ਜਗਸ਼ਰਨ ਸਿੰਘ ਮਾਹਲ ਦੇ ਸਮਰਥਨ ਵਿਚ ਵਿਸ਼ਾਲ ਇਕੱਠ-ਨਾਮ ਕੁਲਾਰ ਤੇ ਅਸ਼ੋਕ ਪਟੇਲ ਵਲੋਂ ਮਾਹਲ ਨੂੰ ਸਮਰਥਨ ਦਾ ਐਲਾਨ-
ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਵਿੱਚ ਫੈਡਰਲ ਚੋਣਾਂ ਦੇ ਲਈ ਨਵੇਂ ਬਣੇ ਹਲਕੇ ਐਡਮਿੰਟਨ ਸਾਊਥ ਈਸਟ ਤੋਂ ਕੰਸਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਲਈ 10 ਮਾਰਚ ਦਿਨ ਸੋਮਵਾਰ ਨੂੰ ਨੋਮੀਨੇਸ਼ਨ ਵੋਟਾਂ ਲਈ ਪੈਣਗੀਆਂ। ਇਸ ਹਲਕੇ ਤੋਂ ਪਾਰਟੀ ਨੌਮੀਨੇਸ਼ਨ ਲਈ ਚਾਰ ਉਮੀਦਵਾਰ ਨਰੇਸ਼ ਭਾਰਦਵਾਜ, ਜਗਸ਼ਰਨ ਸਿੰਘ ਮਾਹਲ, ਡੇਵਿਡ ਭੱਟੀ ਅਤੇ ਜਸਪ੍ਰੀਤ ਸੱਗੂ ਚੋਣ ਮੈਦਾਨ ਵਿਚ ਹਨ। ਜਦਕਿ ਪਾਰਟੀ ਦੋ ਹੋਰ ਚਾਹਵਾਨ ਉਮੀਦਵਾਰਾਂ ਵਿਚ ਨਾਮ ਕੁਲਾਰ ਅਤੇ ਅਸ਼ੋਕ ਪਟੇਲ ਨੂੰ ਪਾਰਟੀ ਨੇ ਚੋਣ ਲੜਨ ਲਈ ਪ੍ਰਵਾਨਗੀ ਨਹੀਂ ਦਿੱਤੀ।
ਬੀਤੇ ਦਿਨ ਉਮੀਦਵਾਰ ਜਗਸ਼ਰਨ ਸਿੰਘ ਮਾਹਲ ਵੱਲੋਂ ਇਲਾਕੇ ਦੇ ਪਤਵੰਤਿਆਂ, ਵੋਟਰਾਂ, ਵਲੰਟੀਅਰਾਂ ਲਈ ਕਰਵਾਏ ਗਏ ਮੀਟ ਐਂਡ ਗਰੀਟ ਪ੍ਰੋਗਰਾਮ ਵਿਚ ਨਾਮ ਕੁਲਾਰ ਵੱਲੋਂ ਪੂਰਨ ਤੌਰ ਤੇ ਜਗਸ਼ਰਨ ਮਾਹਲ ਦਾ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਨਾਲ ਹੀ ਪ੍ਰੋਗਰਾਮ ਚ ਸ਼ਾਮਲ ਹਰੇਕ ਸੱਜਣ ਨੂੰ ਮਾਹਲ ਨੂੰ ਭਾਰੀ ਬਹੁਮਤ ਨਾਲ ਜਿੱਤ ਦਿਵਾਉਣ ਦੀ ਅਪੀਲ ਕੀਤੀ।
ਇਸ ਮੋਕੇ ਰਮਨ ਅਠਵਾਲ, ਰਣਜੀਤ ਬਾਠ , ਮਨੀਸ਼ਾ ਸੰਧੂ, ਉਘੇ ਰੇਡੀਓ ਹੋਸਟ ਗੁਰਸ਼ਰਨ ਬੁੱਟਰ, ਮਨਜੀਤ ਸਿੰਘ ਫੇਰੂਮਾਨ , ਟੀਵੀ ਹੋਸਟ ਹਰਮੀਤ ਸੰਧੂ, ਮਲਕੀਅਤ ਸਿੰਘ ਢੇਸੀ, ਗੁਲਜ਼ਾਰ ਸਿੰਘ ਨਿਰਮਾਣ , ਨਵਦੀਪ ਸਿੰਘ , ਗੁਰਜੋਤ ਸਿੰਘ ਜੋਤੀ, ਸੁਖਜਿੰਦਰ ਸਿੰਘ ਦੁਸਾਂਝ, ਗੁਰਜੀਤ ਸਿੰਘ, ਸੁਖੀ ਰੰਧਾਵਾ ਨੇ ਵੀ ਸਾਰੇ ਵੋਟਰਾਂ ਨੂੰ ਜਗਸ਼ਰਨ ਸਿੰਘ ਮਾਹਲ ਦਾ ਸਾਥ ਦੇਣ ਲਈ ਅਪੀਲ ਕੀਤੀ। ਇਸ ਮੋਕੇ ਉਮੀਦਵਾਰ ਜਗਸ਼ਰਨ ਸਿੰਘ ਮਾਹਲ ਨੇ ਜਿਥੇ ਬਿਨਾ ਕਿਸੇ ਸ਼ਰਤ ਦੇ ਨਾਮ ਕੁਲਾਰ ਅਤੇ ਅਸ਼ੋਕ ਪਟੇਲ ਦਾ ਸਾਥ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਉਥੇ ਸਾਰੇ ਹੀ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਪਤਵੰਤਿਆਂ ਨੂੰ ਵੀ ਸਾਥ ਦਿੰਦੇ ਹੋਏ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੋਕੇ ਹਰਪ੍ਰੀਤ ਸਿੰਘ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ।