ਐਵਾਰਡ ਦੇਣ ਦੀ ਰਸਮ ਐਮ ਪੀ ਸੁੱਖ ਧਾਲੀਵਾਲ ਨੇ ਨਿਭਾਈ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਸਿੱਖ ਮੋਟਰਸਾਈਕਲ ਕਲੱਬ, ਜੋ ਲੋਕ ਭਲਾਈ ਕੰਮਾਂ ਅਤੇ ਲੋੜਵੰਦਾ ਦੀ ਸੇਵਾ ਲਈ ਜਾਣੀ ਜਾਂਦੀ ਹੈ, ਨੂੰ ਬੀਤੇ ਦਿਨੀ ਕਿੰਗ ਚਾਰਲਸ III ਕੋਰੋਨਾਸ਼ਨ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਹ ਪੁਰਸਕਾਰ ਕਲੱਬ ਦੇ ਉਹਨਾਂ ਵਿਅਕਤੀਆਂ ਲਈ ਇੱਕ ਮਾਣ ਵਾਲੀ ਗੱਲ ਹੈ, ਜਿਨ੍ਹਾਂ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਿੱਖ ਭਾਈਚਾਰੇ ਨੂੰ ਮੋਟਰਸਾਈਕਲ ਤੇ ਦਸਤਾਰ ਦੀ ਛੋਟ ਦਿਵਾਕੇ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ।ਇਹ ਸਨਮਾਨ ਸੀਨੀਅਰ ਮੈਂਬਰ ਸ. ਅਵਤਾਰ ਸਿੰਘ ਢਿੱਲੋਂ, ਰੈੱਡ ਐਫ ਐਮ ਰੇਡੀਓ ਦੇ ਹੋਸਟ ਸ. ਹਰਜਿੰਦਰ ਸਿੰਘ ਥਿੰਦ ਅਤੇ ਹੋਰ ਮੈਂਬਰਾਂ ਨੂੰ ਸੰਸਦ ਮੈਂਬਰ ਸੁੱਖ ਧਾਲੀਵਾਲ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ।ਸਿੱਖ ਮੋਟਰਸਾਈਕਲ ਕਲੱਬ ਸਿਰਫ਼ ਇੱਕ ਰਾਈਡਰਸ ਗਰੁੱਪ ਨਹੀਂ, ਬਲਕਿ ਇਹ ਇੱਕ ਸਮਾਜਿਕ ਸੰਸਥਾ ਵਜੋਂ ਵੀ ਜਾਣੀ ਜਾਂਦੀ ਹੈ। ਇਹ ਕਲੱਬ ਚੈਰੀਟੀ ਰਾਈਡਸ, ਸਮਾਜਿਕ ਸੇਵਾਵਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹਨਾਂ ਦੀ ਕੋਸ਼ਿਸ਼ ਹੈ ਕਿ ਮੋਟਰਸਾਈਕਲ ਦੀ ਰਾਈਡਿੰਗ ਨੂੰ ਸਿਰਫ਼ ਇੱਕ ਸ਼ੌਕ ਦੀ ਤਰ੍ਹਾਂ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਭਰੀ ਅਤੇ ਭਾਈਚਾਰੇ ਲਈ ਇੱਕ ਵਿਕਾਸਸ਼ੀਲ ਗਤੀਵਿਧੀਆਂ ਵਜੋਂ ਜਾਣਿਆ ਜਾਵੇ ।ਇਸ ਪੁਰਸਕਾਰ ਨੂੰ ਪ੍ਰਾਪਤ ਕਰਨਾ, ਸਿਰਫ਼ ਸਿੱਖ ਮੋਟਰਸਾਈਕਲ ਕਲੱਬ ਲਈ ਹੀ ਨਹੀਂ, ਸਗੋਂ ਪੂਰੀ ਸਿੱਖ ਕੌਮ ਅਤੇ ਭਾਈਚਾਰੇ ਲਈ ਮਾਣ ਦੀ ਗੱਲ ਹੈ।ਇਸ ਮੌਕੇ ਮੋਟਰਸਾਈਕਲ ਕਲੱਬ ਦੇ ਸਮੂਹ ਹਾਜ਼ਰ ਸਨ |
ਸਿੱਖ ਮੋਟਰਸਾਈਕਲ ਕਲੱਬ ਦਾ ਕਿੰਗ ਚਾਰਲਸ III ਕੋਰੋਨੈਸ਼ਨ ਐਵਾਰਡ ਨਾਲ ਸਨਮਾਨ
