Headlines

2025 JUNO ਐਵਾਰਡ ਲਈ ਨਾਮਜ਼ਦ 3 ਕਲਾਕਾਰ ਬੀਸੀ ਜੂਨੋਸ ਪਲਾਜ਼ਾ ਪਾਰਟੀ ਵਿੱਚ ਲਾਉਣਗੇ ਰੌਣਕਾਂ

ਸਰੀ ਸਿਵਿਕ ਪਲਾਜ਼ਾ ਵਿਖੇ 15 ਮਾਰਚ ਨੂੰ ਹੋਵੇਗਾ ਸ਼ੋਅ

 ਸਰੀ ( ਪ੍ਰਭਜੋਤ ਕਾਹਲੋਂ)- – ਸਰੀ ਸਿਟੀ, Let’s Hear it BC JUNOS Plaza Party ਦੇ ਮੁੱਖ ਕਲਾਕਾਰਾਂ ਦਾ ਐਲਾਨ ਕਰ ਰਿਹਾ ਹੈ। ਹਰ ਉਮਰ-ਵਰਗ ਲਈ ਇਹ ਇੱਕ ਮੁਫ਼ਤ ਸੰਗੀਤ ਮੇਲਾ ਹੈ, ਜੋ ਸ਼ਨੀਚਰਵਾਰ 15 ਮਾਰਚ ਨੂੰ ਸਰੀ ਸਿਵਿਕ ਪਲਾਜ਼ਾ ਵਿਖੇ ਦੁਪਹਿਰ 2 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ। ਇਸ ਮੇਲੇ ਦੀ ਅਗਵਾਈ 2025 ਦੇ ਜੂਨੋ ਨਾਮਜ਼ਦ ਟਾਈਲਰ ਜੋ ਮਿਲਰ, ਚੰਨੀ ਨੱਤਨ ਅਤੇ ਇੰਦਰਪਾਲ ਮੋਗਾ ਕਰਨਗੇ, ਜਿਨ੍ਹਾਂ ਪਿੱਛੋਂ ਪ੍ਰਸਿੱਧ ਪੰਜਾਬੀ ਗਾਇਕ ਸਰਬਜੀਤ ਚੀਮਾ ਵੀ ਰੌਣਕਾਂ ਲਾਉਣਗੇ। ਸਰੀ ਦੇ ਵਿਭਿੰਨ ਸੱਭਿਆਚਾਰਾਂ ਨੂੰ ਉਜਾਗਰ ਕਰਦੇ ਹੋਏ, ਇਸ ਮੇਲੇ ‘ਚ ਛੇ ਵੱਖ-ਵੱਖ ਸਟੇਜਾਂ ‘ਤੇ 30 ਤੋਂ ਵੱਧ ਕਲਾਕਾਰ ਹਿੱਸਾ ਲੈਣਗੇ, ਜੋ ਦੇਸ਼, ਪੰਜਾਬੀ, ਪੌਪ, ਲੋਕ- ਸੰਗੀਤ ਸਮੇਤ ਹੋਰ ਵੱਖ-ਵੱਖ ਸੰਗੀਤਕ ਸ਼ੈਲੀਆਂ ਦੀ ਨੁਮਾਇੰਦਗੀ ਕਰਨਗੇ। ਲਾਈਵ ਪ੍ਰਦਰਸ਼ਨਾਂ ਤੋਂ ਇਲਾਵਾ,ਦਰਸ਼ਕ ਸਾਊਥ ਏਸ਼ੀਆਈ ਡੀਜੇ, ਪਰਿਵਾਰਿਕ ਪ੍ਰੋਗਰਾਮਿੰਗ, ਭੋਜਨ ਟਰੱਕਾਂ ਅਤੇ ਇੱਕ ਲਾਇਸੰਸਸ਼ੁਦਾ ਇਲਾਕੇ ਦੇ ਨਾਲ 5ਐਕਸ ਆਰਟ ਪਾਰਟੀ ਦਾ ਆਨੰਦ ਮਾਣ ਸਕਣਗੇ। ਸਰੀ, ਲੈਟਸ ਹੀਅਰ ਇਟ ਬੀਸੀ ਜੂਨੋਸ ਟੂਰ  (Let’s Hear it BC JUNOS Tour ) ਦੇ ਛੇ ਸ਼ਹਿਰਾਂ ਵਿੱਚੋਂ ਇੱਕ ਹੈ, ਜੋ ਐਤਵਾਰ 30 ਮਾਰਚ ਨੂੰ, ਵੈਨਕੂਵਰ ਵਿੱਚ ਹੋਣ ਜਾ ਰਹੇ ਜੂਨੋ ਅਵਾਰਡਾਂ ਤੋਂ ਪਹਿਲਾਂ ਸੂਬੇ ਭਰ ਵਿੱਚ ਜੂਨੋ ਦੀਆਂ ਭਾਵਨਾਵਾਂ ਨੂੰ ਸਾਂਝਾ ਕਰ ਰਿਹਾ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “Let’s Hear it BC JUNOS Plaza Party, 2025 ਜੂਨੋ ਅਵਾਰਡਾਂ ਲਈ ਨਾਮਜ਼ਦ ਕਲਾਕਾਰਾਂ ਦੀ ਸ਼ਾਨਦਾਰ ਪ੍ਰਤਿਭਾ ਦੇ ਜਸ਼ਨ, ਸਰੀ ਦੇ ਦਿਲ ਵਿੱਚ ਮਨਾਉਣ ਦਾ ਇਹ ਇੱਕ ਸੁਨਹਿਰਾ ਮੌਕਾ ਹੈ”। ਉਨ੍ਹਾਂ ਕਿਹਾ ਕਿ ਸਾਨੂੰ ਸਰਬਜੀਤ ਚੀਮਾ, ਚੰਨੀ ਨੱਤਨ ਅਤੇ ਇੰਦਰਪਾਲ ਮੋਗਾ ਵਰਗੇ ਪੰਜਾਬੀ ਕਲਾਕਾਰਾਂ ਨੂੰ ਪੇਸ਼ ਕਰਨ ‘ਤੇ ਮਾਣ ਹੈ, ਜਿਨ੍ਹਾਂ ਨੇ ਜੈਜ਼ੀ ਬੀ ਨਾਲ ਮਿਲ ਕੇ ਆਪਣੇ ਗੀਤ ‘ਕੂਲਿਨ’ (Coolin) ਲਈ ਜੂਨੋ ਐਵਾਰਡ ਨਾਮਜ਼ਦਗੀ ਨਾਲ ਇਤਿਹਾਸ ਰਚਿਆ ਹੈ। ਇਸ ਸਮਾਰੋਹ ਵਿੱਚ ਅਸੀਂ ਸਰੀ ਵਿੱਚ ਜੰਮੇ, ਦੇਸ਼ ਦੇ ਸਟਾਰ ਟਾਈਲਰ ਜੋ ਮਿਲਰ ਨੂੰ ਵੀ ਪੇਸ਼ ਕਰਨ ਲਈ ਉਤਸ਼ਾਹਿਤ ਹਾਂ। ਸਾਡੇ ਵਿਭਿੰਨ ਸੱਭਿਆਚਾਰਕ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ 30 ਤੋਂ ਵੱਧ ਕਲਾਕਾਰਾਂ ਦੇ ਨਾਲ, ਇਹ ਮੇਲਾ ਯਾਦਗਾਰ ਬਣੇਗਾ।”

ਸਰੀ ਦੇ ਜੰਮਪਲ ਤੇ ਦੋ ਵਾਰ JUNO ਇਨਾਮ ਲਈ ਨਾਮਜ਼ਦ ਕੀਤੇ ਗਏ ਸਟਾਰ ਟਾਈਲਰ ਜੋ ਮਿਲਰ ਦੀ ਐਲਬਮ ਗੋਇੰਗ ਹੋਮ (Going Home ) ਨੂੰ ਕੰਟਰੀ ਐਲਬਮ ਆਫ਼ ਦਿ ਈਅਰ ਲਈ (Country Album of the Year ) ਜੂਨੋ ਅਵਾਰਡ ਲਈ ਇਸ ਵਾਰ ਵੀ ਨਾਮਜ਼ਦ ਕੀਤਾ ਗਿਆ ਹੈ। ਮਿਲਰ ਨੇ 2019 ਦੇ ਅਖੀਰ ਵਿੱਚ ਆਪਣਾ ਗੋਲਡ-ਪ੍ਰਮਾਣਿਤ ਪਹਿਲਾ ਸਿੰਗਲ, “ਪਿਲੋ ਟਾਕਿਨ”(Pillow Talkin) ਰਿਲੀਜ਼ ਕਰਨ ਤੋਂ ਬਾਅਦ ਕੈਨੇਡੀਅਨ ਕੰਟਰੀ ਸੰਗੀਤ ਵਿੱਚ ਆਪਣਾ ਨਾਮ ਬਣਾਇਆ, ਜਿਸ ਨੇ ਉਸਨੂੰ ਆਈਹਾਰਟਰੇਡੀਓ ਫਿਊਚਰ ਸਟਾਰ (iHeartRadio Future Star) ਦਾ ਖ਼ਿਤਾਬ ਦਿੱਤਾ ਅਤੇ ਕੈਨੇਡੀਅਨ ਕੰਟਰੀ ਰੇਡੀਓ ‘ਤੇ #1 ਸਥਾਨ ਪ੍ਰਾਪਤ ਕੀਤਾ। ਅੱਜ ਤੱਕ, ਮਿਲਰ ਨੇ ਕੈਨੇਡੀਅਨ ਕੰਟਰੀ ਰੇਡੀਓ ਵਿੱਚ ਲਗਾਤਾਰ ਨੌਂ ਚੋਟੀ ਦੇ 10 ਸਿੰਗਲਜ਼ ਹਾਸਲ ਕੀਤੇ ਹਨ। ਹੁਣ ਮਿਲਰ ਆਪਣੇ ਹਿੱਟ ਗੀਤਾਂ ਨੂੰ ਉਥੇ ਹੀ ਵਾਪਸ ਲੈ ਕੇ ਆ ਰਿਹਾ ਹੈ, ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ ਬਲਕਿ ਆਪਣੇ ਜੱਦੀ ਸ਼ਹਿਰ ਦੇ ਪ੍ਰਸੰਸਕਾਂ ਲਈ ਕਦੇ ਨਾ ਭੁਲਾਇਆ ਜਾ ਸਕਣ ਵਾਲਾ ਸ਼ੋਅ ਪੇਸ਼ ਕਰਨ ਲਈ ਆ ਰਿਹਾ ਹੈ ।

ਚੰਨੀ ਨੱਤਨ, ਇੰਦਰਪਾਲ ਮੋਗਾ ਨੇ ਜੈਜ਼ੀ ਬੀ ਦੇ ਸਹਿਯੋਗ ਨਾਲ ਨਵੀਂ ਸਾਊਥ ਏਸ਼ੀਅਨ ਮਿਊਜ਼ਿਕ ਰਿਕਾਰਡਿੰਗ ਆਫ਼ ਦਿ ਈਅਰ (South Asian Music Recording of the Year category) ਸ਼੍ਰੇਣੀ ਵਿੱਚ “ਕੂਲਿਨ” ਲਈ ਜੂਨੋ ਅਵਾਰਡ ਨਾਮਜ਼ਦਗੀ ਪ੍ਰਾਪਤ ਕਰਕੇ ਇਤਿਹਾਸ ਰਚਿਆ ਹੈ। ਉਨ੍ਹਾਂ ਦੀ ਨਾਮਜ਼ਦਗੀ ਸਥਾਨਕ ਅਤੇ ਰਾਸ਼ਟਰੀ ਪੱਧਰ ‘ਤੇ ਪੰਜਾਬੀ ਕਲਾਕਾਰਾਂ ਦੀ ਵੱਧ ਰਹੀ ਪ੍ਰਤੀਨਿਧਤਾ ਨੂੰ ਉਜਾਗਰ ਕਰਦੀ ਹੈ। ਇਨ੍ਹਾਂ ਨੇ ਆਧੁਨਿਕ ਛੂਹਾਂ ਦੇ ਨਾਲ ਰਵਾਇਤੀ ਪੰਜਾਬੀ ਆਵਾਜ਼ਾਂ ਦੇ, ਆਪਣੇ ਇੱਕ ਵਿਲੱਖਣ ਮਿਸ਼ਰਨ ਨਾਲ ਵੱਖਰੀ ਲੋਕਪ੍ਰਿਅਤਾ ਹਾਸਲ ਕੀਤੀ ਹੈ। ਬੀਸੀ ਜੂਨੋਸ ਪਲਾਜ਼ਾ ਪਾਰਟੀ ਵਿਚ ਉਨ੍ਹਾਂ ਅਗਵਾਈ ਭਾਈਚਾਰੇ ਲਈ ਇੱਕ ਗੌਰਵਮਈ ਮੌਕਾ ਹੋਵੇਗਾ।

ਸਰਬਜੀਤ ਚੀਮਾ, ਉੱਘੇ ਪੰਜਾਬੀ ਗਾਇਕ, ਭਾਰਤ ਅਤੇ ਕੈਨੇਡਾ ਦੋਵਾਂ ਵਿੱਚ ਪੰਜਾਬੀ ਸੰਗੀਤ ਵਿੱਚ ਆਪਣੇ ਅਹਿਮ ਯੋਗਦਾਨ ਅਤੇ ਖ਼ਾਸ ਕਰ ਭੰਗੜੇ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਜਾਣੇ ਜਾਂਦੇ ਹਨ। ਪਿਛਲੇ ਕੁੱਝ ਸਾਲਾਂ ਵਿੱਚ, ਉਸਨੇ ਕਈ ਸਫਲ ਐਲਬਮਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਚੰਡੀਗੜ੍ਹ ਸ਼ਹਿਰ ਦੀ ਕੁੜੀ ਵੀ ਸ਼ਾਮਲ ਹੈ।

ਵੈਨਕੂਵਰ ਜੂਨੋ ਹੋਸਟ ਕਮੇਟੀ ਦੀ ਮਾਰਕੀਟਿੰਗ ਅਤੇ ਸੰਚਾਰ ਪ੍ਰਬੰਧਕ ਨੀਸ਼ਾ ਹੋਠੀ ਅਨੁਸਾਰ, “ਲੈਟਸ ਹਿਅਰ ਇਟ ਬੀਸੀ ਜੂਨੋਸ ਪਲਾਜ਼ਾ ਪਾਰਟੀ ਸੰਗੀਤ ਦਾ ਇੱਕ ਸ਼ਕਤੀਸ਼ਾਲੀ ਪ੍ਰਦਰਸ਼ਨ ਹੈ, ਜੋ ਸਾਡੇ ਸੂਬੇ ਦੀ ਪ੍ਰਭਾਵਸ਼ਾਲੀ ਪ੍ਰਤਿਭਾ ਅਤੇ ਵਿਭਿੰਨਤਾ ਨੂੰ ਦਰਸਾਉਂਦਾ ਹੈ, ਤੇ ਇਹ ਸਥਾਨਕ ਭਾਈਚਾਰੇ ਦੀ ਅਹਿਮ ਤਰੀਕੇ ਨਾਲ ਨੁਮਾਇੰਦਗੀ ਕਰਦਾ ਹੈ”। “ਸਾਊਥ   ਏਸ਼ੀਆਈ ਕਲਾ ਅਤੇ ਨਵੀਨਤਾ ਲਈ ਲੰਮੇ ਸਮੇਂ ਤੋਂ ਇੱਕ ਕੇਂਦਰ ਰਹਿ ਚੁੱਕੇ, ਸਰੀ JUNOS ਦੇ ਨਵੇਂ ‘ਦੱਖਣ ਏਸ਼ੀਆਈ ਮਿਊਜ਼ਿਕ ਰਿਕਾਰਡਿੰਗ ਆਫ ਦਿ ਯੀਅਰ’ ਸ਼੍ਰੇਣੀ ਦੀ ਸ਼ੁਰੂਆਤ ਮਨਾਉਣ ਲਈ ਸਰੀ ਸਭ ਤੋਂ ਢੁਕਵੀਂ ਥਾਂ ਹੈ। ਘਰੇਲੂ ਦੇਸ਼ੀ ਸਟਾਰ ਤੋਂ ਲੈ ਕੇ ਨਵੇਂ ਪੰਜਾਬੀ ਕਲਾਕਾਰਾਂ ਤੱਕ, ਇਹ ਮੇਲਾ ਉਨ੍ਹਾਂ ਆਵਾਜ਼ਾਂ ਅਤੇ ਸਭਿਆਚਾਰਾਂ ਦਾ ਪ੍ਰਤੀਕ ਹੈ, ਜੋ ਅੱਜ ਕਨੇਡੀਅਨ ਸੰਗੀਤ ਨੂੰ ਨਵੀਂ ਦਿੱਖ ਦੇ ਰਹੇ ਹਨ। ਅਸੀਂ ਸਰੀ ਵਿੱਚ JUNOS ਦੀ ਉਤਸ਼ਾਹਤਾ ਲਿਆਂਉਣ ਅਤੇ ਸੰਗੀਤ ਪ੍ਰੇਮੀਆਂ ਨੂੰ ਇੱਕ ਅਭੁੱਲ ਜਸ਼ਨ ਲੈ ਕੇ ਆਉਣ ਲਈ ਉਤਸ਼ਾਹਿਤ ਹਾਂ।”

Let’s Hear it BC ਅਨੁਸਾਰ, “ਇਸ ਪਾਰਟੀ ਦਾ ਮਕਸਦ ਵੱਖ-ਵੱਖ ਸੰਗੀਤ ਸ਼ੈਲੀਆਂ ਨੂੰ, ਜਿਸ ‘ਚ ਸਥਾਨਕ ਉੱਭਰਦੇ ਸਿਤਾਰਿਆਂ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਦੇ ਕਲਾਕਾਰਾਂ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਹੈ, ਤਾਂ ਕਿ ਤੁਸੀਂ ਵੱਖਰਾ ਤਜ਼ਰਬਾ ਲੈ ਸਕੋ । ਮੁਫ਼ਤ ਦਾਖਲਾ, ਹਰ ਉਮਰ ਲਈ ਮਨੋਰੰਜਨ ਅਤੇ ਪਰਿਵਾਰਿਕ ਪ੍ਰੋਗਰਾਮਾਂ ਦੇ ਨਾਲ, ਹਰ ਕਿਸੇ ਲਈ ਕੁੱਝ ਨਾ ਕੁੱਝ ਹੋਵੇਗਾ। ਵੈਨਕੂਵਰ ਵਿੱਚ 2025 ਜੂਨੋ ਅਵਾਰਡਾਂ ਤੋਂ ਪਹਿਲਾਂ ਇਹ ਮੇਲਾ, ਕੈਨੇਡੀਅਨ ਸੰਗੀਤ ਦੀ ਸ਼ਾਨ ਵਿੱਚ ਸੰਗੀਤ ਪ੍ਰੇਮੀਆਂ ਨੂੰ ਇਕੱਠਾ ਕਰੇਗਾ”।

ਵਧੇਰੇ ਜਾਣਕਾਰੀ ਲਈ: surrey.ca/junosplazaparty ‘ਤੇ ਜਾਵੋ

Leave a Reply

Your email address will not be published. Required fields are marked *