ਸਰੀ (ਡਾ. ਗੁਰਵਿੰਦਰ ਸਿੰਘ) -ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਦੇ ਸੇਵਾਦਾਰ ਤੇ ਸਿੱਖ ਭਾਈਚਾਰੇ ਦੀ ਸਤਿਕਾਰਯੋਗ ਸ਼ਖਸੀਅਤ ਭਾਈ ਗਿਆਨ ਸਿੰਘ ਗਿੱਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦਾ 31 ਸਾਲਾ ਜਵਾਨ ਪੁੱਤਰ ਅਰਸ਼ਜੋਤ ਸਿੰਘ ਗਿੱਲ ਗੁਰੂ ਚਰਨਾਂ ਵਿੱਚ ਜਾ ਬਿਰਾਜਿਆ। ਇਸ ਦੁਖਦਾਈ ਖਬਰ ਨੇ ਭਾਈਚਾਰੇ ਨੂੰ ਝੰਝੋੜ ਦਿੱਤਾ ਹੈ। ਭਾਈ ਅਰਸ਼ਜੋਤ ਸਿੰਘ ਗਿੱਲ ਦਾ ਸਸਕਾਰ ਇਕ ਮਾਰਚ 2025 ਨੂੰ ਰਿਵਰ ਸਾਈਡ ਫਿਊਨਲ ਹੋਮ ਡੈਲਟਾ ਵਿਖੇ ਦੁਪਹਿਰ 2 ਵਜੇ ਹੋਏਗਾ ਅਤੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵਿਖੇ ਸ਼ਾਮ ਨੂੰ 4 ਵਜੇ ਪਾਏ ਜਾਣਗੇ। ਇਸ ਦੁੱਖ ਦੀ ਘੜੀ ਵਿੱਚ ਗਿੱਲ ਪਰਿਵਾਰ ਨਾਲ ਸ਼ਾਮਿਲ ਹੁੰਦਿਆਂ ਹੋਇਆਂ, ਅਰਦਾਸ ਹੈ ਕਿ ਅਰਸ਼ਜੋਤ ਸਿੰਘ ਨੂੰ ਆਪਣੇ ਚਰਨਾਂ ਚ ਸਦੀਵੀ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਭਾਈ ਗਿਆਨ ਸਿੰਘ ਗਿੱਲ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ 604 518 6150 ‘ਤੇ ਗੱਲਬਾਤ ਕੀਤੀ ਜਾ ਸਕਦੀ ਹੈ।
ਭਾਈ ਗਿਆਨ ਸਿੰਘ ਗਿੱਲ ਨੂੰ ਸਦਮਾ-ਜਵਾਨ ਪੁੱਤਰ ਦਾ ਦੁਖਦਾਈ ਵਿਛੋੜਾ
