Headlines

ਪੰਜਾਬੀ ਸਾਹਿਤ ਸਭਾ ਦੇ ਸਾਲਾਨਾ ਸਮਾਗਮ ਮੌਕੇ ਡਾ. ਜਸਪਾਲ ਜੀਤ, ਮਿੰਟੂ ਮੁਕਤਸਰ, ਇਕਬਾਲ ਘਾਰੂ ਅਤੇ ਦਿਲਪ੍ਰੀਤ ਗੁਰੀ  ਦਾ ਸਨਮਾਨ 

 ਰਿਪੋਰਟ-ਅੰਮ੍ਰਿਤ ਪਵਾਰ-
ਸ੍ਰੀ ਮੁਕਤਸਰ ਸਾਹਿਬ – ਪੰਜਾਬੀ ਮਾਂ ਬੋਲੀ ਦੀ ਸੇਵਾ ਅਤੇ ਆਪਣੀਆਂ ਸਾਹਿਤਕ ਸਰਗਰਮੀਆਂ ਨੂੰ ਅੱਗੇ ਤੋਰਦੇ ਹੋਏ ਪੰਜਾਬੀ ਸਾਹਿਤ ਸਭਾ ( ਰਜਿ) ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਜੰਗ ਸਿੰਘ ਭਵਨ ਵਿਖੇ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ‘ਚ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ।  ਸਮਾਗਮ ਦੌਰਾਨ ਪੰਜਾਬੀ ਦੇ ਨਾਮਵਰ ਸਾਹਿਤਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ‘ਚ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਆਲੋਚਕ ਡਾਕਟਰ ਜਸਪਾਲ ਜੀਤ ਨੂੰ ਬੋਹੜ ਸਿੰਘ ਮੱਲਣ ਯਾਦਗਾਰੀ ਪੁਰਸਕਾਰ , ਨਾਵਲਕਾਰਾ ਅਤੇ ਗੀਤਕਾਰਾ ਦਿਲਪ੍ਰੀਤ ਗੁਰੀ ਨੂੰ ਫੁਲੇਲ ਸਿੰਘ ਫੁੱਲ ਯਾਦਗਾਰੀ ਪੁਰਸਕਾਰ,  ਪੰਜਾਬੀ ਦੇ ਨਾਮੀ ਗੀਤਕਾਰ ਮਿੰਟੂ ਮੁਕਤਸਰ ਨੂੰ ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ, ਅਤੇ ਇਕਬਾਲ ਘਾਰੂ ਨੂੰ ਲੋਕ ਕਵੀ ਮੋਦਨ ਸਿੰਘ ਲੋਹੀਆ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੇ ਆਗਾਜ਼ ਚ ਸਭਾ ਦੀ ਪ੍ਰਚਾਰ ਸਕੱਤਰ ਸੰਤੋਸ਼ ਕੁਮਾਰੀ ਨੇ ਰਵਾਇਤੀ ਤੌਰ ਤੇ ਸਨਮਾਨਿਤ ਸ਼ਖਸ਼ੀਅਤਾਂ ਅਤੇ ਹਾਜ਼ਰ ਸਾਹਿਤਕਾਰਾਂ ਨੂੰ ਜੀ ਆਇਆਂ ਨੂੰ ਕਹਿਣ ਤੋਂ ਬਾਅਦ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਰੋਤਾ ਨੇ ਯਾਦਗਾਰੀ ਹਸਤੀਆਂ ਦੇ ਸਾਹਿਤਕ ਸਫ਼ਰ ਦੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਤੇ ਡਾ: ਜਸਪਾਲ ਜੀਤ ਦਾ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ “ਕਾਵਿ ਸੰਵਾਦ” ਅਤੇ ਨੌਜਵਾਨ ਸ਼ਾਇਰ ਨਵ ਸੰਧੂ ਦਾ ਕਾਵਿ ਸੰਗ੍ਰਹਿ “ਮੰਨ ਚਾਹੇ ਨਾ ਮੰਨ” ਲੋਕ ਅਰਪਣ ਕੀਤੇ ਗਏ।ਚੋਣਵੇਂ ਕਵੀਆਂ ਵੱਲੋਂ ਕਵੀ ਦਰਬਾਰ ਵਿੱਚ ਆਪਣੀਆਂ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਵਿੱਚ ਪਹੁੰਚਣ ਵਾਲੇ ਕਵੀਆਂ, ਲੇਖਕਾਂ ਵਿੱਚ ਸਭਾ ਦੇ ਸਰਪ੍ਰਸਤ ਚੌਧਰੀ ਅਮੀ ਚੰਦ, ਬਿੱਕਰ ਸਿੰਘ ਵਿਯੋਗੀ, ਰਾਜਵਿੰਦਰ ਰਾਜਾ, ਹਰਦੇਵ ਹਮਦਰਦ, ਸਾਹਿਤ ਸਭਾ ਦੇ ਪ੍ਰਧਾਨ ਬਲਦੇਵ ਇਕਵੰਨ, ਲਵਲੀ ਮਾਨ, ਗੁਰਦੇਵ ਸਿੰਘ ਘਾਰੂ, ਪੰਮਾ ਖੋਖਰ, ਸੁੱਖ ਸੰਧੂ, ਅਮੋਲਕ ਸਿੰਘ, ਗੁਰਪ੍ਰੀਤ ਸਿੰਘ ਮੱਲਣ, ਇਕਬਾਲ ਸਿੰਘ ਲੋਹੀਆ, ਪ੍ਰਿਤਪਾਲ ਮਲਕਾਣਾ, ਸ਼ਮਸ਼ੇਰ ਗ਼ਾਫ਼ਿਲ, ਸੋਨੂੰ ਸੰਧੂ, ਸੁਖਜਿੰਦਰ ਭੰਗਚੜ੍ਹੀ, ਚਮਕੌਰ ਥਾਂਦੇਵਾਲਾ, ਹਰਦਰਸ਼ਨ ਨੈਬੀ,ਹੀਰਾ ਲਾਲ,ਪਵਨ ਸ਼ਰਮਾ ਸੁੱਖਣਵਾਲਾ,ਰਾਮ ਸਿੰਘ ਪਾਠਕ,ਪ੍ਰਗਟ ਸਿੰਘ ਜੰਬਰ, ਸਰਪੰਚ ਗੁਰਪ੍ਰੀਤ ਸਿੰਘ ਖੋਖਰ, ਗੁਰਪ੍ਰੀਤ ਮਾਨ ਮੌੜ,ਸਾਹਿਤ ਮੰਚ ਗੁਰੂ ਹਰਸਹਾਏ ਦੇ ਪ੍ਰਧਾਨ ਕੁਲਵਿੰਦਰ ਬੀੜ, ਨਿਸ਼ਾਨ ਲਿਖਾਰੀ, ਸੁਖਪ੍ਰੀਤ ਸਿੰਘ,ਮਨਤਾਜ ਸਿੰਘ ਬਰਾੜ, ਗੁਰਮੀਤ ਰਾਜ ਥਿੰਦ, ਲਿਖਾਰੀ ਸਭਾ ਸਾਦਿਕ ਤੋਂ ਤੇਜਿੰਦਰ ਸਿੰਘ ਬਰਾੜ, ਸਰਬਜੀਤ ਧੀਰ, ਸੁਰਿੰਦਰ ਸ਼ਿੰਦਾ,ਸੋਨੀ ਮੋਗਾ, ਸ਼ਿੰਦਾ ਲਿਖਾਰੀ,ਰਾਜ ਅਰੋੜਾ ਜ਼ੀਰਾ, ਦਲਜੀਤ ਰਾਏ ਕਾਲੀਆ, ਵਤਨਵੀਰ ਜ਼ਖ਼ਮੀ, ਜਸਵੀਰ ਸਿੰਘ, ਰਿਪੁਦਮਨ ਸ਼ਰਮਾ, ਬਿੰਦਰ ਮਾਨ, ਪ੍ਰਵੀਨ ਸ਼ਰਮਾ ਐਲਨਾਬਾਦ, ਹਰਵਿੰਦਰ ਸਿੰਘ ਚਮਕ ਬਰੀਵਾਲਾ,ਰਮਨ ਸਿੰਘ, ਸਰਬਜੀਤ ਸਿੰਘ, ਮੈਡਮ ਪ੍ਰਭਜੋਤ ਕੌਰ, ਸਤੀਸ਼ ਧਵਨ ਭਲੂਰ, ਧਰਮ ਪ੍ਰਵਾਨਾ, ਸ਼ਿਵ ਨਾਥ ਦਰਦੀ, ਜਸਵਿੰਦਰ ਜੱਸ, ਅਸ਼ੀਸ਼ ਭੱਟੀ, ਹਰਦੀਪ ਸ਼ਿਰਾਜੀ, ਰਾਕੇਸ਼ ਕੁਮਾਰ ਬਰੀਵਾਲਾ,ਚੰਦਰ ਸ਼ੇਖਰ ਕੌਸ਼ਿਕ, ਰਮਨਦੀਪ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਹਰਮੀਤ ਦੂਹੇਵਾਲਾ ਵੱਲੋਂ ਅਲੋਪ ਹੋ ਚੁੱਕੀਆਂ ਪੁਰਾਤਨ ਪੰਜਾਬੀ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ। ਆਖੀਰ ਵਿੱਚ ਸਭਾ ਦੇ ਮੁੱਖ ਸਰਪ੍ਰਸਤ ਗੁਰਾਂਦਿੱਤਾ ਸਿੰਘ ਸੰਧੂ ਵੱਲੋਂ ਸਮਾਗਮ ਵਿੱਚ ਸ਼ਾਮਲ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕੁਲਵੰਤ ਸਰੋਤਾ ਵੱਲੋਂ ਬਾਖੂਬੀ ਨਿਭਾਈ ਗਈ।

Leave a Reply

Your email address will not be published. Required fields are marked *