Headlines

ਉਘੇ ਰੀਐਲਟਰ ਦਲਵਿੰਦਰ ਗਿੱਲ ਕੈਲਗਰੀ ਮੈਕਨਾਈਟ ਤੋਂ ਕੰਸਰਵੇਟਿਵ ਉਮੀਦਵਾਰ ਨਾਮਜ਼ਦ

ਕੈਲਗਰੀ ( ਦਲਵੀਰ ਜੱਲੋਵਾਲੀਆ)- ਇਥੋਂ ਦੇ ਉਘੇ ਰੀਐਲਟਰ ਦਲਵਿੰਦਰ ਗਿੱਲ ਨੂੰ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਵਲੋਂ ਆਗਾਮੀ ਚੋਣਾਂ ਵਿਚ ਕੈਲਗਰੀ ਮੈਕਨਾਈਟ ਹਲਕੇ ਤੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਨਾਮਜ਼ਦ ਹੋਣ ਤੇ ਦਲਵਿੰਦਰ ਗਿੱਲ ਨੇ ਪਾਰਟੀ ਆਗੂ ਪੀਅਰ ਪੋਲੀਵਰ, ਐਮ ਪੀ ਜਸਰਾਜ ਸਿੰਘ ਹੱਲਣ ਤੇ ਹੋਰਾਂ ਦਾ ਧੰਨਵਾਦ ਕਰਦਿਆਂ ਪਾਰਟੀ ਵਲੋਂ ਪ੍ਰਗਟਾਏ ਵਿਸ਼ਵਾਸ ਉਪਰ ਖਰਾ ਉਤਰਨ ਦਾ ਅਹਿਦ ਲਿਆ ਹੈ। ਉਹਨਾਂ ਕਿਹਾ ਕਿ ਪੀਅਰ ਪੋਲੀਵਰ ਦੀ ਅਗਵਾਈ ਹੇਠ ਅਗਲੀਆਂ ਫੈਡਰਲ ਚੋਣਾਂ ਵਿਚ ਪਾਰਟੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੇ ਨਾਲ ਕੈਨੇਡਾ ਨੂੰ ਇਕ ਸੁਰੱਖਿਅਤ ਤੇ ਸੋਹਣਾ ਮੁਲਕ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਨਗੇ।

Leave a Reply

Your email address will not be published. Required fields are marked *