱਚ ਕੰਸਰਵੇਟਿਵ ਨਾਮਜ਼ਦਗੀ ਦੀ ਮੰਗ ਕੀਤੀ ਗਈ ਹੈ। ਸੂਤਰਾਂ ਮੁਤਾਾਬਿਕ ਉਹ 27 ਫਰਵਰੀ ਵੀਰਵਾਰ ਨੂੰ  ਅਧਿਕਾਰਤ ਤੌਰ ਤੇ ਇਸ ਸਬੰਧੀ ਬਿਆਨ ਜਾਰੀ ਕਰੇਗੀ।
ਸਰੀ ਬੋਰਡ ਆਫ਼ ਟਰੇਡ ਦੀ ਲੰਬੇ ਸਮੇਂ ਤੋਂ ਸੇਵਾ ਨਿਭਾਉਣ ਵਾਲੀ ਸਾਬਕਾ ਸੀਈਓ  ਸਰੀ ਸੈਂਟਰ ਦੇ ਉਸ  ਹਲਕੇ ਤੋਂ ਕੰਸਰਵੇਟਿਵ ਸੀਟ ਮੰਗ ਰਹੀ ਹੈ, ਜਿੱਥੇ ਲਿਬਰਲ ਐਮਪੀ ਰਣਦੀਪ ਸਰਾਏ ਚੌਥੀ ਵਾਰ ਚੋਣ ਲੜਨ ਜਾ ਰਹੇ ਹਨ।

Leave a Reply

Your email address will not be published. Required fields are marked *