ਅੱਜ ਦਾ ਮਨੁੱਖ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਹੋ ਚੁੱਕਿਆ ਹੈ, ਜਿਸ ਲਈ ਉਹ ਖ਼ੁਦ ਜ਼ਿੰਮੇਵਾਰ ਹੈ ਕਿਉਂਕਿ ਉਸ ਦਾ ਖਾਣ-ਪੀਣ ਤੇ ਜੀਵਨ ਜਿਊਣ ਦਾ ਢੰਗ ਬਦਲ ਚੁੱਕਿਆ ਹੈ। ਜੇ ਪੁਰਾਣੇ ਸਮੇਂ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹ ਹੱਥੀਂ ਕੰਮ ਕਰਨ ਤੇ ਨਿਤਨੇਮੀ ਹੋਣ ਕਾਰਨ ਬਿਮਾਰੀਆਂ ਤੋਂ ਬਚੇ ਰਹੇ ਤੇ ਉਨ੍ਹਾਂ ਨੇ ਲੰਬੀਆਂ ਉਮਰਾਂ ਵੀ ਮਾਣੀਆਂ।
ਅੱਜ ਦਾ ਮਨੁੱਖ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਹੋ ਚੁੱਕਿਆ ਹੈ, ਜਿਸ ਲਈ ਉਹ ਖ਼ੁਦ ਜ਼ਿੰਮੇਵਾਰ ਹੈ ਕਿਉਂਕਿ ਉਸ ਦਾ ਖਾਣ-ਪੀਣ ਤੇ ਜੀਵਨ ਜਿਊਣ ਦਾ ਢੰਗ ਬਦਲ ਚੁੱਕਿਆ ਹੈ। ਜੇ ਪੁਰਾਣੇ ਸਮੇਂ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹ ਹੱਥੀਂ ਕੰਮ ਕਰਨ ਤੇ ਨਿਤਨੇਮੀ ਹੋਣ ਕਾਰਨ ਬਿਮਾਰੀਆਂ ਤੋਂ ਬਚੇ ਰਹੇ ਤੇ ਉਨ੍ਹਾਂ ਨੇ ਲੰਬੀਆਂ ਉਮਰਾਂ ਵੀ ਮਾਣੀਆਂ। ਇਸ ਦੇ ਉਲਟ ਅਜੋਕਾ ਮਨੁੱਖ ਆਪਣੀਆਂ ਗ਼ਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਅੱਜ ਖ਼ੁਦ ਅਨੇਕਾਂ ਬਿਮਾਰੀਆਂ ਦੀ ਜਕੜ ’ਚ ਹੈ। ਬਾਜ਼ਾਰਾਂ ’ਚੋਂ ਮਹਿੰਗੇ ਭਾਅ ਦੀਆਂ ਵਸਤਾਂ ਖ਼ਰੀਦਣ ਦੇ ਬਾਵਜੂਦ ਉਹ ਸ਼ੁੱਧ ਤੇ ਸਿਹਤਵਰਧਕ ਵਸਤਾਂ ਲੈਣ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ ਜਦੋਂਕਿ ਪਹਿਲੇ ਸਮਿਆਂ ’ਚ ਲੋਕ ਖਾਣ-ਪੀਣ ਦੀਆਂ ਵਸਤਾਂ ਆਪਣੇ ਘਰਾਂ ’ਚ ਖ਼ੁਦ ਤਿਆਰ ਕਰਦੇ ਸਨ।
ਛੋਟੀ ਉਮਰੇ ਲੱਗੀਆਂ ਵੱਡੀਆਂ ਬਿਮਾਰੀਆਂ
ਸਾਡੇ ਬਜ਼ੁਰਗਾਂ ਨੇ ਸਿਰਫ਼ ਆਪਣੀ ਧੁੰਨੀ (ਨਾਭੀ) ਦੀ ਸੰਭਾਲ ਕਰ ਕੇ ਖ਼ੁਦ ਨੂੰ ਨਾ ਸਿਰਫ਼ ਨਿਰੋਗ ਰੱਖਿਆ ਸਗੋਂ ਆਪਣਾ ਪੂਰਾ ਜੀਵਨ ਬਤੀਤ ਕਰ ਕੇ ਸਰੀਰ ਤਿਆਗੇ। ਅੱਜ-ਕੱਲ੍ਹ ਦੇ ਲੋਕ ਆਪਣੀ ਧੁੰਨੀ ਦੀ ਸੰਭਾਲ ਲਈ ਨਾ ਤਾਂ ਯਤਨਸ਼ੀਲ ਹਨ ਅਤੇ ਨਾ ਹੀ ਜਾਣਕਾਰ। ਇਹੀ ਕਾਰਨ ਹੈ ਕਿ ਉਹ ਛੋਟੀਆਂ ਉਮਰ ’ਚ ਹੀ ਵੱਡੀਆਂ-ਵੱਡੀਆਂ ਬਿਮਾਰੀਆਂ ਸਹੇੜੀ ਬੈਠੇ ਹਨ। ਅਸਲ ’ਚ ਧੁੰਨੀ ਸਾਡੇ ਸਰੀਰ ਦਾ ਕੇਂਦਰੀ ਪੁਆਇੰਟ ਹੈ, ਜਿਸ ਨਾਲ ਸਾਡੇ ਸਰੀਰ ਦੇ ਸਾਰੇ ਨਰਵਸ ਸਿਸਟਮ ਜੁੜੇ ਹੁੰਦੇ ਹਨ। ਜੇ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਾਂ ਦੇ ਪੇਟ ’ਚ ਰਹਿੰਦਾ ਹੋਇਆ ਉਹ ਪੂਰੇ 9 ਮਹੀਨੇ ਆਪਣੀ ਮਾਂ ਦੀ ਧੁੰਨੀ ਨਾਲ ਜੁੜਿਆ ਰਹਿੰਦਾ ਹੈ ਤੇ ਉਥੋਂ ਹੀ ਆਪਣੀ ਖ਼ੁਰਾਕ ਪ੍ਰਾਪਤ ਕਰਦਾ ਹੈ। ਜਨਮ ਲੈਣ ਮਗਰੋਂ ਉਸ ਦਾ ਨਾੜੂਆ ਕੱਟ ਦਿੱਤਾ ਜਾਂਦਾ ਹੈ, ਉਸ ਨੂੰ ਮਾਂ ਦੀ ਨਾਭੀ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ। ਫਿਰ ਉਸ ਤੋਂ ਬਾਅਦ ਬੱਚੇ ਨੂੰ ਆਪਣੇ ਮੂੰਹ ਜ਼ਰੀਏ ਖ਼ੁਰਾਕ ਲੈਣੀ ਪੈਂਦੀ ਹੈ, ਜੋ ਪਹਿਲਾਂ ਮਾਂ ਦੀ ਨਾਭੀ ਨਾਲ ਮਿਲ ਜਾਂਦੀ ਸੀ।
ਸਿਹਤਮੰਦ ਹੋਣਾ ਅਤਿ ਲਾਜ਼ਮੀ
ਵਿਗਿਆਨ ਅਨੁਸਾਰ ਮਨੁੱਖ ਦੇ ਸਰੀਰ ਅੰਦਰ 72000 ਨਾੜੀਆਂ ਹੁੰਦੀਆਂ ਹਨ, ਜੋ ਸਿੱਧੀਆਂ ਸਾਡੀ ਧੁੰਨੀ ਨਾਲ ਜੁੜੀਆਂ ਹੁੰਦੀਆਂ ਹਨ। ਇਸੇ ਕਰਕੇ ਸਾਡੇ ਸਰੀਰ ’ਚ ਜਾਣ ਵਾਲੀ ਕੋਈ ਵੀ ਖ਼ੁਰਾਕ ਜਾਂ ਦਵਾਈ ਪਹਿਲਾਂ ਧੁੰਨੀ ’ਚ ਜਾਂਦੀ ਹੈ, ਉਥੋਂ ਹੀ ਅੱਗੇ ਸਾਡੇ ਸਰੀਰ ਦੇ ਵੱਖ-ਵੱਖ ਭਾਗਾਂ ਵਿਚ ਪਹੁੰਚਦੀ ਹੈ। ਭਾਵ ਸਾਡਾ ਕੇਂਦਰੀ ਸਿਸਟਮ ਉਰਫ਼ ਧੁੰਨੀ ਦਾ ਸਿਹਤਮੰਦ ਹੋਣਾ ਅਤਿ ਲਾਜ਼ਮੀ ਹੈ ਤਾਂ ਹੀ ਅਸੀਂ ਭਿਆਨਕ ਬਿਮਾਰੀਆਂ ਦੀ ਜਕੜ ’ਚ ਆਉਣ ਤੋਂ ਬਚੇ ਰਹਿੰਦੇ ਹਾਂ।

ਕਿਵੇਂ ਕਰੀਏ ਸੰਭਾਲ?
ਹੁਣ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਆਪਣੀ ਧੁੰਨੀ ਦੀ ਸੰਭਾਲ ਕਰ ਕੇ ਅਸੀਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਸਾਡੇ ਬਜ਼ੁਰਗ ਨਹਾਉਣ ਤੋਂ ਬਾਅਦ ਜਾਂ ਰਾਤ ਨੂੰ ਸੌਣ ਸਮੇਂ ਆਪਣੀ ਧੁੰਨੀ ’ਚ ਕੇਵਲ ਸਰੋ੍ਹਂ ਦਾ ਤੇਲ ਪਾ ਲੈਂਦੇ ਸਨ।
ਇਹੀ ਕਾਰਨ ਹੈ ਕਿ ਉਨ੍ਹਾਂ ਨੇ ਨਿਰੋਗ ਜੀਵਨ ਬਤੀਤ ਕੀਤਾ ਪਰ ਸਾਡੇ ਅੱਜ ਦੇ ਲੋਕ ਇਸ ਤਰ੍ਹਾਂ ਕੁਝ ਨਹੀਂ ਕਰਦੇ, ਜਿਸ ਨਾਲ ਕਰਕੇ ਜ਼ਿਆਦਾਤਰ ਲੋਕਾਂ ਨੂੰ ਨਾੜੀਆਂ ਬੰਦ ਹੋਣ ਕਾਰਨ ਕਈ ਬਿਮਾਰੀਆਂ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਜੇ ਧੁੰਨੀ ਦੀ ਥੋੜ੍ਹੀ ਜਿਹੀ ਸੰਭਾਲ ਕੀਤੀ ਜਾਵੇ, ਤਾਂ ਇਸ ਜ਼ਰੀਏ ਸਰੀਰ ਦੀਆਂ ਨਾੜੀਆਂ ਦੀ ਬਲੌਕੇਜ ਖ਼ਤਮ ਹੋ ਜਾਵੇਗੀ ਅਤੇ ਹਰ ਇਨਸਾਨ ਨਿਰੋਗ ਜੀਵਨ ਜੀਅ ਸਕਦਾ ਹੈ।
ਕਿਨ੍ਹਾਂ ਬਿਮਾਰੀਆਂ ਤੋਂ ਹੋਵੇਗਾ ਬਚਾਅ
ਨਾਭੀ ਤੇਲ ਦੇ ਇਸਤੇਮਾਲ ਨਾਲ ਦਿਲ ਦੀਆਂ ਬਿਮਾਰੀਆਂ, ਸ਼ੂਗਰ, ਗਠੀਆ, ਸਰਵਾਈਕਲ, ਜੋੜਾਂ ਦੇ ਦਰਦ, ਮਾਈਗ੍ਰੇਨ ਜਾਂ ਅੱਧਾ ਸਿਰ ਦਰਦ, ਹੱਥਾਂ-ਪੈਰਾਂ ਦਾ ਸੁੰਨ੍ਹ ਹੋਣਾ ਜਾਂ ਕੰਬਣਾ, ਵਾਲਾਂ ਦਾ ਰੁੱਖਾਪਣ, ਚਮੜੀ ਰੋਗ, ਮੋਟਾਪਾ, ਲਿਵਰ ਕਮਜ਼ੋਰੀ, ਬਲੱਡ ਪ੍ਰੈਸ਼ਰ ਘਟਣਾ-ਵਧਣਾ, ਕੋਲੈਸਟਰੋਲ, ਔਰਤਾਂ ਤੇ ਮਰਦਾਂ ਦੇ ਗੁਪਤ ਰੋਗ, ਐਲਰਜੀ, ਬਵਾਸੀਰ, ਚਿਹਰੇ ਦੇ ਦਾਗ-ਧੱਬੇ ਸਮੇਤ ਹੋਰ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜਿਹੜੇ ਲੋਕ ਆਯੁਰਵੈਦਿਕ ਤਰੀਕੇ ਨਾਲ ਬਿਮਾਰੀਆਂ ਦਾ ਇਲਾਜ ਕਰਨ ਵਿਚ ਵਿਸ਼ਵਾਸ ਰੱਖਦੇ ਹਨ, ਉਹ ਧੁੰਨੀ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਆਪਣੀ ਜ਼ਿੰਦਗੀ ਵਿਚ ਆਯੁਰਵੇਦ ਨੂੰ ਅਪਣਾਓ ਅਤੇ ਅਨੇਕਾਂ ਬਿਮਾਰੀਆਂ ਤੋਂ ਖਹਿੜਾ ਛੁਡਾਓ।
ਸਰੀਰ ਨੂੰ ਕਰੀਏ ਬਿਮਾਰੀਆਂ ਤੋਂ ਮੁਕਤ
ਨਾਭੀ ਤੇਲ ਵਰਤਣ ਦੀ ਵੀ ਇਕ ਵਿਧੀ ਹੁੰਦੀ ਹੈ, ਬਿਨਾਂ ਨਾਗਾ ਨਿਤਨੇਮੀ ਬਣ ਕੇ ਵਿਧੀ ਅਨੁਸਾਰ ਧੁੰਨੀ ਅੰਦਰ ਤੇਲ ਪਾਉਣ ਨਾਲ ਮਨੁੱਖੀ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਸਵੇਰੇ ਜਾਂ ਸ਼ਾਮ ਧੁੰਨੀ ਅੰਦਰ 2-3 ਬੂੰਦਾਂ ਪਾ ਕੇ ਕਿਸੇ ਵੀ ਸਖ਼ਤ ਜਗ੍ਹਾ ਜਾਂ ਧਰਤੀ ’ਤੇ ਘੱਟੋ-ਘੱਟ ਅੱਧੇ ਘੰਟੇ ਲਈ ਬਿਲਕੁਲ ਸਿੱਧੇ ਲੇਟਣਾ ਪੈਂਦਾ ਹੈ। ਅੱਧੇ ਘੰਟੇ ਬਾਅਦ ਧੁੰਨੀ ਵਿਚਲੇ ਤੇਲ ਨੂੰ ਉਂਗਲੀ ਨਾਲ ਹਲਕੇ-ਹਲਕੇ ਧੁੰਨੀ ’ਚ ਰਚਾ ਲੈਣਾ ਚਾਹੀਦਾ ਹੈ ਤੇ ਉਠਦਿਆਂ ਹੀ ਇਕ ਗਲਾਸ ਕੋਸਾ ਪਾਣੀ ਪੀਣਾ ਚਾਹੀਦਾ ਹੈ। ਇਕ ਗੱਲ ਦਾ ਖ਼ਾਸ ਖਿਆਲ ਰੱਖਣਾ ਪੈਂਦਾ ਹੈ ਕਿ ਧੁੰਨੀ ’ਚ ਤੇਲ ਪਾਉਣ ਤੋਂ ਬਾਅਦ ਘੱਟੋ-ਘੱਟ ਤਿੰਨ ਘੰਟੇ ਧੁੰਨੀ ਨੂੰ ਪਾਣੀ ਨਹੀਂ ਲੱਗਣ ਦੇਣਾ ਚਾਹੀਦਾ ਭਾਵ ਨਹਾਉਣਾ ਨਹੀਂ ਹੈ, ਇਸ ਲਈ ਤੇਲ ਪਾਉਣ ਤੋਂ ਪਹਿਲਾਂ ਹੀ ਨਹਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਬੰਧਤ ਬਿਮਾਰੀਆਂ ਲਈ ਅਪਣਾਏ ਜਾਣ ਵਾਲੇ ਪਰਹੇਜ਼ ਕਰਨੇ ਵੀ ਅਤਿ ਜ਼ਰੂਰੀ ਹਨ, ਤਾਂ ਹੀ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ। ਆਓ ਬਿਮਾਰੀਆਂ ਨੂੰ ਘਰੋਂ ਭਜਾਉਣ ਲਈ ਉਪਰਾਲਾ ਕਰੀਏ ਤੇ ਆਪਣੀ ਧੁੰਨੀ ਦੀ ਸੰਭਾਲ ਕਰ ਕੇ ਸਰੀਰ ਨੂੰ ਬਿਮਾਰੀਆਂ ਤੋਂ ਮੁਕਤ ਕਰੀਏ।
ਇਹ ਨੁਸਖ਼ਾ ‘ਰੌਸ਼ਨ ਹੈਲਥ ਕੇਅਰ’ ਦੇ ਤਜਰਬੇਕਾਰ ਆਯੁਰਵੇਦ ਮਾਹਿਰ ਬਣਾ ਕੇ ਦਿੰਦੇ ਹਨ। ਤੁਸੀਂ ਇਨ੍ਹਾਂ ਨੰਬਰਾਂ ਉੱਤੇ ਸੰਪਰਕ ਕਰਕੇ ਆਪਣੀ ਦਵਾ ਦੇਸ਼ ਜਾਂ ਵਿਦੇਸ਼ ਕਿਧਰੇ ਵੀ ਮੰਗਵਾ ਸਕਦੇ ਹੋ। Whatsapp/ਵਟਸਐਪ ‘ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ‘ਤੇ ਵੀ ਕਲਿੱਕ ਕਰ ਸਕਦੇ ਹੋ।