ਅੰਗੁਰਾਲ ਵਲੋਂ ਪਾਰਟੀ ਆਗੂ ਜਗਮੀਤ ਸਿੰਘ ਤੇ ਸਹਿਯੋਗੀਆਂ ਦਾ ਧੰਨਵਾਦ-
ਕੈਲਗਰੀ ( ਦਲਵੀਰ ਜੱਲੋਵਾਲੀਆ)-ਕੈਲਗਰੀ ਦੇ ਉਘੇ ਮੀਡੀਆ ਕਰਮੀ ਤੇ ਸਮਾਜ ਸੇਵੀ ਰਾਜੇਸ਼ ਅੰਗੁਰਾਲ ਨੂੰ ਫੈਡਰਲ ਐਨ ਡੀ ਪੀ ਵਲੋਂ ਕੈਲਗਰੀ ਸਕਾਈਵਿਊ ਹਲਕੇ ਤੋਂ ਐਮ ਪੀ ਲਈ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਪਾਰਟੀ ਆਗੂ ਸ ਜਗਮੀਤ ਸਿੰਘ ਨੇ ਸ੍ਰੀ ਰਾਜੇਸ਼ ਅੰਗੁਰਾਲ ਦੀ ਨਾਮਜਦਗੀ ਦਾ ਐਲਾਨ ਕਰਦਿਆਂ ਹਲਕੇ ਦੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਸ੍ਰੀ ਅੰਗੁਰਾਲ ਨੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਐਨ ਡੀ ਪੀ ਵਲੋਂ ਨਾਮਜ਼ਦਗੀ ਨੂੰ ਉਹ ਆਪਣਾ ਸਨਮਾਨ ਮਹਿਸੂਸ ਕਰਦਾ ਹੈ। ਮੈਂ ਹੁਣ ਪਾਰਟੀ ਲੀਡਰ ਜਗਮੀਤ ਸਿੰਘ ਦੀ ਸ਼ਾਨਦਾਰ ਟੀਮ ਦਾ ਹਿੱਸਾ ਹਾਂ ਅਤੇ ਮੈਂ ਸਾਡੀ ਕਮਿਊਨਿਟੀ ਦੀ ਸੇਵਾ ਕਰਨ ਲਈ ਇਕ ਨਵੇਂ ਸਫਰ ਦੀ ਸ਼ੁਰੂਆਤ ਪ੍ਰਤੀ ਉਤਸ਼ਾਹਿਤ ਹਾਂ।
ਉਹਨਾ ਹੋਰ ਕਿਹਾ ਕਿ ਤੁਹਾਡੇ ਮਜ਼ਬੂਤ ਸਹਿਯੋਗ ਅਤੇ ਪ੍ਰੇਰਨਾ ਲਈ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅਸੀਂ ਮਿਲ ਕੇ ਆਪਣੇ ਸਮਾਜ ਵਿੱਚ ਅਰਥਪੂਰਣ ਤਬਦੀਲੀ ਲਿਆ ਸਕਦੇ ਹਾਂ।
ਮੈਂ ਇਹ ਵੀ ਖੁਸ਼ੀ ਨਾਲ ਸਾਂਝਾ ਕਰਦਾ ਹਾਂ ਕਿ ਐਤਵਾਰ ਦੀ ਸਵੇਰ ਨੂੰ, ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਿਲ ਕੇ ਦਸਮੇਸ਼ ਕਲਚਰ ਸੈਂਟਰ (ਮਾਰਟਿਨਡੇਲ ਗੁਰਦੁਆਰਾ ਸਾਹਿਬ) ਵਿੱਚ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਤੁਹਾਡੀ ਮੌਜੂਦਗੀ, ਪਿਆਰ ਅਤੇ ਸਹਿਯੋਗ ਨੇ ਇਸ ਮੌਕੇ ਨੂੰ ਹੋਰ ਵੀ ਵਿਸ਼ੇਸ਼ ਬਣਾ ਦਿੱਤਾ ਅਤੇ ਮੈਂ ਆਪਣੇ ਦੋਸਤਾਂ, ਸਹਿਯੋਗੀਆਂ ਅਤੇ ਵੱਖ-ਵੱਖ ਪਿਛੋਕੜ ਅਤੇ ਧਰਮਾਂ ਦੇ ਕਮਿਊਨਿਟੀ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਮਹੱਤਵਪੂਰਣ ਦਿਨ ’ਤੇ ਮੇਰੇ ਨਾਲ ਸ਼ਮੂਲੀਅਤ ਕੀਤੀ ਤੇ ਮੇਰਾ ਹੌਸਲਾ ਵਧਾਇਆ । ਇਸ ਮੌਕੇ ਉਹਨਾਂ ਆਪਣੇ ਸਾਥੀਆਂ ਅਤੇ ਸਹਿਯੋਗੀਆਂ ਜਿਹਨਾਂ ਵਿਚ ਸੇਵਾ ਸਿੰਘ ਪ੍ਰੇਮੀ, ਡੈਨ ਸਿੱਧੂ, ਗੁਰਜੀਤ ਸਿੰਘ ਸਿੱਧੂ ਚੇਅਰਮੈਨ, ਮੁਹੰਮਦ ਪਾਸ਼ਾ, ਰੁਬਾਬ ਪਾਸ਼ਾ, ਐਮ ਐਸ ਭਗਤ ਪਰਿਵਾਰ, ਨਿੱਝਰ ਅੰਕਲ, ਡਾ. ਆਈ.ਪੀ.ਐਸ. ਸਿੰਘ, ਕਰਨ ਭਗਤ, ਤਾਨੀਆ ਸ਼ਰਮਾ, ਨਵਤੇਜ ਸਿੰਘ ਮਹਿਰਾ, ਦੀਪਕ ਅੰਗਰਾਲ, ਸੈਣੀ ਸਾਹਿਬ, ਭੁੱਲਰ ਸਾਹਿਬ, ਦਰਸ਼ਨ ਸਿੰਘ , ਬਾਸੀ ਸਾਹਿਬ, ਗਰੇਵਾਲ ਸਾਹਿਬ, ਗੁਰਜੀਤ ਬਾਵੇਜਾ, ਹੈਰੀ ਬਾਵੇਜਾ, ਅਮਨ ਅਨੀਤਾ, ਜਖੂ ਪਰਿਵਾਰ, ਚਾਹਲ ਪਰਿਵਾਰ, ਕੂਨਰ ਪਰਿਵਾਰ , ਮਨੂ ਅਤੇ ਸੋਹਮ ਆਦਿ ਸ਼ਾਮਿਲ ਹਨ, ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।