ਪ੍ਰਵਾਸੀ ਗੀਤਕਾਰ ਲਾਡੀ ਸੂਸਾਂ ਵਾਲਾ ਦੇ ਗ੍ਰਹਿ ਵਿਖੇ ਸਜੀ ਸੰਗੀਤਕ ਮਹਿਫ਼ਲ-
ਸਰੀ/ ਵੈਨਕੂਵਰ (ਕੁਲਦੀਪ ਚੁੰਬਰ )- ਕਨੇਡਾ ਦੇ ਐਡਮਿੰਟਨ ਸ਼ਹਿਰ ਦੇ ਵਸਨੀਕ ਪ੍ਰਸਿੱਧ ਗੀਤਕਾਰ ਲਾਡੀ ਸੂਸਾਂ ਵਾਲਾ ਦੇ ਗ੍ਰਹਿ ਮਹਿਫਲ ਗੀਤਕਾਰਾਂ ਦੀ ਹਾਲ ਹੀ ਵਿੱਚ ਸਜਾਈ ਗਈ ਜਿਸ ਵਿੱਚ ਪ੍ਰਸਿੱਧ ਗਾਇਕਾਂ ਨੇ ਆਪਣੀ ਹਾਜਰੀ ਦੇ ਕੇ ਸਮੇਂ ਨੂੰ ਹੋਰ ਵੀ ਰੰਗੀਨ ਅਤੇ ਯਾਦਗਾਰ ਬਣਾ ਦਿੱਤਾ। ਇਸ ਸੰਗੀਤਕ ਸ਼ਲਾਘਾਯੋਗ ਉਪਰਾਲੇ ਲਈ ਲਾਡੀ ਸੂਸਾਂ ਵਾਲਾ ਤੇ ਉਹਨਾਂ ਦਾ ਪਰਿਵਾਰ ਵਧਾਈ ਦੇ ਪਾਤਰ ਹਨ। ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਸ ਨਿੱਘੀ ਸ਼ਾਮ ਨੇ ਸ਼ਾਮਿਲ ਹੋਣ ਵਾਲਿਆਂ ਦੇ ਦਿਲਾਂ ਵਿੱਚ ਘਰ ਕਰ ਲਿਆ। ਇਸ ਮਹਿਫਿਲ ਵਿੱਚ ਗੀਤਕਾਰ ਸੁਖਜੀਤ ਝਾਂਸਾਂ ਵਾਲਾ, ਅਮਨ ਕਾਲਕਟ ਜਰਮਨੀ, ਹਰਵਿੰਦਰ ਉਹੜਪੁਰੀ, ਦਵਿੰਦਰ ਖੰਨੇਵਾਲਾ , ਅਕਾਲ ਚੈਨਲ ਯੂਕੇ ਤੋਂ ਪ੍ਰਸਿੱਧ ਐਂਕਰ ਤੇ ਲੇਖਿਕਾ ਰੂਪ ਦਵਿੰਦਰ ਕੌਰ, ਜੋਗੀ ਜੰਡੂ ਸਿੰਘੇ ਵਾਲਾ, ਰਾਣਾ ਭੋਗਪੁਰੀਆ, ਹਰੀ ਮੋਹਣ ਲੜੋਈ, ਸਟੇਜ ਸਕੱਤਰ ਤੇ ਗੀਤਕਾਰ ਬਲਦੇਵ ਰਾਹੀ, ਸਿੱਕੀ ਝੱਜੀ ਪਿੰਡ ਵਾਲਾ ਤੋਂ ਇਲਾਵਾ ਗਾਇਕ ਰਣਜੀਤ ਮਣੀ, ਨਿਰਮਲ ਸਿੱਧੂ, ਹਾਜ਼ਰ ਹੋਏ । ਮੁੱਖ ਮਹਿਮਾਨ ਵਜੋਂ ਵਿਧਾਇਕ ਦੇਵ ਮਾਨ ਜੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਸਮੇਂ ਦੀਆਂ ਕਲਮਾਂ ਦਾ ਸਤਿਕਾਰ ਕਰਦਿਆਂ ਕਿਹਾ ਕਿ ਗਾਇਕ ਤੇ ਗੀਤਕਾਰ ਸਮਾਜ ਦਾ ਅਸਲ ਸ਼ੀਸ਼ਾ ਹਨ ਜਿਨਾਂ ਦੇ ਲਿਖੇ ਤੇ ਗਾਏ ਬੋਲਾਂ ਵਿੱਚ ਸਮੇਂ ਅਤੇ ਸਮਾਜ ਦਾ ਮੂੰਹ ਦਿਖਾਈ ਦਿੰਦਾ ਹੈ । ਗੀਤਕਾਰਾਂ ਵਲੋਂ ਸ਼ਾਇਰੋ ਸ਼ਾਇਰੀ ਦੀ ਹਾਜ਼ਰੀ ਦੇ ਨਾਲ ਗਾਇਕ ਰਣਜੀਤ ਮਣੀ ਤੇ ਨਿਰਮਲ ਸਿੱਧੂ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਸਭ ਦਾ ਮਨ ਮੋਹ ਲਿਆ। ਅੰਤ ਵਿੱਚ ਲਾਡੀ ਸੂਸਾਂ ਵਾਲਾ ਵੱਲੋਂ ਸਾਰੇ ਹੀ ਸਾਹਿਤਕਾਰ ਕਲਾਕਾਰ ਸ਼ਾਇਰ ਵਿਦਵਾਨਾਂ ਗੀਤਕਾਰਾਂ ਦਾ ਦੋਸ਼ਾਲੇ ਦੇ ਕੇ ਸਨਮਾਨ ਕੀਤਾ ਗਿਆ ।
ਗਾਇਕ ਤੇ ਗੀਤਕਾਰ ਸਮਾਜ ਦਾ ਹਨ ਅਸਲੀ ਸ਼ੀਸ਼ਾ – ਐਮ ਐਲ ਏ ਦੇਵ ਮਾਨ
