Headlines

ਪੀਜ਼ਾ 99 ਦੇ ਪਰਮਜੀਤ ਸਿੰਘ ਬਾਠ ਨੂੰ ਸਦਮਾ-ਮਾਤਾ ਮਹਿੰਦਰ ਕੌਰ ਬਾਠ ਦਾ ਸਦੀਵੀ ਵਿਛੋੜਾ

ਐਡਮਿੰਟਨ ( ਦੇ ਪ੍ਰ ਬਿ )- ਐਡਮਿੰਟਨ ਦੇ ਉਘੇ ਬਿਜਨਸਮੈਨ ਤੇ ਪੀਜ਼ਾ 99 ਦੇ ਮਾਲਕ ਸ ਪਰਮਜੀਤ ਸਿੰਘ ਬਾਠ ਤੇ ਪਰਿਵਾਰ ਵਲੋਂ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਬਾਠ (ਸੁਪਤਨੀ ਸਵਰਗੀ ਸੂਬੇਦਾਰ ਜੋਗਿੰਦਰ ਸਿੰਘ ਬਾਠ ਪਿੰਡ ਢੰਗਰਾਲੀ ਜਿਲਾ ਰੋਪੜ) , ਪ੍ਰਮਾਤਮਾ ਵਲੋਂ ਮਿਲੀ ਆਯੂ ਭੋਗਦਿਆਂ ਸਵਰਗ ਸਿਧਾਰ ਗਏ ਹਨ। ਉਹ ਲਗਪਗ 100 ਸਾਲ ਦੇ ਸਨ।  ਮਾਤਾ ਜੀ ਆਪਣੇ ਪਿੱਛੇ ਸਪੁੱਤਰ ਰਵਿੰਦਰ ਸਿੰਘ ਬਾਠ, ਪਰਮਜੀਤ ਸਿੰਘ ਬਾਠ, ਧੀਆਂ ਹਰਿੰਦਰ ਕੌਰ ਧਨੋਆ, ਰਣਬੀਰ ਕੌਰ, ਬਲਵੀਰ ਕੌਰ ਕੰਗ, ਸੁਰਿੰਦਰ ਕੌਰ ਬਾਸੀ ਤੇ ਹੋਰ ਭਰਿਆ ਬਾਗ ਪਰਿਵਾਰ ਛੱਡ ਗਏ ਹਨ।

ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 5 ਮਾਰਚ ਨੂੰ ਚੈਪਲ ਆਫ ਚਾਈਮਜ਼  ਫਿਊਨਰਲ ਹੋਮ 4499 ਪੀਡਮਾਊਂਟ ਆਕਲੈਂਡ ਕੈਲੀਫੋਰਨੀਆ ਵਿਖੇ ਹੋਵੇਗਾ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਅਰਦਾਸ 11 ਵਜੇ ਤੋਂ 2 ਵਜੇ ਤੱਕ ਹੋਵੇਗੀ। ਉਪਰੰਤ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 2 ਵਜੇ ਗੁਰਦੁਆਰਾ ਐਲ ਸੋਬਰਾਂਟੇ 3550 ਹਿਲਕ੍ਰੈਸਟ ਰੋਡ ਕੈਲੀਫੋਰਨੀਆ ਵਿਖੇ ਹੋੇਵਗੀ।  ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

ਵਧੇਰੇ ਜਾਣਕਾਰੀ ਜਾਂ ਪਰਿਵਾਰ ਨਾਲ ਹਮਦਰਦੀ ਲਈ ਪਰਮਜੀਤ ਸਿੰਘ ਬਾਠ ਨਾਲ ਫੋਨ ਨੰਬਰ 780-893-9999 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 

Leave a Reply

Your email address will not be published. Required fields are marked *