ਲਾਹੌਰ- ਬੀਤੇ ਦਿਨੀਂ ਕੈਨੇਡਾ ਦੇ ਉਘੇ ਕਬੱਡੀ ਪ੍ਰੋਮੋਟਰ ਤੇ ਯੰਗ ਕਬੱਡੀ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਪੁੱਜੇ ਜਿਥੇ ਉਹਨਾਂ ਦਾ ਪਾਕਿਸਤਾਨੀ ਕਬੱਡੀ ਖਿਡਾਰੀਆਂ ਤੇ ਹੋਰ ਸ਼ਖਸੀਅਤਾਂ ਵਲੋਂ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਉਹਨਾਂ ਨੇ ਲਾਹੋਰ ਦੀਆਂ ਇਤਿਹਾਸਕ ਯਾਦਗਾਰਾਂ ਤੋਂ ਇਲਾਵਾ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ਉਹਨਾਂ ਨਾਲ ਪਲਵਿੰਦਰ ਸਿੰਘ ਪੰਨੂ, ਦੇਵ ਬਰਾੜ ਤੇ ਵਜ਼ੀਰ ਸਿੰਘ ਤੇ ਉਹਨਾਂ ਦੇ ਪਰਿਵਾਰ ਵੀ ਸ਼ਾਮਿਲ ਸਨ। ਪਾਕਿਸਤਾਨੀ ਦੋਸਤਾਂ ਮਿੱਤਰਾਂ ਵਲੋਂ ਮਿਲੇ ਭਰਵੇਂ ਪਿਆਰ ਸਤਿਕਾਰ ਲਈ ਉਹਨਾਂ ਨੇ ਤਹਿ ਦਿਲੋਂ ਧੰਨਵਾਦ ਕੀਤਾ।