ਸਰੀ ( ਦੇ ਪ੍ਰ ਬਿ)- ਬੀਤੀ 14 ਫਰਵਰੀ ਨੂੰ ਸਰੀ ਦੇ ਪੈਟੂਲੋ ਬ੍ਰਿਜ ‘ਤੇ ਇੱਕ ਸੈਮੀ-ਟਰੱਕ ਦੇ ਦੋ ਹੋਰ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਇਕ ਗੰਭੀਰ ਜ਼ਖਮੀ ਹਸਪਤਾਲ ਵਿਚ ਦਾਖਲ ਹੈ। ਹਾਦਸੇ ਵਿਚ ਮਰਨ ਵਾਲਿਆਂ ਦੀ ਭਾਵੇਂਕਿ ਅਜੇ ਪਛਾਣ ਨਹੀ ਦੱਸੀ ਗਈ ਪਰ ਸੂਤਰਾਂ ਮੁਤਾਬਿਕ ਇਹ ਤਿੰਨੇ ਨੌਜਵਾਨ ਪੰਜਾਬੀ ਸਨ। ਇਸ ਭਿਆਨਕ ਹਾਦਸੇ ਦੀ ਖਬਰ ਮਿਲਣ ਉਪਰੰਤ ਪੁਲਿਸ
ਪੁਲਿਸ, ਅੱਗ ਬੁਝਾਊ ਅਤੇ ਐਂਬੂਲੈਂਸ ਕਰਮਚਾਰੀ ਲਗਭਗ 10:07 ਵਜੇ ਘਟਨਾ ਸਥਾਨ ਤੇ ਪੁੱਜੇ।
ਸਰੀ ਫਾਇਰ ਸਰਵਿਸ ਅਤੇ ਬੀ ਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਕਰਮਚਾਰੀਆਂ ਨੇ ਘਟਨਾ ਸਥਾਨ ‘ਤੇ ਤਿੰਨ ਲੋਕਾਂ ਨੂੰ ਜੀਵਨ ਬਚਾਉਣ ਦੇ ਉਪਾਅ ਕੀਤੇ, ਪਰ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਵਿਅਕਤੀ ਨੂੰ ਜਾਨਲੇਵਾ ਸੱਟਾਂ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਸੈਮੀ-ਟਰੱਕ ਦਾ ਡਰਾਈਵਰ ਸੁਰੱਖਿਅਤ ਹੈ ਅਤੇ ਮੌਕੇ ‘ਤੇ ਹੀ ਮੌਜੂਦ ਰਿਹਾ।
ਪੁਲਿਸ ਹਾਦਸੇ ਦੇ ਕਿਸੇ ਵੀ ਗਵਾਹ, ਜਾਂ ਕਿਸੇ ਵੀ ਵਿਅਕਤੀ ਜਿਸ ਕੋਲ ਡੈਸ਼ਕੈਮ ਫੁਟੇਜ ਹੋ ਸਕਦੀ ਹੈ, ਨੂੰ ਸਰੀ ਪੁਲਿਸ ਸਰਵਿਸ ਨੂੰ 604-599-0502 ‘ਤੇ ਕਾਲ ਕਰਨ ਲਈ ਕਿਹਾ ਹੈ।