ਐਬਸਫੋਰਡ ( ਦੇ ਪ੍ਰ ਬਿ)-ਐਬਸਫੋਰਡ-ਸਾਊਥ ਲੈਂਗਲੀ ਫੈਡਰਲ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ ਲਈ ਲਈ ਬੀਤੇ ਦਿਨ ਪਈਆਂ ਵੋਟਾਂ ਦੌਰਾਨ ਨੌਜਵਾਨ ਤੇ ਸੰਭਾਵਨਾਵਾਂ ਭਰਪੂਰ ਆਗੂ ਸੁਖਮਨ ਗਿੱਲ ਚੋਣ ਜਿੱਤ ਗਏ ਹਨ। ਭਾਵੇਂਕਿ ਪਾਰਟੀ ਵਲੋਂ ਅਜੇ ਇਸ ਚੋਣ ਦਾ ਬਾਕਾਇਦਾ ਐਲਾਨ ਨਹੀ ਕੀਤਾ ਗਿਆ ਪਰ ਸੂਤਰਾਂ ਮੁਤਾਬਿਕ ਉਹਨਾਂ ਨੇ ਆਪਣੇ ਕਰੀਬੀ ਵਿਰੋਧੀ ਉਮੀਦਵਾਰਾਂ ਵਿਚ ਸ਼ਾਮਿਲ ਸਟੀਵ ਸ਼ੈਫਰ, ਸੰਜਲੀਨ ਦਿਵੇਦੀ ਤੇ ਗੁਰਨੂਰ ਸਿੱਧੂ ਤੋਂ ਭਾਰੀ ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤ ਲਈ ਹੈ। ਸਾਬਕਾ ਮੰਤਰੀ ਮਾਈਕ ਡੀ ਜੌਂਗ ਪਹਿਲਾਂ ਹੀ ਪਾਰਟੀ ਵਲੋਂ ਮੁਕਾਬਲੇ ਚੋਂ ਬਾਹਰ ਕਰ ਦਿੱਤੇ ਗਏ ਸਨ।
ਸੁਖਮਨ ਗਿੱਲ ਇਸ ਹਲਕੇ ਦੇ ਜੰਮਪਲ ਤੇ ਉਘੇ ਕਿਸਾਨ ਆਗੂ ਤੇ ਸਭਿਆਚਾਰਕ ਪ੍ਰੋਮੋਟਰ ਅਵਤਾਰ ਸਿੰਘ ਰਾਜਾ ਗਿੱਲ ਦਾ ਸਪੁੱਤਰ ਹੈ ਜਿਹਨਾਂ ਦੀਆਂ ਕਮਿਊਨਿਟੀ ਵਿਚ ਡੂੰਘੀਆਂ ਜੜਾਂ ਤੇ ਘਣੇ ਸਬੰਧ ਹਨ।
ਇਸੇ ਦੌਰਾਨ ਸੁਖਮਨ ਗਿੱਲ ਤੇ ਉਹਨਾਂ ਦੇ ਪਿਤਾ ਉਘੇ ਸਮਾਜ ਸੇਵਾ ਅਵਤਾਰ ਸਿੰਘ ਰਾਜਾ ਗਿੱਲ ਨੇ ਪਾਰਟੀ ਮੈਂਬਰਾਂ, ਸਮਰਥਕਾਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਹੈ। ਇਸ ਜਿਤ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਹੈ।