Headlines

ਰਾਜਵੀਰ ਢਿੱਲੋਂ ਸਰੀ-ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਨਾਮਜ਼ਦ

ਸਰੀ ( ਦੇ ਪ੍ਰ ਬਿ)- ਕੰਸਰਵੇਟਿਵ ਪਾਰਟੀ ਆਫ ਕੈਨੇਡਾ ਨੇ ਸਰੀ ਦੇ ਵਕੀਲ ਰਾਜਵੀਰ ਸਿੰਘ ਢਿੱਲੋਂ ਨੂੰ ਆਗਾਮੀ ਫੈਡਰਲ ਚੋਣਾਂ ਵਿੱਚ ਸਰੀ-ਸੈਂਟਰ ਤੋਂ ਆਪਣੀ ਉਮੀਦਵਾਰ ਨਾਮਜ਼ਦ ਕੀਤਾ ਹੈ।ਸ ਰਾਜਵੀਰ ਢਿੱਲੋਂ ਜੋ ਕਿ ਸਰੀ-ਡੈਲਟਾ ਵਿੱਚ ਆਪਣੀ ਪ੍ਰੈਕਟਿਸ ਕਰਦੇ ਹਨ ਨੇ ਆਪਣੀ ਇਸ ਨਾਮਜ਼ਦਗੀ ਲਈ ਪਾਰਟੀ ਆਗੂ, ਸਮਰਥਕਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਦੀ ਮੁਹਿੰਮ ਵਿੱਚ ਯੋਗਦਾਨ ਪਾਇਆ।
ਰਾਜਵੀਰ ਢਿੱਲੋਂ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮੈਂ ਸਰੀ-ਸੈਂਟਰ ਲਈ ਕੰਸਰਵੇਟਿਵ ਉਮੀਦਵਾਰ ਬਣਨ ਦੀ ਮੇਰੇ ਸਫਰ ਦੌਰਾਨ  ਮੇਰਾ ਸਮਰਥਨ ਕਰਕੇ ਮੇਰੇ ਵਿੱਚ ਪ੍ਰਗਟਾਏ ਭਰੋਸੇ ਲਈ ਦਿਲੋਂ ਸਨਮਾਨਿਤ ਅਤੇ ਸ਼ੁਕਰਗੁਜ਼ਾਰ ਹਾਂ। “ਇਹ ਪ੍ਰਾਪਤੀ ਤੁਹਾਡੇ ਸਾਰਿਆਂ ਦੀ ਹੈ – ਸਾਡੇ ਸਮਰਪਿਤ ਵਲੰਟੀਅਰਾਂ, ਸਮਰਥਕਾਂ, ਅਤੇ ਕਮਿਊਨਿਟੀ ਮੈਂਬਰਾਂ ਦੀ ਜਿਨ੍ਹਾਂ ਨੇ ਸਾਡੇ ਵਿਜ਼ਨ ਵਿੱਚ ਵਿਸ਼ਵਾਸ ਕੀਤਾ ਅਤੇ ਇਸ ਪਲ ਨੂੰ ਸੰਭਵ ਬਣਾਉਣ ਲਈ ਅਣਥੱਕ ਮਿਹਨਤ ਕੀਤੀ।

ਜ਼ਿਕਰਯੋਗ ਹੈ ਕਿ ਸਰੀ-ਸੈਂਟਰ ਤੋਂ  ਐਮ ਪੀ ਰਣਦੀਪ ਸਿੰਘ ਸਰਾਏ ਇਥੋ ਲਿਬਰਲ ਉਮੀਦਵਾਰ ਹਨ।

Leave a Reply

Your email address will not be published. Required fields are marked *