Headlines

ਉਸਤਾਦ ਗਜ਼ਲਗੋ ਜਨਾਬ ਕ੍ਰਿਸ਼ਨ ਭਨੋਟ ਦਾ ਅਚਾਨਕ ਸਦੀਵੀ ਵਿਛੋੜਾ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ )-ਸਰੀ ਦੇ ਸਾਹਿਤਕ ਹਲਕਿਆਂ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇਹ ਖਬਰ ਮਿਲੀ ਹੈ ਕਿ ਉਸਤਾਦ ਗਜ਼ਲਗੋ ਜਨਾਬ ਕ੍ਰਿਸ਼ਨ ਭਨੋਟ ਇਸ ਦੁਨੀਆ ਤੇ ਨਹੀਂ ਰਹੇ।  ਉਹ ਪਿਛਲੇ ਦਿਨੀਂ ਹਸਪਤਾਲ ਵਿੱਚ ਜੇਰੇ ਇਲਾਜ ਰਹਿਣ ਤੋਂ ਬਾਅਦ ਠੀਕ ਹੋ ਕੇ ਘਰ ਵਾਪਸ ਆ ਗਏ ਸਨ  | ਪਰ ਬੀਤੇ ਦਿਨੀ 28 ਫਰਵਰੀ ਦੀ ਸ਼ਾਮ 5 ਕੁ ਵੱਜੇ ਉਨ੍ਹਾਂ ਦੀ ਤਬੀਅਤ ਮੁੜ ਖਰਾਬ ਹੋ ਗਈ ਤਾਂ ਮੌਕੇ ਤੇ ਪੁਜੇ ਡਾਕਟਰਾਂ ਦੀ ਟੀਮ ਨੇ ਬਹੁਤ ਕੋਸ਼ਿਸ਼ ਕੀਤੀ, ਪਰ 5.30 ਵੱਜੇ ਉਹ ਸਵਾਸ ਛੱਡ ਗਏ | ਉਹ ਲਗਪਗ 70 ਸਾਲ ਦੇ ਸਨ। ਉਹ ਆਖਰੀ ਸਮੇਂ ਆਪਣੀ ਧੀ ਹੇਮਾ ਸਰਮਾਂ ਮਾਰਕੰਡ ਤੇ ਦਾਮਾਦ ਬਲਵਿੰਦਰ ਸਿੰਘ ਮਾਰਕੰਡ  ਦੇ ਕੋਲ ਰਹਿੰਦੇ ਸਨ | ਉਹ ਪਿਛਲੇ 24 ਕੁ ਸਾਲਾਂ ਤੋਂ ਆਪਣੇ ਬੱਚਿਆਂ ਕੋਲ ਕੈਨੇਡਾ ਆ ਕੇ ਰਹਿਣ ਲੱਗ ਪਏ ਸਨ|  ਉਨ੍ਹਾਂ ਦਾ ਪਿਛਲਾ ਪਿੰਡ ਲੁਧਿਆਣਾ ਜ਼ਿਲੇ ਵਿੱਚ ਭੈਣੀ ਸਾਹਿਬ ਸੀ | ਉਨਾਂ ਦੇ ਫਿਊਨਰਲ ਦੀ ਤਾਰੀਖ ਜਲਦੀ ਹੀ ਦੱਸੀ ਜਾਵੇਗੀ| ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਦਾਮਾਦ ਬਲਵਿੰਦਰ ਸਿੰਘ ਮਾਰਕੰਡ ਨਾਲ ਮੋਬਾਈਲ ਨੰਬਰ  778 882 5677 ਤੇ ਸੰਪਰਕ ਕੀਤਾ ਜਾ ਸਕਦਾ ਹੈ |

Leave a Reply

Your email address will not be published. Required fields are marked *