” ਬਾਪੂ ਨੀਂ ਮੰਨਦਾ ” ਅਸ਼ੋਕ ਪੁਰੀ ਨੂੰ ਰੋਲ ਦਿੰਦੇ? (1)
ਹੈ ਵੈਸੇ ਸ਼ੁੱਧ ਪੰਜਾਬੀ ਵਿੱਚ ਚਾਰ ਸੌ ਵੀਹ ਕਿ “ਬਾਪੂ ਨੀਂ ਮੰਨਦਾ” ਦੇ ਸ਼ੂਟ ਡਾਇਰੈਕਟਰ ਨੇ ਅਦਾਕਾਰ ਅਸ਼ੋਕ ਪੁਰੀ ਤੋ ਕਿਰਦਾਰ ਦੱਸ ਤਸਵੀਰਾਂ ਮੰਗਵਾ ਲਈਆਂ ਤੇ ਇਹਨਾਂ ਵਿੱਚ ਇੱਕ ਮੌਤ ਮਗਰੋਂ ਫੋਟੋ ਤੇ ਹਾਰ ਵਾਲੀ ਫੋਟੋ ਵੀ ਮੰਗਵਾਈ।ਹੈਰਾਨਗੀ ਜੀ ਕੀ ਫ਼ਿਰ ਅਸ਼ੋਕ ਪੁਰੀ ਨੂੰ ਕੋਈ ਸੱਦਾ ਪੱਤਰ ਸ਼ੂਟਿੰਗ ਲਈ ਨਹੀਂ ਆਇਆ ਤੇ ਹੁਣ ਜਦ ਪੁਰੀ ਦੇ ਮਿੱਤਰਾਂ ਨੇ ਇਹ ਫ਼ਿਲਮ ਦੇਖੀ ਤਾਂ ਹੈਰਾਨ ਕਿ ਅਸ਼ੋਕ ਪੁਰੀ ਦਾ ਫ਼ਿਲਮ ਵਿੱਚ ਰੋਲ ਨਹੀਂ ਬਸ ਓਹ ਮਰੇ ਹੋਏ ਸਕਸ਼ ਦੀ ਫ਼ੋਟੋ ਤੇ ਹਾਰ ਦਿਖਾ ਦਿੱਤੇ ।ਮਤਲਬ ਆਪਣੇ ਬੁੱਤਾ ਸਾਰ ਲਿਆ ਤੇ ਪੁਰੀ ਸਾਬ ਹੁਣ ਕੋਰਟ ਕਚਹਿਰੀ ਫ਼ਿਲਮ ਵਾਲਿਆਂ ਨੂੰ ਲਿਜਾਣ ਤਾਂ ਇਸ ਵਿੱਚ ਬੁਰਾ ਕੀ।
“ਕੈਰਮ ਬੋਰਡ” ਭਗਵੰਤ ਕੰਗ ਦਾ ਚੌਪਾਲ ਟੀਵੀ ਤੇ (2)
ਜਗਤਾਰ ਸਿੰਘ ਬੈਨੀਪਾਲ,ਪ੍ਰਭਜੋਤ ਰੰਧਾਵਾ, ਸਾਹਿਲਵੀਰ,ਦਰਸ਼ਨ ਘਾਰੂ ਜਸਮੀਨ ਬਰਨਾਲਾ ਇਹ ਸਾਰੇ ਕਲਾਕਾਰ “ਕੈਰਮ ਬੋਰਡ”ਨਾਲ ਭਗਵੰਤ ਸਿੰਘ ਕੰਗ ਨਿਰਦੇਸ਼ਤ ਵੈੱਬ ਫ਼ਿਲਮ ਲਈ ਨਜ਼ਰ ਆ ਰਹੇ ਹਨ।ਇਹ ਫ਼ਿਲਮ “ਚੌਪਾਲ ਟੀਵੀ ” ਤੇ ਆ ਰਹੀ ਹੈ ਤੇ ਇਸ ਦਾ ਨਿਰਮਾਣ ਜਸਬੀਰ ਰਿਸ਼ੀ ਤੇ ਸਤਿਆ ਸਿੰਘ ਨੇ ਕੀਤਾ ਹੈ ਤੇ ਲਾਈਨ ਨਿਰਮਾਤਾ ਪਰਮਜੀਤ ਸਿੰਘ ਨਾਗਰਾ ਹੈ।ਫਿਲਮੀ ਅੱਡਾ ਦੇ ਸਹਿਯੋਗ ਨਾਲ ਬਣੀ ਇਸ ਫ਼ਿਲਮ ਦੀ ਕਹਾਣੀ ਦਰਸ਼ਨ ਸਿੰਘ ਜੋਗਾ ਦੀ ਹੈ ਜਿਹੜੀ ਮਾਂ ਬਿਨ ਬੱਚੇ ਦੇ ਸੰਤਾਪ ਦੀ ਕਹਾਣੀ ਹੈ।ਦਰਸ਼ਕ “ਕੈਰਮ ਬੋਰਡ” ਨੂੰ ਪਸੰਦ ਕਰਨਗੇ ਤੇ ਇਸ ਦੇ ਵਿਊ ਨਾਗਰਾ ਸਾਬ ,ਰਿਸ਼ੀ ਜੀ ,ਸਤਿਆ ਸਿੰਘ,ਭਗਵੰਤ ਸਿੰਘ ਕੰਗ ਤੇ ਦਰਸ਼ਨ ਸਿੰਘ ਜੋਗਾ ਨੂੰ ਅੱਗੇ ਵਧੀਆ ਹੋਰ ਕੰਮ ਕਰਨ ਜੋਗਾ ਕਰਨਗੇ ਲਿਖ ਕੇ ਲੈ ਲਓ।
ਕਵਲਜੀਤ ਕੌਰ ਦੇ ਉਤਸ਼ਾਹ ਨਾਲ ਚਲ ਸੋ ਚਲ _ਸ਼ਰਨਜੀਤ ਸਿੰਘ ਰਟੌਲ (3)
ਸ਼ਰਨਜੀਤ ਸਿੰਘ ਰਟੌਲ ਸ਼ਾਇਰ ਵੀ ਨੇ ਤੇ ਅਦਾਕਾਰ ਨੰਬਰ ਇੱਕ ਹਨ।ਲਘੂ ਫਿਲਮਾਂ ਦੇ ਰਾਜਾ ਤੇ ਵੈੱਬ ਫ਼ਿਲਮਾਂ ਵਿੱਚ ਸ਼ਾਨਦਾਰ ਤੇ ਪੰਜਾਬੀ ਫ਼ਿਲਮਾਂ ਵਿੱਚ ਵੀ ਬੱਲੇ ਬੱਲੇ ਹੈ।ਸ਼ਰਨਜੀਤ ਸਿੰਘ ਰਟੌਲ ਰੰਗਮੰਚ ਦੇ ਸ਼ਾਨਦਾਰ ਅਦਾਕਾਰ ਹਨ ਤੇ “ਗੈਂਗਸਟਰ ਵਰਸੁਜ ਰਾਜਨੀਤੀ ” ਤੇ “ਦਿਲਾਂ ਦੇ ਸੌਦੇ ” ਆ ਰਹੀਆਂ ਫ਼ਿਲਮਜ਼ ਹਨ।ਓਹ ਆਪਣੀ ਜੀਵਨ ਸਾਥਣ ਕਵਲਜੀਤ ਕੌਰ ਨੂੰ ਧੰਨਵਾਦ ਦਿੰਦੇ ਨੇ ਜਿਸ ਜ਼ਿੰਦਗੀ ਦੀ ਗੱਡੀ ਨੂੰ ਢਹਿੰਦੀ ਤੋਂ ਚੜ੍ਹਦੀ ਕਲਾ ਵੱਲ ਲਿਜਾਣ ਵਿੱਚ ਹਰ ਥਾਂ ਓਹਨਾਂ ਦਾ ਸਾਥ ਦਿੱਤਾ ਹੈ।ਸ਼ਰਨਜੀਤ ਸਿੰਘ ਰਟੌਲ ਦੇ ਸੋਸ਼ਿਲ ਮੀਡੀਆ ਤੇ ਵਿਚਾਰ ਕਮਾਲ ਹੁੰਦੇ ਨੇ ਜਿਵੇਂ ਖੋਟੇ ਸਿੱਕੇ ਚਲਦੇ ਦੇਖੇ, ਬੁੱਝੇ ਦੀਵੇ ਬਲਦੇ ਦੇਖੇ।ਸ਼ਰਨਜੀਤ ਸਿੰਘ ਰਟੌਲ ਜਿੰਨੇ ਪ੍ਰਤਿਭਾਵਾਨ ਨੇ ਓਹਨਾਂ ਦਾ ਨਾਮ ਹੋਰ ਹੋਣਾ ਚਾਹੀਦਾ ਹੈ ਪਾਲੀਵੁੱਡ ਵਾਲਿਓ।
ਕਾਇਨਾਤ ਕੌਸਤਮਣੀ “ਗਾਉਂਦਾ ਪੰਜਾਬ” ਜੇ ਐਲ ਪੀ ਐਲ ਦੀ ਉੱਤਮ ਗੀਤਕਾਰ (4)
ਕਾਇਨਾਤ ਕੌਸਤਮਣੀ ਨੌਜਵਾਨ ਪੀੜ੍ਹੀ ਦੀ ਨੌਜਵਾਨ ਉਹ ਲੜਕੀ ਹੈ ਜਿਹੜੀ ਅਰਥ ਭਰਪੂਰ ਤੇ ਦਿਲ ਨੂੰ ਟੁੰਬਦੇ ਗੀਤ ਲਿਖਦੀ ਹੈ। ਜੇ ਐਲ ਮਿਊਜ਼ਿਕ ਨੇ ਓਸ ਦੇ ਗੀਤਾਂ ਨੂੰ ਰਿਕਾਰਡ ਕਰ ਕਿ ਭਾਰਤੀ ਸਮੇਤ ਵੱਖ ਵੱਖ ਆਵਾਜ਼ਾਂ ਨਾਲ ਰੂ ਬੂ ਰੂ ਕੀਤਾ ਹੈ।ਆਪਣੇ ਨਾਮ ਦੀ ਤਰਾਂ ਹੀ ਓਸ ਦੇ ਲਿਖੇ ਬੋਲ ਕਾਇਨਾਤ ਨੂੰ ਮਹਿਕਾਓਂਦੇ ਹਨ ਤੇ ਜਰਨੈਲ ਘੁਮਾਣ ਨੇ ਕੌਸਤਮਣੀ ਦੇ ਗੀਤ ਸੁਣ ਸਟੂਡੀਓ ਵਿੱਚ ਹੀ ਕਿਹਾ ਸੀ ਕਿ ਦੇਖਦੇ ਜਾਣਾ ਇੱਕ ਦਿਨ ਬਾਲੀਵੁੱਡ ਫ਼ਿਲਮਜ਼ ਲਈ ਇਹ ਨੌਜਵਾਨ ਗੀਤ ਲੇਖਿਕਾ ਗੀਤ ਲਿਖ ਭਾਰਤ ਦੀ ਸਟਾਰ ਗੀਤਕਾਰ ਬਣੇਗੀ।ਯੂਟਿਊਬ ਤੇ ਕਾਇਨਾਤ ਕੌਸਤਮਣੀ ਦਾ ਨਾਮ ਰੌਸ਼ਨ ਹੋਣਾ ਸ਼ੁਰੂ ਹੋ ਚੁੱਕਾ ਹੈ ਤੇ ਜਲਦੀ ਹੀ ਓਹ ਜਰਨੈਲ ਘੁਮਾਣ ਦੇ ਕਹੇ ਅਨੁਸਾਰ ਜਿਵੇਂ “ਗਾਉਂਦਾ ਪੰਜਾਬ” ਦੀ ਜੇਤੂ ਗੀਤਕਾਰ ਬਣੀ ਆ ਰਹੇ ਵਕਤ ਵਿੱਚ ਹਿੰਦੋਸਤਾਨ ਤੇ ਪੰਜਾਬ ਦੀ ਅੱਤੀ ਉੱਤਮ ਗੀਤਕਾਰ ਹੋਏਗੀ।
[ਅਵਿਨਾਸ਼ ਜੱਜ ਦੇ ਗੀਤ ਫ਼ਿਲਮੀ ਪੱਧਰ ਦੇ ਹਨ ਲਿਖ ਕੇ ਲੈ ਲਓ (5)
ਅਵਿਨਾਸ਼ ਜੱਜ ਸਰਹੱਦੀ ਜ਼ਿਲੇ ਪਠਾਨਕੋਟ ,ਗੁਰਦਾਸਪੁਰ ਵੱਲ ਦੇ ਨੇ ਤੇ ਗੀਤਕਾਰੀ ਓਹਨਾਂ ਦੀ ਗ਼ਜ਼ਬ ਦੀ ਹੈ।ਓਹਨਾਂ ਦੇ ਲਿਖੇ ਗੀਤ ਸੁਣਨ ਵਾਲੇ ਨੂੰ ਅਨੰਦਿਤ ਕਰਦੇ ਹਨ ।ਸੁਮਨ ਭੱਟੀ ਦੀ ਆਵਾਜ਼ ਵਿੱਚ ਓਹ ਆਏ ਹਨ ਤੇ ਅਵਿਨਾਸ਼ ਦੇ ਲਿਖੇ ਗੀਤ ਹਰਜੀਤ ਹੁੰਦਲ ਦੀ ਆਵਾਜ਼ ਵਿੱਚ ਵੀ ਆਏ ਹਨ।ਪਾਕਸਤਾਨੀ ਕਲਾਕਾਰ ਵੀ ਅਵਿਨਾਸ਼ ਦੇ ਗੀਤ ਗਾ ਕਿ ਖੁਸ਼ੀ ਅਨੁਭਵ ਕਰ ਚੁੱਕੇ ਹਨ ।ਅਵਿਨਾਸ਼ ਜੱਜ ਦੇ ਗੀਤ ਬਿਰਹਾ ਦੀ ਮਿਸਾਲ ਨੇ ਤੇ ਓਹਨਾਂ ਵਿੱਚ ਰੋਮਾਂਸ ਵੀ ਹੁੰਦਾ ਹੈ।ਵੱਡੇ ਵੱਡੇ ਦੇਬੀ ਮਖਸੂਸਪੁਰੀ ਤੇ ਪ੍ਰੀਤ ਹਰਪਾਲ ਜਿਹੇ ਕਲਾਕਾਰਾਂ ਨੂੰ ਸਰਹੱਦੀ ਜਿਲ੍ਹਿਆਂ ਵਿੱਚ ਸਨਮਾਨਿਤ ਕਰ ਪੰਜਾਬੀ ਵਿਰਸੇ ਦੇ ਰਾਖੇ ਵਜੋਂ ਵੀ ਜਾਣੇ ਜਾਂਦੇ ਨੇ ਜੱਜ ਤੇ ਜੇਕਰ ਓਹਨਾਂ ਦੇ ਗੀਤ ਫ਼ਿਲਮਜ਼ ਲਈ ਹੋਣ ਤਾਂ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਊ ਚਾਹੇ ਲਿਖ ਕੇ ਲੈ ਲਓ।
ਅੰਮ੍ਰਿਤਾ ਐਮੀ ਕੁੜੀ ਟੋਪ ਮਾਡਲ ਤੇ ਲਾਜਵਾਬ ਅਭਿਨੇਤਰੀ “ਖੜਪੰਚ ” ਵਾਲੀ (6)
ਪਤਲੀ ਪਤੰਗ ਜੱਟੀ ਤੁਰਦੀ ਸੌ ਵੱਲ ਖਾਏ ਤੇ ਬਿਲਕੁਲ ਅੰਮ੍ਰਿਤਾ ਐਮੀ ਐਸੀ ਲੱਗਦੀ ਹੈ।ਇਸ ਵੇਲੇ ਓਸ ਦੀ ਸ਼ਲਾਘਾ ਵੈੱਬ ਸੀਰੀਜ਼ “ਖੜਪੰਚ” ਦੇਖ ਦਰਸ਼ਕ ਕਰ ਰਹੇ ਹਨ।ਅੰਮ੍ਰਿਤਾ ਦਾ ਕੰਮ ਬੋਲਦਾ ਹੈ ਤੇ ਰਮਨ ਪਨੂੰ ਦੇ ਵੀਡਿਓ ਐਲਬਮ ਗਾਣੇ ਨੇ ਓਸ ਨੂੰ ਟੋਪ ਮਾਡਲ ਬਣਾ ਪੇਸ਼ ਕੀਤਾ ਹੈ।ਅੰਮ੍ਰਿਤਾ ਐਮੀ ਦੇਖਣ ਨੂੰ ਅਤਿ ਆਧੁਨਿਕ ਲੱਗਦੀ ਹੈ ਪਰ ਕਿਰਦਾਰ ਦੇਖੋ ਤਾਂ ਓਹ ਸਧਾਰਨ ਪੇਂਡੂ ਲੱਗਦੀ ਹੈ।ਇਹੀ ਓਸ ਦੇ ਅਭਿਨੈ ਦੀ ਖੂਬੀ ਹੈ।ਅੰਮ੍ਰਿਤਾ ਐਮੀ ਦਾ ਟੀਚਾ ਲੰਬਾ ਹੈ,ਸਫ਼ਰ ਲੰਬਾ ਹੈ ਓਸ ਨੇ ਵੈੱਬ ਸੀਰੀਜ਼ ਦੀ ਟੋਪ ਐਕਟ੍ਰੈਸ ਦੇ ਬਾਅਦ ਪਾਲੀਵੁੱਡ ਨੂੰ ਵੀ ਅਪਣਾਈ ਰੱਖਣਾ ਹੈ।ਓਸ ਕੋਲ ਗਲੈਮਰ ਤੇ ਐਕਟਿੰਗ ਹੈ। ਰੈਬੀ ਟਿਵਾਣਾ ਜਿਹੇ ਨਿਰਦੇਸ਼ਕ ਅੰਮ੍ਰਿਤਾ ਐਮੀ ਦੇ ਅਭਿਨੈ ਲੈਵਲ ਨੂੰ ਪਹਿਚਾਣਦੇ ਨੇ ਤੇ ਓਹ ਆਖਦੇ ਨੇ ਕਿ ਅੰਮੈ ਇੱਕ ਦਿਨ ਮੰਜ਼ਿਲਾਂ ਨੂੰ ਸਰ ਕਰ ਲਏਗੀ।