Headlines

 ਇਟਲੀ ਦੀ ਨਾਗਰਿਕਤਾ ਲੈਣ ਉਪਰੰਤ ਆਖਿਰ ਕਿਉ ਦੂਜੇ ਮੁਲਕਾਂ ਦਾ ਰੁਖ ਕਰਦੇ ਹਨ ਨਾਗਰਿਕ

* ਕੁਝ ਨਾਗਰਿਕ ਕਹਿੰਦੇ ਹਨ ਇਟਲੀ ਵਿੱਚ ਬੱਚਿਆਂ ਦਾ ਭਵਿੱਖ ਨਹੀ ਪਰ ਫਿਰ ਕਿਉਂ ਕਰਦੇ ਹਨ ਲੰਮਾ ਇੰਤਜ਼ਾਰ *

ਗੁਰਸ਼ਰਨ ਸਿੰਘ ਸੋਨੀ-

ਭਾਰਤ ਸਮੇਤ ਦੂਜੇ ਮੁਲਕਾਂ ਦੇ ਲੋਕ ਖਾਸ ਕਰਕੇ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਨ ਕਿਉਂਕਿ ਪੜ੍ਹਾਈ ਪੂਰੀ ਕਰਨ ਉਪਰੰਤ ਉਨ੍ਹਾਂ ਨੂੰ ਨੌਕਰੀਆਂ ਨਾ ਮਿਲਣ ਕਰਕੇ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਵਿਦੇਸ਼ਾਂ ਵਿੱਚ ਆ ਕੇ ਰੁਜ਼ਗਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਦੂਜੇ ਪਾਸੇ ਯੂਰਪੀਅਨ ਦੇਸ਼ ਇਟਲੀ ਹਰ ਸਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਇਮੀਗ੍ਰੇਸ਼ਨਾਂ ਖੋਲ੍ਹ ਕੇ ਮੌਕਾ ਪ੍ਰਦਾਨ ਕਰਦਾ ਹੈ । ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਕਾਮਯਾਬ ਹੋ ਜਾਂਦੇ ਹਨ ਪਰ ਕੁਝ ਨੱਗ ਏਜੰਟਾ ਦੇ ਅੜਿੱਕੇ ਆ ਕੇ ਲਾਚਾਰ ਤੇ ਬੇਵੱਸ ਹੋ ਜਾਂਦੇ ਹਨ ਤੇ ਕਈ ਕਿਸਮਤ ਦੇ ਚੱਕਰਾਂ ਵਿੱਚ ਆ ਕੇ ਆਪਣੀਆਂ ਕੀਮਤੀ ਜਾਨਾਂ ਗੁਆਉਣ ਲੈਦੇ ਹਨ। ਪਰ ਜਿਨ੍ਹਾਂ ਦਾ ਸਾਰਾ ਕੁਝ ਸਿਸਟਮ ਅਨੁਸਾਰ ਠੀਕ ਹੋ ਜਾਂਦਾ ਹੈ ਉਹ ਨਿਵਾਸ ਆਗਿਆ ਲੈ ਕੇ ਪੱਕੇ ਵੀ ਹੋ ਜਾਂਦੇ ਹਨ ਤੇ ਬਾਅਦ ਵਿੱਚ ਆਪੋ ਆਪਣੇ ਮੁਲਕਾਂ ਤੋ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਬੁਲਾ ਲੈਦੇ ਹਨ।ਇਥੋ ਤੱਕ ਸਰਕਾਰ ਉਨ੍ਹਾਂ ਦੇ ਬੱਚਿਆਂ ਨੂੰ ਆਰਥਿਕ ਸਹਾਇਤਾ ਦੇ ਰੂਪ ਵਿੱਚ ਪ੍ਰਤੀ ਮਹੀਨਾ ਭੱਤਾ ਵੀ ਦਿੰਦੀ ਆ ਰਹੀ ਹ । ਇਸ ਦੇ ਬਾਵਜੂਦ ਸਰਕਾਰ ਵਲੋ ਹੋਰ ਬਹੁਤ ਸਾਰੀਆਂ ਸਰਕਾਰੀ ਸਕੀਮਾਂ ਵੀ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਵਿੱਚ ਮਦਦ ਮਿਲ ਸਕੇ । ਪਰ ਦੂਜੇ ਪਾਸੇ ਇਟਲੀ ਦੇ ਕਾਨੂੰਨ ਅਨੁਸਾਰ ਜੇਕਰ ਤੁਹਾਨੂੰ ਇਟਲੀ ਵਿੱਚ ਰਹਿੰਦਿਆਂ ਨੂੰ 10 ਸਾਲ ਹੋ ਗਏ ਹਨ ਤਾ ਤੁਸੀਂ 11ਵੇਂ ਸਾਲ ਇਟਲੀ ਦੀ ਨਾਗਰਿਕਤਾ ਲਈ ਅਰਜ਼ੀ ਦਾਖਲ ਕਰ ਸਕਦੇ ਹੋ ਕਿਉਂਕਿ ਅਰਜ਼ੀ ਦਾਖਲ ਕਰਨ ਤੋ ਬਾਅਦ ਦੋ ਤਿੰਨ ਸਾਲ ਤੇ ਕਈ ਵਾਰ ਚਾਰ ਤੱਕ ਦਾ ਸਮਾਂ ਹੋ ਜਾਂਦਾ ਹੈ ਕਿ ਤੁਹਾਨੂੰ ਸਰਕਾਰੀ ਦਰਬਾਰੇ ਤੋ ਮਾਨਤਾ ਮਿਲ ਜਾਵੇ ਕਿ ਤੁਸੀਂ ਹੁਣ ਇਟਲੀ ਦੀ ਨਾਗਰਿਕਤਾ ਪ੍ਰਾਪਤ ਕਰ ਸਕਦੇ ਹੋ। ਜਦੋ ਇਟਲੀ ਦੀ ਨਾਗਰਿਕਤਾ ਹਾਸਲ ਹੋ ਜਾਂਦੀ ਹੈ ਤਾ ਬਹੁਤ ਸਾਰੇ ਲੋਕਾਂ ਦੀ ਇਟਲੀ ਪ੍ਰਤੀ ਸੋਚ ਬਦਲ ਜਾਂਦੀ ਹੈ ਕਿਉਂਕਿ ਲਗਭਗ 15 ਤੋ 20 ਸਾਲ ਦੇ ਲੰਮੇ ਸੰਘਰਸ਼ ਮਗਰੋਂ ਬਹੁਤ ਸਾਰੇ ਵਿਦੇਸ਼ੀ ਨਾਗਰਿਕਾਂ ਦੀ ਇਹ ਸੋਚ ਹੈ ਕਿ ਇਟਲੀ ਦੀ ਨਾਗਰਿਕਤਾ ਲੈ ਕੇ ਕੈਨੇਡਾ, ਅਮਰੀਕਾ, ਇੰਗਲੈਂਡ ਜਾ ਫਿਰ ਯੂਰਪੀ ਯੂਨੀਅਨ ਦੇ ਦੇਸ਼ਾਂ ਵਿੱਚ ਜਾਂ ਕੇ ਭਵਿੱਖ ਬਤੀਤ ਕਰੀਏ ਪਰ ਇਹ ਸਵਾਲ ਹਰ ਵਾਰ ਇਟਲੀ ਵਿੱਚ ਕੱਚੇ ਤੌਰ ਤੇ ਵਰਕ ਪਰਮਿਟ ਤੇ ਰਹਿ ਰਹੇ ਦੂਜੇ ਨਾਗਰਿਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ ਕਿ ਆਖ਼ਰਕਾਰ ਕੀ ਕਾਰਨ ਹਨ ਕਿ ਖਾਸ ਕਰਕੇ ਭਾਰਤੀ ਲੋਕ ਲੰਮਾ ਸਮਾਂ ਸੰਘਰਸ਼ ਕਰਕੇ ਕੇ ਇਟਲੀ ਦੀ ਨਾਗਰਿਕਤਾ ਲੈਣ ਉਪਰੰਤ ਕਿਉ ਦੂਜੇ ਮੁਲਕਾਂ ਦਾ ਰੁੱਖ ਕਰਦੇ ਹਨ?? ਜੋ ਕਿ ਇੱਕ ਸਵਾਲੀਆ ਚਿੰਨ੍ਹ ਹੈ । ਇਨ੍ਹਾਂ ਕਾਰਨਾਂ ਨੂੰ ਜਾਣਨ ਲਈ ਜਦੋ ਇਟਲੀ ਦੀ ਨਾਗਰਿਕਤਾ ਪ੍ਰਾਪਤ ਭਾਰਤੀ ਮੂਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਨੇ ਜਵਾਬ ਸਨ ਕਿ ਇਟਲੀ ਵਿੱਚ ਬੱਚਿਆਂ ਦਾ ਭਵਿੱਖ ਨਹੀਂ ਹੈ , ਜਾ ਫਿਰ ਬੱਚੇ ਇਟਲੀ ਵਿੱਚ ਰਹਿਣ ਲਈ ਨਹੀਂ ਮੰਨਦੇ, ਭਾਵੇਂ ਬੱਚਿਆਂ ਦੇ ਮਾਪੇ ਇਟਲੀ ਵਿੱਚ ਚੰਗੇ ਕੰਮਾਂ ਤੇ ਹਨ ਤੇ ਵਧੀਆ ਤਨਖਾਹਾਂ ਪ੍ਰਾਪਤ ਕਰ ਰਹੇ ਹਨ ਤੇ ਬਹੁਤ ਸਾਰਿਆਂ ਨੇ ਆਪਣੇ ਮੁੱਲ ਦੇ ਮਕਾਨ ਵੀ ਖ੍ਰੀਦੇ ਹੋਏ ਹਨ। ਆਪਣੀ ਪੂਰੀ ਜਵਾਨੀ ਇਟਲੀ ਵਿੱਚ ਰੁਜ਼ਗਾਰ ਕਰਕੇ ਬਤੀਤ ਕਰ ਲੈਦੇ ਹਨ। ਤੇ ਫਿਰ ਜਦੋ ਬਹੁਤੇ ਪੂਰੀ ਤਰ੍ਹਾਂ ਸਖ਼ਤ ਮਿਹਨਤ ਕਰਨ ਦੇ ਯੋਗ ਨਹੀਂ ਰਹਿੰਦੇ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਦੂਜੇ ਦੇਸ਼ਾਂ ਵਿੱਚ ਵੀ ਕੰਮ ਕਰਕੇ ਹੀ ਗੁਜ਼ਾਰਾ ਹੋਣਾ ਹੈ ਤੇ ਇਸ ਉਮਰ ਵਿੱਚ ਤੁਹਾਨੂੰ ਕੰਮ ਤੇ ਰੱਖੋ ਕੌਣ? ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਖ਼ਰਕਾਰ ਲਗਭਗ 15 ਤੋ 20 ਸਾਲ ਲੰਮਾ ਸਮਾਂ ਸੰਘਰਸ ਕਿਉਂ ਕੀਤਾ ਕਿ ਇਟਲੀ ਨਾਗਰਿਕਤਾ ਮਿਲ ਜਾਵੇ । ਆਖਿਰ ਪਹਿਲਾਂ ਇਟਲੀ ਕਿਉਂ ਵਧੀਆ ਮੁਲਕ ਸੀ ਜਦੋਂ ਪਹਿਲਾਂ ਬਿਨ੍ਹਾਂ ਕਾਗਜ਼ਾਂ ਤੋ ਤੁਹਾਨੂੰ ਰੋਜੀ ਰੋਟੀ ਯੋਗਾ ਕਰ ਦਿੱਤਾ, ਕਿਉਂਕਿ ਇਟਲੀ ਇੱਕ ਅਜਿਹਾ ਦੇਸ਼ ਹੈ ਜਿਸ ਨੇ ਕੱਚੇ ਪ੍ਰਵਾਸੀਆਂ ਨੂੰ ਪੱਕੇ ਹੋਣ ਦੇ ਮੌਕੇ ਪ੍ਰਦਾਨ ਕਰਦਾ ਆ ਰਿਹਾ ਹੈ। ਜਦੋ ਹੋਲੀ ਹੋਲੀ ਪੱਕੇ ਹੋਣ ਦਾ ਮੌਕਾ ਮਿਲਿਆ ਤੇ ਫਿਰ ਚੰਗੇ ਕਾਰੋਬਾਰ ਮਿਲ ਗਏ, ਫਿਰ ਤੁਹਾਨੂੰ ਆਪਣਾ ਪਰਿਵਾਰ ਭਾਰਤ ਤੋ ਇਟਲੀ ਲੈ ਕੇ ਆਉਣ ਦਾ ਮੌਕਾ ਦਿੱਤਾ, ਬੱਚਿਆਂ ਦੀ ਮੁੱਢਲੀ ਸਿੱਖਿਆ ਤੇ ਸਿਹਤ ਸੇਵਾਵਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਸਨ । ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸਰਕਾਰ ਤਾ ਬਹੁਤ ਸਾਰੀਆਂ ਸਿਹਤ ਸੇਵਾਵਾਂ ਮੁਫ਼ਤ ਪ੍ਰਦਾਨ ਕਰ ਰਹੀ ਹੈ ਕਿਉਂਕਿ ਅਸੀ ਇਟਲੀ ਵਿੱਚ ਕੰਮ ਕਰਕੇ ਟੈਕਸ ਅਦਾ ਕਰ ਰਹੇ ਹਾ । ਪਰ ਇੱਥੇ ਸੋਚਣੀ ਗਲਤ ਸਾਬਤ ਹੋ ਰਹੀ ਹੈ ਕਿਉਂਕਿ ਇਟਲੀ ਸਰਕਾਰ ਵਲੋ ਇਟਲੀ ਵਿੱਚ ਹਰ ਇੱਕ ਨਾਗਰਿਕ ਦਾ ਇਲਾਜ ਹਸਪਤਾਲ ਵਿੱਚ ਮੁਫ਼ਤ ਕੀਤਾ ਜਾਂਦਾ ਹੈ ਭਾਵੇ ਉਸ ਨਾਗਰਿਕ ਕੋਲ ਦਸਤਾਵੇਜ਼ ਹੈ ਜਾ ਨਹੀ ਬਿਨ੍ਹਾ ਦਸਤਾਵੇਜ਼ ਵਾਲੇ ਵਿਅਕਤੀ ਦਾ ਇਲਾਜ ਉਸ ਦੇ ਪਾਸਪੋਰਟ ਜਾ ਹੋਰ ਪਹਿਚਾਣ ਪੱਤਰ ਤੇ ਵੀ ਹੋ ਜਾਂਦਾ ਹੈ । ਹਾਂ ਕੁਝ ਕਿ ਇਲਾਜ ਹਨ ਜੋ ਬਹੁਤ ਹੀ ਘੱਟ ਰਕਮ ਅਦਾ ਕਰਕੇ ਸਰਕਾਰੀ ਤੌਰ ਤੇ ਹੁੰਦੇ ਹਨ। ਦੂਜੇ ਪਾਸੇ ਜੇਕਰ ਗੱਲ ਕਰੀਏ ਕਿ ਜਿਹੜੇ ਬੱਚੇ ਇਟਲੀ ਵਿੱਚ ਪੜ੍ਹਾਈ ਕਰ ਕੇ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਉਨ੍ਹਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਆਧਾਰ ਤੇ ਸਰਕਾਰੀ ਜਾਂ ਗੈਰ ਸਰਕਾਰੀ ਚੰਗੇ ਅਹੁਦਿਆਂ ਤੇ ਨੌਕਰੀਆਂ ਮਿਲ ਰਹੀਆਂ ਹਨ ਹਰ ਰੋਜ਼ ਭਾਰਤੀ ਮੀਡੀਆ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦੀਆਂ ਖ਼ਬਰਾਂ ਨਸ਼ਰ ਕਰ ਰਿਹਾ ਹੈ ਤੇ ਉਨ੍ਹਾਂ ਦੀ ਹੌਸਲਾ ਅਫਜਾਈ ਕਰ ਰਿਹਾ ਹੈ। ਜਿਨ੍ਹਾਂ ਨੇ ਉਚੇਰੀ ਸਿੱਖਿਆ ਹਾਸਲ ਕਰਕੇ ਪੁਲਿਸ, ਨਗਰ ਕੌਂਸਲ, ਰੇਲਵੇ ਵਿਭਾਗ, ਸਿਹਤ ਵਿਭਾਗ, ਵਕਾਲਤ ਦੀ ਸਿੱਖਿਆ, ਟਰਾਂਸਪੋਰਟ ਵਿਭਾਗ, ਹਵਾਈ ਵਿਭਾਗ, ਆਰਮੀ, ਆਦਿ ਗੈਰ ਸਰਕਾਰੀ ਅਦਾਰਿਆਂ ਵਿੱਚ ਚੰਗੇ ਅਹੁਦਿਆਂ ਤੇ ਨਿਯੁਕਤੀਆਂ ਹੋ ਰਹੀਆਂ ਹਨ । ਬਸ ਸ਼ਰਤ ਇਹ ਹੈ ਕਿ ਬੱਚਿਆਂ ਕੋਲ ਇਟਲੀ ਵਿੱਚ ਇੱਥੋ ਦੀ ਭਾਸ਼ਾ ਵਿੱਚ ਉਚੇਰੀ ਸਿੱਖਿਆ ਹਾਸਲ ਕੀਤੀ ਹੋਈ ਦਾ ਪ੍ਰਮਾਣ ਪੱਤਰ ਹੋਵੇ ਪਰ ਜੇਕਰ ਬੱਚਿਆਂ ਕੋਲ ਕੋਈ ਡਿਗਰੀ, ਡਿਪਲੋਮਾ ਜਾਂ ਉਚੇਰੀ ਸਿੱਖਿਆ ਦਾ ਸਰਟੀਫਿਕੇਟ ਨਹੀਂ ਹੈ ਤਾਂ ਬੱਚਿਆਂ ਨੂੰ ਮਜ਼ਦੂਰੀ ਹੀ ਕਰਨੀ ਪਵੇਗੀ। ਜੇਕਰ ਗੱਲ ਕਰੀਏ ਕੇਨੈਡਾ, ਅਮਰੀਕਾ, ਇੰਗਲੈਂਡ ਤੋਂ ਬਾਅਦ ਇਟਲੀ ਯੂਰਪ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਭਾਰਤੀ ਭਾਈਚਾਰੇ ਦੇ ਅਧਿਕਾਰਤ ਤੌਰ ਲੱਗ ਭਗ ਦੋ ਲੱਖ ਤੋ ਵੱਧ ਲੋਕ ਰਹਿਣ ਵਸੇਰਾ ਕਰ ਰਿਹਾ ਹੈ ਅਤੇ ਜਿਹੜੇ ਬਿਨ੍ਹਾਂ ਕਾਗਜ਼ੀ ਦਸਤਾਵੇਜ਼ ਤੋ ਰਹਿੰਦੇ ਹਨ ਉਨਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ ਨਹੀ ਜਾ ਰਿਹਾ ,ਇੱਕ ਸਰਵੇਖਣ ਮੁਤਾਬਕ ਇਟਲੀ ਵਿੱਚ ਲਗਭਗ ਕੁੱਲ ਢਾਈ ਲੱਖ ਭਾਰਤੀ ਲੋਕਾਂ ਦੀ ਗਿਣਤੀ ਮੰਨੀ ਜਾ ਰਹੀ ਹੈ । ਇੱਕ ਰਿਪੋਰਟ ਮੁਤਾਬਕ ਇਟਲੀ ਇੱਕ ਅਜਿਹਾ ਦੇਸ਼ ਹੈ ਜਿੱਥੇ ਜੇਕਰ ਕਿਸੇ ਪਰਿਵਾਰ ਦਾ ਇੱਕ ਵਿਅਕਤੀ ਹੀ ਕੰਮ ਕਰਦਾ ਹੈ ਉਹ ਨਾ ਬਹੁਤੀ ਬਚਤ ਕਰਕੇ ਆਪਣੇ ਸਾਰੇ ਪਰਿਵਾਰ ਦਾ ਗੁਜ਼ਾਰਾ ਕਰਵਾ ਸਕਦਾ ਹੈ। ਜੇਕਰ ਗੱਲ ਕਰੀਏ ਬਾਕੀ ਦੇਸ਼ਾਂ ਦੀ ਤਾਂ ਪਰਿਵਾਰ ਦੇ ਹਰ ਮੈਂਬਰ ਨੂੰ ਜੋ ਕਿ ਕੰਮ ਕਰਨ ਦੇ ਯੋਗ ਹੈ ਕੰਮ ਕਰਨਾ ਪੈਂਦਾ ਹੈ ਤੇ ਤਾਂ ਹੀ ਗੁਜ਼ਾਰਾ ਹੁੰਦਾ ਹੈ ।

Leave a Reply

Your email address will not be published. Required fields are marked *